Home /News /sports /

ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਹੀਂ ਬਨਣਾ ਚਾਹੁੰਦਾ ਸਾਬਕਾ ਆਸਟ੍ਰੇਲੀਆਈ ਦਿੱਗਜ਼ ਪੌਂਟਿੰਗ

ਭਾਰਤੀ ਕ੍ਰਿਕਟ ਟੀਮ ਦਾ ਮੁੱਖ ਕੋਚ ਨਹੀਂ ਬਨਣਾ ਚਾਹੁੰਦਾ ਸਾਬਕਾ ਆਸਟ੍ਰੇਲੀਆਈ ਦਿੱਗਜ਼ ਪੌਂਟਿੰਗ

ਪੌਂਟਿੰਗ ਦੇ ਮਨ੍ਹਾਂ ਕਰਨ ਦਾ ਕਾਰਨ ਪਤਾ ਨਹੀਂ ਹੈ। ਹੁਣ ਰਾਹੁਲ ਦ੍ਰਾਵਿੜ ਅਤੇ ਭਾਰਤੀ ਕ੍ਰਿਕਟ ਟੀਮ ਦੇ ਮੁੱਚ ਕੋਚ ਰਵੀ ਸ਼ਾਸਤਰੀ ਦੀ ਥਾਂ ਲੈਣਗੇ।

 • Share this:

  ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਭਾਰਤੀ ਟੀਮ ਲਈ ਮੁੱਖ ਕੋਚ ਲਈ ਆਸਟ੍ਰੇਲੀਆ ਦੇ ਦਿੱਗਜ਼ ਕ੍ਰਿਕਟਰ ਰਿੱਕੀ ਪੌਂਟਿੰਗ (Ricky Ponting) ਨਾਲ ਸੰਪਰਕ ਕੀਤਾ ਸੀ। ਹਾਲਾਂਕਿ ਸਾਬਕਾ ਆਸਟ੍ਰੇਲੀਆਈ ਕਪਤਾਨ ਨੇ ਬੀਸੀਸੀਆਈ ਦੇ ਪ੍ਰਸਤਾਵ ਤੋਂ ਮਨ੍ਹਾਂ ਕਰ ਦਿੱਤਾ। ਪੌਂਟਿੰਗ ਮੌਜੂਦਾ ਸਮੇਂ ਆਈਪੀਐਲ ਫ਼ੈਂਚਾਇਜ਼ੀ ਦਿੱਲੀ ਕੈਪੀਟਲ (Delhi Capitals) ਨਾਲ ਜੁੜੇ ਹੋਏ ਹਨ। ਉਨ੍ਹਾਂ ਦੀ ਅਗਵਾਈ ਵਿੱਚ ਦਿੱਲੀ ਦੀ ਟੀਮ ਨੇ ਪਿਛਲੇ ਤਿੰਨ ਸਾਲਾਂ ਵਿੱਚ ਪਲੇਆਫ ਵਿੱਚ ਥਾਂ ਬਣਾਈ ਹੈ। ਇਸਤੋਂ ਇਲਾਵਾ ਦਿੱਲੀ ਦੀ ਟੀਮ ਆਈਪੀਐਲ 2020 ਵਿੱਚ ਉਪ ਜੇਤੂ ਵੀ ਬਣੀ।

  ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਅਨੁਸਾਰ, ਪੌਂਟਿੰਗ ਦੇ ਮਨ੍ਹਾਂ ਕਰਨ ਦਾ ਕਾਰਨ ਪਤਾ ਨਹੀਂ ਹੈ। ਹੁਣ ਰਾਹੁਲ ਦ੍ਰਾਵਿੜ ਅਤੇ ਭਾਰਤੀ ਕ੍ਰਿਕਟ ਟੀਮ ਦੇ ਮੁੱਚ ਕੋਚ ਰਵੀ ਸ਼ਾਸਤਰੀ ਦੀ ਥਾਂ ਲੈਣਗੇ। ਇੱਕ ਸੂਤਰ ਨੇ ਕਿਹਾ, ''ਰਾਹੁਲ ਇਕੱਲੇ ਆਦਰਸ਼ ਉਮੀਦਵਾਰ ਸਨ। ਚੁਨੌਤੀ ਉਨ੍ਹਾਂ ਨੂੰ ਇਸ ਲਈ ਮਨਾਉਣ ਦੀ ਸੀ। ਸੱਚ ਕਿਹਾ ਜਾਵੇ, ਤਾਂ ਦੂਜਾ ਕੋਈ ਰਾਹ ਨਹੀਂ ਸੀ।'' ਪੌਂਟਿੰਗ ਨੇ ਸਾਲ 1995, ਅਤੇ ਦ੍ਰਾਵਿੜ ਨੇ 1996 ਵਿੱਚ ਕਰੀਅਰ ਸ਼ੁਰੂ ਕੀਤਾ ਸੀ ਅਤੇ ਦੋਵੇਂ ਖਿਡਾਰਆਂ ਨੇ 2012 ਵਿੱਚ ਸੰਨਿਆਸ ਲਿਆ ਸੀ। ਦੋਵੇਂ ਆਪਣੇ ਸਮੇਂ ਦੇ ਦਿੱਗਜ਼ ਖਿਡਾਰੀ ਸਨ। ਪੌਂਟਿੰਗ ਨੇ ਕੌਮਾਂਤਰੀ ਕ੍ਰਿਕਟ ਵਿੱਚ 71 ਸੈਂਕੜਿਆਂ ਨਾਲ 27, 483 ਦੌੜਾਂ, ਜਦਕਿ ਦ੍ਰਾਵਿੜ ਨੇ 28 ਸੈਂਕੜਿਆਂ ਦੀ ਮਦਦ ਨਾਲ 24 ਹਜ਼ਾਰ ਤੋਂ ਵੱਧ ਦੌੜਾਂ ਬਣਾਈਆਂ ਹਨ।

  ਦ੍ਰਾਵਿੜ ਪਹਿਲਾਂ ਭਾਰਤੀ ਟੀਮ ਦੇ ਮੁੱਖ ਕੋਚ ਬਣਨ ਲਈ ਤਿਆਰ ਨਹੀਂ ਸਨ, ਪਰ ਬੀਸੀਆਈ ਵੱਲੋਂ ਜ਼ੋਰ ਦੇਣ 'ਤੇ ਉਨ੍ਹਾਂ ਨੇ ਹਾਮੀ ਭਰ ਦਿੱਤੀ। ਭਾਰਤ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ 48 ਸਾਲਾ ਦ੍ਰਾਵਿੜ ਪਿਛਲੇ ਸਾਲਾਂ ਤੋਂ ਭਾਰਤ ਏ ਅਤੇ ਅੰਡਰ 19 ਸ਼੍ਰੇਣੀ ਦੇ ਮੁਖੀ ਹਨ। ਉਹ ਫਿਲਹਾਲ ਬੰਗਲੁਰੂ ਸਥਿਤ ਕੌਮੀ ਕ੍ਰਿਕਟ ਅਕਾਦਮੀ ਦੇ ਮੁਖੀ ਹਨ।

  Published by:Krishan Sharma
  First published:

  Tags: BCCI, Cricket, Cricket News, Cricketer, Indian cricket team, Rahul Dravid, Sports