ਸਟਾਰ ਇੰਡੀਅਨ ਗੋਲਫਰ (Golfer) ਜੀਵ ਮਿਲਖਾ ਸਿੰਘ (Jeev Milkha Singh) ਖੇਡ ਵਿੱਚ ਸ਼ਾਨਦਾਰ ਪ੍ਰਾਪਤੀਆਂ ਲਈ 10 ਸਾਲਾਂ ਦਾ ਵੱਕਾਰੀ ਦੁਬਈ ਗੋਲਡਨ ਵੀਜ਼ਾ (Golden Dubai Visa) ਪ੍ਰਾਪਤ ਕਰਨ ਵਾਲਾ ਵਿਸ਼ਵ ਦਾ ਪਹਿਲਾ ਪੇਸ਼ੇਵਰ ਗੋਲਫਰ (First Professional Golfer) ਬਣ ਗਿਆ ਹੈ। ਜੀਵ ਦਾ ਦੁਬਈ ਨਾਲ ਪੁਰਾਣਾ ਰਿਸ਼ਤਾ ਹੈ। ਉਸਨੇ ਇੱਥੇ ਬਹੁਤ ਸਾਰੇ ਟੂਰਨਾਮੈਂਟਾਂ ਵਿੱਚ ਹਿੱਸਾ ਲਿਆ ਹੈ ਅਤੇ ਸ਼ਹਿਰ ਵਿੱਚ ਉਸਦੇ ਬਹੁਤ ਸਾਰੇ ਦੋਸਤ ਹਨ। ਯੂਰੋਪੀਅਨ ਟੂਰ 'ਤੇ ਚਾਰ, ਜਾਪਾਨ ਗੋਲਫ ਟੂਰ (Japan Golf Tour) 'ਤੇ ਚਾਰ ਅਤੇ ਏਸ਼ੀਅਨ ਟੂਰ 'ਤੇ ਛੇ ਖਿਤਾਬ ਜਿੱਤਣ ਵਾਲੇ 49 ਸਾਲਾ ਖਿਡਾਰੀ ਨੂੰ ਉੱਚ ਕੋਟੀ ਦੇ ਪੇਸ਼ੇਵਰ ਖਿਡਾਰੀ ਹੋਣ ਕਾਰਨ 10 ਸਾਲ ਦਾ 'ਗੋਲਡ ਵੀਜ਼ਾ' (Golden Visa) ਦਿੱਤਾ ਗਿਆ ਹੈ।
ਇੰਡੀਅਨ ਐਕਸਪ੍ਰੈਸ ਦੀ ਖ਼ਬਰ ਅਨੁਸਾਰ, ਜੀਵ ਨੇ ਕਿਹਾ, "ਮੈਨੂੰ ਮਾਣ ਹੈ ਕਿ ਦੁਬਈ ਸਰਕਾਰ ਨੇ ਗੋਲਡਨ ਵੀਜ਼ਾ ਲਈ ਮੇਰੇ ਨਾਮ 'ਤੇ ਵਿਚਾਰ ਕੀਤਾ ਹੈ ਅਤੇ ਮੈਂ ਇੱਥੇ ਹੋਰ ਖਾਸ ਯਾਦਾਂ ਬਣਾਉਣ ਦੀ ਉਮੀਦ ਕਰਦਾ ਹਾਂ। ਮੈਨੂੰ ਲਗਦਾ ਹੈ ਕਿ ਮੈਂ ਪਹਿਲੀ ਵਾਰ 1993 ਵਿੱਚ ਦੁਬਈ ਆਇਆ ਸੀ ਅਤੇ ਇੱਥੇ ਬਿਤਾਏ ਹਰ ਪਲ ਦਾ ਅਨੰਦ ਲਿਆ।”
ਜੀਵ ਮਿਲਖਾ ਸਿੰਘ ਮਸ਼ਹੂਰ ਭਾਰਤੀ ਦੌੜਾਕ ਮਿਲਖਾ ਸਿੰਘ ਦਾ ਪੁੱਤਰ ਹੈ ਜੋ ਫਲਾਇੰਗ ਸਿੰਘ ਵਜੋਂ ਜਾਣਿਆ ਜਾਂਦਾ ਹੈ। ਉਹ ਭਾਰਤ ਦਾ ਪਹਿਲਾ ਪੇਸ਼ੇਵਰ ਗੋਲਫਰ ਹੈ। ਉਸਦੀ ਮਾਂ ਨਿਰਮਲ ਕੌਰ ਭਾਰਤ ਦੀ ਮਹਿਲਾ ਵਾਲੀਬਾਲ ਟੀਮ ਦੀ ਕਪਤਾਨ ਰਹਿ ਚੁੱਕੀ ਹੈ। 2006 ਵਿੱਚ, ਉਸਨੇ ਦੁਨੀਆਂ ਦੇ 100 ਸਰਬੋਤਮ ਗੋਲਫਰਾਂ ਵਿੱਚ ਆਪਣੀ ਜਗ੍ਹਾ ਬਣਾਈ ਸੀ। ਤੁਹਾਨੂੰ ਦੱਸ ਦੇਈਏ ਕਿ ਜੀਵ ਚੰਡੀਗੜ੍ਹ ਵਿੱਚ ਰਹਿੰਦਾ ਹੈ।
ਦੁਬਈ ਦਾ ਗੋਲਡਨ ਵੀਜ਼ਾ ਇੰਨਾ ਖਾਸ ਕਿਉਂ ਹੈ?
ਸੰਯੁਕਤ ਅਰਬ ਅਮੀਰਾਤ ਦੀ ਸਰਕਾਰ ਨੇ 2019 ਵਿੱਚ ਗੋਲਡਨ ਵੀਜ਼ਾ ਪੇਸ਼ ਕੀਤਾ, ਜਿਸ ਲਈ ਨਿਵੇਸ਼ਕ (ਘੱਟੋ ਘੱਟ 10 ਮਿਲੀਅਨ ਯੂਏਈ ਦਰਹਮ) ਅਤੇ ਉਦਯੋਗਪਤੀ, ਨਾਲ ਹੀ ਵਿਗਿਆਨ ਅਤੇ ਖੇਡਾਂ ਵਰਗੇ ਖੇਤਰਾਂ ਦੇ ਪੇਸ਼ੇਵਰ ਅਤੇ ਮਾਹਰ ਅਰਜ਼ੀ ਦੇ ਸਕਦੇ ਹਨ।
ਇਸ ਤੋਂ ਪਹਿਲਾਂ, ਜਿਨ੍ਹਾਂ ਖਿਡਾਰੀਆਂ ਨੂੰ ਦੁਬਈ ਦੁਆਰਾ ਗੋਲਡਨ ਵੀਜ਼ਾ ਦਿੱਤਾ ਗਿਆ ਹੈ ਉਨ੍ਹਾਂ ਵਿੱਚ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ, ਪਾਲ ਪੋਗਬਾ, ਰੌਬਰਟੋ ਕਾਰਲੋਸ, ਲੁਈਸ ਫਿਗੋ ਅਤੇ ਰੋਮੇਲੂ ਲੋਕਾਕੂ, ਟੈਨਿਸ ਸੁਪਰਸਟਾਰ ਨੋਵਾਕ ਜੋਕੋਵਿਚ, ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਉਸ ਦੇ ਪਤੀ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਸ਼ਾਮਲ ਹਨ। ਬਾਲੀਵੁੱਡ ਸਿਤਾਰਿਆਂ ਸ਼ਾਹਰੁਖ ਖਾਨ ਅਤੇ ਸੰਜੇ ਦੱਤ ਨੂੰ ਵੀ ਇਹ ਵੀਜ਼ਾ ਮਿਲਿਆ ਹੋਇਆ ਹੈ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।