Home /News /sports /

IPL: ਨੀਲਾਮੀ ਦੌਰਾਨ ਪਹਿਲਾ ਰਿਟੇਂਸ਼ਨ ਕਾਰਡ ਧੋਨੀ ਲਈ ਵਰਤਿਆ ਜਾਵੇਗਾ: ਸੀਐਸਕੇ ਅਧਿਕਾਰੀ

IPL: ਨੀਲਾਮੀ ਦੌਰਾਨ ਪਹਿਲਾ ਰਿਟੇਂਸ਼ਨ ਕਾਰਡ ਧੋਨੀ ਲਈ ਵਰਤਿਆ ਜਾਵੇਗਾ: ਸੀਐਸਕੇ ਅਧਿਕਾਰੀ

ਚੇਨਈ ਸੁਪਰਕਿੰਗਜ਼ (Chennai Super Kings) ਦੀ ਟੀਮ ਅਗਲੇ ਆਈਪੀਐਲ 2022 ਵਿੱਚ ਸਭ ਤੋਂ ਪਹਿਲਾਂ ਸੀਐਸਕੇ ਨੂੰ ਸਿਖ਼ਰਾਂ 'ਤੇ ਪਹੁੰਚਾਉਣ ਵਾਲੇ ਮਹਿੰਦਰ ਸਿੰਘ ਧੋਨੀ (MS Dhoni) ਲਈ ਰਿਟੇਸ਼ਨ ਕਾਰਡ ਦੀ ਵਰਤੋਂ ਕਰੇਗੀ।

  • Share this:

    ਨਵੀਂ ਦਿੱਲੀ: ਚੇਨਈ ਸੁਪਰਕਿੰਗਜ਼ (Chennai Super Kings) ਦੀ ਟੀਮ ਅਗਲੇ ਆਈਪੀਐਲ 2022 ਵਿੱਚ ਸਭ ਤੋਂ ਪਹਿਲਾਂ ਸੀਐਸਕੇ ਨੂੰ ਸਿਖ਼ਰਾਂ 'ਤੇ ਪਹੁੰਚਾਉਣ ਵਾਲੇ ਮਹਿੰਦਰ ਸਿੰਘ ਧੋਨੀ (MS Dhoni) ਲਈ ਰਿਟੇਸ਼ਨ ਕਾਰਡ ਦੀ ਵਰਤੋਂ ਕਰੇਗੀ। ਇਸ ਤਰ੍ਹਾਂ ਚੇਨਈ ਨੂੰ ਚਾਰ ਵਾਰੀ ਆਈਪੀਐਲ ਜਿਤਾਉਣ ਵਾਲੇ ਧੋਨੀ ਅਗਲੇ ਸਾਲ ਵੀ ਪੀਲੀ ਜਰਸੀ ਵਿੱਚ ਵਿਖਾਈ ਦੇਣਗੇ।

    ਸੀਐਸਕੇ ਫ਼ੈਂਚਾਇਜ਼ੀ ਧੋਨੀ ਦਾ ਸਾਥ ਨਹੀਂ ਛੱਡਣਾ ਚਾਹੁੰਦੀ। ਸੀਐਸਕੇ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਅਗਲੇ ਸਾਲ ਹੋਣ ਵਾਲੀ ਵੱਡੀ ਬੋਲੀ ਵਿੱਚ ਪਹਿਲਾ ਰਿਟੇਂਸ਼ਨ ਕਾਰਡ ਧੋਨੀ ਲਈ ਵਰਤਿਆ ਜਾਵੇਗਾ। ਧੋਨੀ ਦੀ ਅਗਵਾਈ ਵਿੱਚ ਚੇਨਈ ਸੁਪਰ ਕਿੰਗਜ਼ ਸਾਲ 2010, 2011, 2018 ਅਤੇ 2021 ਵਿੱਚ ਆਈਪੀਐਲ ਖਿਤਾਬ ਜਿੱਤ ਚੁੱਕੀ ਹੈ। ਧੋਨੀ ਸਾਲ 2008 ਤੋਂ ਸੀਐਸਕੇ ਲਈ ਖੇਡ ਰਹੇ ਹਨ।

    ਸੀਐਸਕੇ ਦੇ ਅਧਿਕਾਰੀ ਨੇ ਨਿਊਜ਼ ਏਜੰਸੀ ਏਨਐਨਆਈ ਨੂੰ ਦੱਸਿਆ ਕਿ  ਰਿਟੇਂਸ਼ਨ ਹੋਵੇਗਾ ਇਹ ਤੈਅ ਹੈ। ਹਾਲਾਂਕਿ ਸੀਐਸਕੇ ਕਿੰਨੇ ਖਿਡਾਰੀਆਂ ਨੂੰ ਵਾਪਸ ਟੀਮ ਵਿੱਚ ਲਵੇਗੀ, ਇਹ ਨਹੀਂ ਪਤਾ ਹੈ। ਪਰ ਇਮਾਨਦਾਰੀ ਨਾਲ ਮਹਿੰਦਰ ਸਿੰਘ ਧੋਨੀ ਲਈ ਇਹ ਪੱਕਾ ਹੈ, ਉਨ੍ਹਾਂ ਨੂੰ ਟੀਮ ਨਾਲ ਜੋੜ ਕੇ ਰੱਖਣ ਲਈ ਪਹਿਲਾ ਰਿਟੇਂਸ਼ਨ ਕਾਰਡ ਵਰਤਿਆ ਜਾਵੇਗਾ।

    ਆਈਪੀਐਲ 2021 ਦਾ ਫਾਈਨਲ ਖ਼ਤਮ ਹੋਣ ਪਿੱਛੋਂ ਮੈਚ ਰੀਵਿਊ ਵਿੱਚ ਹਰਸ਼ਾ ਭੋਗਲੇ ਨੇ ਧੋਨੀ ਨੂੰ ਅਗਲੇ ਸਾਲ ਦੇ ਆਈਪੀਐਲ ਸਬੰਧੀ ਸਵਾਲ ਪੁੱਛਿਆ ਸੀ ਤਾਂ ਧੋਨੀ ਨੇ ਇਸ ਨੂੰ ਚੇਨਈ ਸੁਪਰ ਕਿੰਗਜ਼ ਅਤੇ ਬੀਸੀਸੀਆਈ ‘ਤੇ ਛੱਡ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬਹੁਤ ਕੁੱਝ ਬੀਸੀਸੀਆਈ ‘ਤੇ ਨਿਰਭਰ ਹੈ, ਕਿਉਂਕਿ ਲੀਗ ਵਿੱਚ ਦੋ ਨਵੀਆਂ ਟੀਮਾਂ ਉਤਰਨਗੀਆਂ ਅਤੇ ਉਹ ਨਹੀਂ ਚਾਹੁੰਦੇ ਕਿ ਉਸ ਦੀ ਫ਼੍ਰੈਚਾਇਜ਼ੀ ਨੂੰ ਨੁਕਸਾਨ ਹੋਵੇ।

    Published by:Krishan Sharma
    First published:

    Tags: CHENNAISUPERKINGS, Cricket News, Cricketer, Dhoni, Indian cricket team, IPL, MS Dhoni, Sports