ਖੇਡ ਮੰਤਰੀ ਰਾਣਾ ਸੋਢੀ 7 ਜਨਵਰੀ ਨੂੰ ਕਰਨਗੇ ਖੇਡ ਕੰਪਲੈਕਸ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ

News18 Punjabi | News18 Punjab
Updated: January 5, 2021, 5:30 PM IST
share image
ਖੇਡ ਮੰਤਰੀ ਰਾਣਾ ਸੋਢੀ 7 ਜਨਵਰੀ ਨੂੰ ਕਰਨਗੇ ਖੇਡ ਕੰਪਲੈਕਸ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ
ਖੇਡ ਮੰਤਰੀ ਰਾਣਾ ਸੋਢੀ 7 ਜਨਵਰੀ ਨੂੰ ਕਰਨਗੇ ਖੇਡ ਕੰਪਲੈਕਸ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ

  • Share this:
  • Facebook share img
  • Twitter share img
  • Linkedin share img
ਸੈਲੇਸ ਕੁਮਾਰ

ਨਵਾਂਸ਼ਹਿਰ ਵਿਖੇ ‘ਖੇਲੋ ਇੰਡੀਆ’ ਤਹਿਤ ਬਣਨ ਵਾਲੇ ਵਿਸ਼ਾਲ ‘ਸਟੇਟ ਆਫ ਦ ਆਰਟ ਸਪੋਰਟਸ ਕੰਪਲੈਕਸ’ ਦੀ ਉਸਾਰੀ ਦੇ ਕੰਮ ਦਾ ਸ਼ੁੱਭ ਆਰੰਭ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ 7 ਜਨਵਰੀ 2021 ਨੂੰ ਕਰਨਗੇ।

ਇਹ ਜਾਣਕਾਰੀ ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਐਸ. ਐਸ. ਪੀ ਅਲਕਾ ਮੀਨਾ ਅਤੇ ਹੋਰਨਾਂ ਉੱਚ ਅਧਿਕਾਰੀਆਂ ਸਮੇਤ ਅੱਜ ਗੁੱਜਰਪੁਰ ਵਿਖੇ ਖੇਡ ਕੰਪਲੈਕਸ ਵਾਲੀ ਥਾਂ ’ਤੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਮੌਕੇ ਦਿੱਤੀ। ਇਸ ਦੌਰਾਨ ਉਨਾਂ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਮੌਕੇ ਸਮਾਗਮ ਲਈ ਲਗਾਈ ਜਾਣ ਵਾਲੀ ਸਟੇਜ, ਸ਼ਾਮਿਆਨੇ, ਬੈਠਣ ਦੇ ਪ੍ਰਬੰਧਾਂ, ਐਂਟਰੀ, ਪਾਰਕਿੰਗ, ਸੁਰੱਖਿਆ, ਬੈਰੀਕੇਡਿੰਗ, ਪੀਣ ਵਾਲੇ ਪਾਣੀ, ਰਿਫਰੈਸ਼ਮੈਂਟ ਆਦਿ ਦੇ ਪ੍ਰਬੰਧਾਂ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਵਿਧਾਇਕ ਅੰਗਦ ਸਿੰਘ ਨੇ ਦੱਸਿਆ ਕਿ ਜ਼ਿਲੇ ਦੇ ਇਸ ਵੱਕਾਰੀ ਪ੍ਰਾਜੈਕਟ ਨਾਲ ਨਵਾਂਸ਼ਹਿਰ ਇਕ ਖੇਡ ਹੱਬ ਵਜੋਂ ਉੱਭਰੇਗਾ ਅਤੇ ਇਹ ਵਿਸ਼ਵ ਪੱਧਰੀ ਖੇਡ ਕੰਪਲੈਕਸ ਖਿੱਤੇ ਦੇ ਨੌਜਵਾਨਾਂ ਲਈ ਵਰਦਾਨ ਸਿੱਧ ਹੋਵੇਗਾ।

ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਧਰਤੀ ਦੇ ਨੌਜਵਾਨਾਂ ਵਿਚ ਖੇਡਾਂ ਪ੍ਰਤੀ ਭਾਰੀ ਉਤਸ਼ਾਹ ਅਤੇ ਊਰਜਾ ਹੈ, ਪਰੰਤੂ ਖੇਡ ਸਹੂਲਤਾਂ ਅਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਉਜਾਗਰ ਕਰਨ ਦਾ ਮੌਕਾ ਨਹੀਂ ਸੀ ਮਿਲਦਾ ਅਤੇ ਹੁਣ ਉਨਾਂ ਨੂੰ ਇਕ ਵਿਸ਼ਾਲ ਮੰਚ ਮੁਹੱਈਆ ਹੋਵੇਗਾ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਇਸ ਵਿਸ਼ਾਲ ਖੇਡ ਕੰਪਲੈਕਸ ਵਿਚ ਬਹੁਮੰਤਵੀ ਇਨਡੋਰ ਹਾਲ, ਸਿੰਥੈਟਿਕ ਟਰੈਕ, ਸਵੀਮਿੰਗ ਪੂਲ, ਟੈਨਿਸ ਕੋਰਟ ਅਤੇ ਜਿਮਨੇਜ਼ੀਅਮ ਤੋਂ ਇਲਾਵਾ ਬੈਡਮਿੰਟਨ, ਸਕੂਐਸ਼, ਬਾਕਸਿੰਗ, ਜਿਮਨਾਸਟਿਕ, ਵਾਲੀਬਾਲ, ਬਾਸਕਿਟਬਾਲ, ਜੂਡੋ, ਬਿਲੀਅਰਡਜ਼, ਟੇਬਲ ਟੈਨਿਸ ਆਦਿ ਦਰਜਨ ਦੇ ਕਰੀਬ ਇਨਡੋਰ ਖੇਡਾਂ ਦੀ ਸਹੂਲਤ ਉਪਲਬੱਧ ਹੋਵੇਗੀ।
Published by: Gurwinder Singh
First published: January 5, 2021, 5:30 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading