ਨਵੀਂ ਦਿੱਲੀ- ਤਜਰਬੇਕਾਰ ਸੌਰਵ ਘੋਸਾਲ (Saurav Ghosal) ਦੀ ਅਗਵਾਈ ਵਾਲੀ ਭਾਰਤੀ ਪੁਰਸ਼ ਟੀਮ ਨੇ ਏਸ਼ਿਆਈ ਸਕੁਐਸ਼ ਟੀਮ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਕੁਵੈਤ ਨੂੰ 2-0 ਨਾਲ ਹਰਾ ਕੇ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਿਆ। ਸਟਾਰ ਖਿਡਾਰੀ ਘੋਸ਼ਾਲ ਨੇ ਭਾਰਤ ਦੀ ਜਿੱਤ ਤੈਅ ਕੀਤੀ। ਇਸ ਤੋਂ ਪਹਿਲਾਂ ਰਮਿਤ ਟੰਡਨ ਨੇ ਅਲੀ ਅਰਾਮਜੀ ਨੂੰ 11-5, 11-7, 11-4 ਨਾਲ ਹਰਾ ਕੇ ਭਾਰਤ ਨੂੰ ਬੜ੍ਹਤ ਦਿਵਾਈ।
ਘੋਸ਼ਾਲ ਨੇ ਅੰਮਰ ਅਲਤਾਮਿਮੀ ਨੂੰ 11-9, 11-2 ਅਤੇ 11-3 ਨਾਲ ਹਰਾਇਆ। ਅਭੈ ਸਿੰਘ ਅਤੇ ਫਲਾਹ ਮੁਹੰਮਦ ਵਿਚਾਲੇ ਤੀਜਾ ਮੈਚ ਖੇਡਣ ਦੀ ਲੋੜ ਨਹੀਂ ਸੀ। ਭਾਰਤੀ ਟੀਮ ਨੇ ਪਿਛਲੇ ਦੋ ਸੈਸ਼ਨਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਚੋਟੀ ਦਾ ਦਰਜਾ ਪ੍ਰਾਪਤ ਭਾਰਤੀ ਟੀਮ ਨੇ ਪੂਲ ਏ 'ਚ ਕਤਰ, ਪਾਕਿਸਤਾਨ, ਕੁਵੈਤ, ਦੱਖਣੀ ਕੋਰੀਆ ਅਤੇ ਚੀਨੀ ਤਾਈਪੇ ਨੂੰ ਹਰਾ ਕੇ ਸੈਮੀਫਾਈਨਲ 'ਚ ਮਲੇਸ਼ੀਆ ਨੂੰ 2-1 ਨਾਲ ਹਰਾ ਦਿੱਤਾ ਸੀ।
ਜੇਕਰ ਮਹਿਲਾ ਟੀਮ ਦੀ ਗੱਲ ਕੀਤੀ ਜਾਵੇ ਤਾਂ ਸੈਮੀਫਾਈਨਲ ਵਿੱਚ ਮਲੇਸ਼ੀਆ ਤੋਂ 1-2 ਨਾਲ ਹਾਰ ਗਈ ਅਤੇ ਉਸ ਨੂੰ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਮਹਿਲਾ ਟੀਮ ਪੂਲ ਬੀ ਵਿੱਚ ਦੋ ਜਿੱਤਾਂ ਅਤੇ ਇੱਕ ਹਾਰ ਨਾਲ ਦੂਜੇ ਸਥਾਨ ’ਤੇ ਰਹੀ। ਉਸਨੇ ਇਰਾਨ ਅਤੇ ਸਿੰਗਾਪੁਰ ਨੂੰ ਹਰਾਇਆ ਪਰ ਹਾਂਗਕਾਂਗ ਤੋਂ ਹਾਰ ਗਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gold Medal, Sports