Home /News /sports /

ਭਾਰਤ 'ਚ ਹੋਣਗੇ ICC ਦੇ 3 ਵੱਡੇ ਕ੍ਰਿਕਟ ਟੂਰਨਾਮੈਂਟ, 12 ਟੂਰਨਾਮੈਂਟ ਦੀ ਜਾਰੀ ਸੂਚੀ 'ਚ ਪਾਕਿਸਤਾਨ ਨੂੰ ਵੀ ਮਿਲੀ ਥਾਂ

ਭਾਰਤ 'ਚ ਹੋਣਗੇ ICC ਦੇ 3 ਵੱਡੇ ਕ੍ਰਿਕਟ ਟੂਰਨਾਮੈਂਟ, 12 ਟੂਰਨਾਮੈਂਟ ਦੀ ਜਾਰੀ ਸੂਚੀ 'ਚ ਪਾਕਿਸਤਾਨ ਨੂੰ ਵੀ ਮਿਲੀ ਥਾਂ

ਆਈਸੀਸੀ (ICC) ਨੇ 2024 ਤੋਂ 2031 ਵਿਚਕਾਰ ਹੋਣ ਵਾਲੇ 12 ਵੱਡੇ ਟੂਰਨਾਮੈਂਟਾਂ ਦੀ ਮੇਜਬਾਨੀ ਦਾ ਐਲਾਨ ਕਰ ਦਿੱਤਾ ਹੈ। ਭਾਰਤ ਨੂੰ 3 ਵੱਡੇ ਟੂਰਨਾਮੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਰਤ ਵਿੱਚ 2026 ਦਾ ਟੀ-20 ਵਿਸ਼ਵ ਕੱਪ, 2029 ਦੀ ਚੈਂਪੀਅਨਸ਼ ਟਰਾਫ਼ੀ ਅਤੇ 2031 ਦਾ ਇੱਕ ਰੋਜ਼ਾ ਵਿਸ਼ਵ ਕੱਪ ਹੋਵੇਗਾ।

ਹੋਰ ਪੜ੍ਹੋ ...
 • Share this:

  ਦੁਬਈ: ਆਈਸੀਸੀ (ICC) ਨੇ 2024 ਤੋਂ 2031 ਵਿਚਕਾਰ ਹੋਣ ਵਾਲੇ 12 ਵੱਡੇ ਟੂਰਨਾਮੈਂਟਾਂ ਦੀ ਮੇਜਬਾਨੀ ਦਾ ਐਲਾਨ ਕਰ ਦਿੱਤਾ ਹੈ। ਭਾਰਤ ਨੂੰ 3 ਵੱਡੇ ਟੂਰਨਾਮੈਂਟ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਰਤ ਵਿੱਚ 2026 ਦਾ ਟੀ-20 ਵਿਸ਼ਵ ਕੱਪ, 2029 ਦੀ ਚੈਂਪੀਅਨਸ਼ ਟਰਾਫ਼ੀ (Champions Trophy) ਅਤੇ 2031 ਦਾ ਇੱਕ ਰੋਜ਼ਾ ਵਿਸ਼ਵ ਕੱਪ (ODI World Cup) ਹੋਵੇਗਾ।

  ਦੱਸਣਾ ਬਣਦਾ ਹੈ ਕਿ 2023 ਦਾ ਇੱਕ ਰੋਜ਼ਾ ਵਿਸ਼ਵ ਕੱਪ ਵੀ ਭਾਰਤ 'ਚ ਹੀ ਹੋਣਾ ਹੈ। ਪਾਕਿਸਤਾਨ (Pakistan) ਨੂੰ ਲੰਮੇ ਸਮੇਂ ਤੋਂ ਬਾਅਦ ਆਈਸੀਸੀ ਟੂਰਨਾਮੈਂਟ ਦੀ ਮੇਜ਼ਬਾਨੀ ਮਿਲੀ ਹੈ। ਉਥੇ 2025 ਵਿੱਚ ਚੈਂਪੀਅਨਸ ਟਰਾਫ਼ੀ (Champions Trophy) ਹੋਵੇਗੀ।

  ਆਈਸੀਸੀ ਨੇ ਮੰਗਲਵਾਰ ਨੂੰ ਟੂਰਨਾਮੈਂਟ ਦੇ ਸਥਾਨ ਦਾ ਐਲਾਨ ਕੀਤਾ। 2024 ਵਿੱਚ ਹੋਣ ਵਾਲਾ ਟੀ-20 ਵਿਸ਼ਵ ਕੱਪ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਹੋਵੇਗਾ। 2028 ਲਾਸ ਏਂਜਲਸ ਓਲੰਪਿਕ ਦੇ ਮੱਦੇਨਜ਼ਰ ਅਮਰੀਕਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਗਈ ਹੈ। 2028 ਓਲੰਪਿਕ ਵਿੱਚ ਕ੍ਰਿਕਟ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। 2025 'ਚ ਚੈਂਪੀਅਨਸ ਟਰਾਫੀ ਪਾਕਿਸਤਾਨ 'ਚ ਹੋਵੇਗੀ, ਜਦਕਿ 2026 'ਚ ਟੀ-20 ਵਿਸ਼ਵ ਕੱਪ ਭਾਰਤ ਅਤੇ ਸ਼੍ਰੀਲੰਕਾ ਦੋਹਾਂ 'ਚ ਹੋਵੇਗਾ।

  ਨਾਮੀਬੀਆ ਵਿੱਚ ਇੱਕ ਰੋਜ਼ਾ ਵਿਸ਼ਵ ਕੱਪ

  ਆਈਸੀਸੀ ਨੇ 2027 ਵਿੱਚ ਹੋਣ ਵਾਲੇ ਇੱਕ ਰੋਜ਼ਾ ਵਿਸ਼ਵ ਕੱਪ ਦੀ ਜ਼ਿੰਮੇਵਾਰੀ ਜ਼ਿੰਬਾਬਵੇ, ਨਾਮੀਬੀਆ ਅਤੇ ਦੱਖਣੀ ਅਫਰੀਕਾ ਨੂੰ ਦਿੱਤੀ ਹੈ। 2028 'ਚ ਹੋਣ ਵਾਲਾ ਟੀ-20 ਵਿਸ਼ਵ ਕੱਪ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ 'ਚ ਹੋਵੇਗਾ। ਹਾਲ ਹੀ 'ਚ ਯੂਏਈ 'ਚ ਹੋਏ ਟੀ-20 ਵਿਸ਼ਵ ਕੱਪ ਦਾ ਖਿਤਾਬ ਆਸਟ੍ਰੇਲੀਆ ਨੇ ਜਿੱਤਿਆ ਹੈ। ਆਈਸੀਸੀ ਈਵੈਂਟ 2029 ਵਿੱਚ ਇੱਕ ਵਾਰ ਫਿਰ ਭਾਰਤ ਵਿੱਚ ਵਾਪਸੀ ਕਰੇਗਾ। ਇਸ ਵਾਰ ਚੈਂਪੀਅਨਸ ਟਰਾਫੀ ਭਾਰਤ ਵਿੱਚ ਹੋਵੇਗੀ।

  ਟੀ-20 ਵਿਸ਼ਵ ਕੱਪ ਹਰ 2 ਸਾਲ ਬਾਅਦ

  ICC ਹਰ 2 ਸਾਲ ਬਾਅਦ ਟੀ-20 ਵਿਸ਼ਵ ਕੱਪ ਦਾ ਆਯੋਜਨ ਕਰੇਗਾ। 2030 ਵਿੱਚ ਹੋਣ ਵਾਲਾ ਟੀ-20 ਵਿਸ਼ਵ ਕੱਪ ਇੰਗਲੈਂਡ, ਆਇਰਲੈਂਡ ਅਤੇ ਸਕਾਟਲੈਂਡ ਵਿੱਚ ਖੇਡਿਆ ਜਾਵੇਗਾ। ਇਸ ਦੇ ਨਾਲ ਹੀ 2031 ਵਿੱਚ ਵਨਡੇ ਵਿਸ਼ਵ ਕੱਪ ਦਾ ਆਯੋਜਨ ਭਾਰਤ ਵਿੱਚ ਹੀ ਹੋਵੇਗਾ। ਕੁੱਲ 12 ਦੇਸ਼ਾਂ ਵਿੱਚ 8 ਟੂਰਨਾਮੈਂਟ ਕਰਵਾਏ ਜਾਣਗੇ।

  Published by:Krishan Sharma
  First published:

  Tags: BCCI, Cricket, Cricket News, ICC, Indian cricket team, Pakistan, Tournament, World Cup