ਆਖਿਰ ਕਿਉਂ  ਫਾਹੇ ਉੱਤੇ ਝੂਲਿਆ ਦੇਸ਼ ਦਾ ਉਭਰਦਾ ਖਿਡਾਰੀ


Updated: November 15, 2018, 1:50 PM IST
ਆਖਿਰ ਕਿਉਂ  ਫਾਹੇ ਉੱਤੇ ਝੂਲਿਆ ਦੇਸ਼ ਦਾ ਉਭਰਦਾ ਖਿਡਾਰੀ
ਆਖਿਰ ਕਿਉਂ  ਫਾਹੇ ਉੱਤੇ ਝੂਲਿਆ ਦੇਸ਼ ਦਾ ਉਭਰਦਾ ਖਿਡਾਰੀ

Updated: November 15, 2018, 1:50 PM IST
ਦੇਸ਼ ਲਈ ਸੋਨੇ ਦਾ ਤੇ ਸਿਲਵਰ ਮੈਡਲ ਵਾਲੇ 19 ਸਾਲਾਂ ਐਥਲੀਟ ਪਾਲੇਂਦਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਆਪਣੇ ਪਿਤਾ ਮਹੇਸ਼ ਪਾਲ ਦੀ ਇਕਲੌਤੀ ਸੰਤਾਨ ਸੀ। ਜਵਾਹਰ ਲਾਲ ਨਹਿਰੂ ਸਟੇਡੀਅਮ ਦੇ ਹੋਸਟਲ ਵਿੱਚ ਰਹਿਣ ਵਾਲੇ ਐਥਲੀਟ ਖਿਡਾਰੀ ਪਾਲੇਂਦਰ ਮੰਗਲਵਾਰ ਦੀ ਸ਼ਾਮ ਆਪਣੇ ਕੰਮਰੇ ਵਿੱਚ ਪੱਖੇ ਨਾਲ ਲਟਕਦਾ ਮਿਲਿਆ।  ਜਦੋਂ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਤਾਂ ਡਾਕਟਰਾਂ ਨੇ ਮ੍ਰਿਤਕ ਕਰਾਰ ਦੇ ਦਿੱਤਾ।

ਉਸ ਪਾਸੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ ਜਿਸ ਤੋਂ ਆਤਮਹੱਤਿਆ ਦੇ ਕਾਰਣਾਂ ਦਾ ਪਤਾ ਲਗਾਇਆ ਜਾ ਸਕੇ। ਏਮਜ਼ ਵਿੱਚ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਦੇਹ ਉਸਦੇ ਘਰਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਇਸ ਘਟਨਾ ਵਿੱਚ ਲੋਧੀ ਕਾਲੋਨੀ ਥਾਣਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਵਧੀਕ ਡੀਸੀਪੀ ਵਿਜਯੰਤਾ ਆਰਿਆ ਨੇ ਦੱਸਿਆ ਕਿ ਮੰਗਲਵਾਰ ਰਾਤ 9 ਵਜੇ ਸਫਦਰਜੰਗ ਹਸਪਤਾਲ ਤੋਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਕ ਐਥਲੀਟ ਨੇ ਖੁਦਕੁਸ਼ੀ ਕਰ ਲਈ ਹੈ।

ਮ੍ਰਿਤਕ ਪਾਲੇਂਦਰ ਦੇ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਲਈ ਕਈ ਮੈਡਲ ਲਈ ਜਿੱਤੇ ਸਨ ਤੇ ਉਹ 2016 ਵਿੱਚ ਪ੍ਰੈਕਟਿਸ ਲਈ ਦਿੱਲੀ ਆਇਆ ਸੀ ਤੇ ਇੱਥੇ ਜਵਾਹਰ ਲਾਲ ਨਹਿਰੂ ਸਟੇਡੀਅਮ ਹੋਸਟਲ ਦੇ ਕਮਰਾ ਨੰਬਰ 69 ਵਿੱਚ ਰਹਿ ਰਿਹਾ ਸੀ। ਉਹ 100 ਤੇ 200 ਮੀਟਰ ਦੌੜ ਦੀ ਟਰੇਨਿੰਗ ਲੈ ਰਿਹਾ ਸੀ। ਕੋਚ ਹਰਕਮਲਜੀਤ ਨੇ ਪੁਲਿਸ ਨੂੰ ਦੱਸਿਆ ਕਿ ਪਾਲੇਂਦਰ ਮੰਗਲਵਾਰ ਸ਼ਾਮ 5:30 ਵਜੇ ਕਰੀਬ ਆਪਣੇ ਕਮਰੇ ਵਿੱਚ ਆਇਆ ਸੀ ਤੇ ਉਸਨੇ ਕ੍ਰੇਪ ਬੈਂਡੇਜ ਦੀ ਮਦਦ ਨਾਲ ਪੱਖੇ ਨਾਲ ਲਟਕ ਕੇ ਫਾਂਸੀ ਲੈ ਲਈ।
First published: November 15, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ