Home /News /sports /

T-20 World Cup: ਭਾਰਤ ਸਣੇ 9 ਦੇਸ਼ਾਂ ਨੇ ਵਿਸ਼ਵ ਕੱਪ ਲਈ ਟੀਮਾਂ ਦਾ ਕੀਤਾ ਐਲਾਨ, ਵੇਖੋ ਪੂਰੀ ਸੂਚੀ

T-20 World Cup: ਭਾਰਤ ਸਣੇ 9 ਦੇਸ਼ਾਂ ਨੇ ਵਿਸ਼ਵ ਕੱਪ ਲਈ ਟੀਮਾਂ ਦਾ ਕੀਤਾ ਐਲਾਨ, ਵੇਖੋ ਪੂਰੀ ਸੂਚੀ

Cricket T-20 World Cup: ਜਾਣੋ ਟੀ -20 ਵਿਸ਼ਵ ਕੱਪ 2021, ਸਾਰੀਆਂ ਟੀਮਾਂ, ਮੇਜ਼ਬਾਨ, ਸਮਾਂ ਸਾਰਣੀ, ਸਥਾਨ

Cricket T-20 World Cup: ਜਾਣੋ ਟੀ -20 ਵਿਸ਼ਵ ਕੱਪ 2021, ਸਾਰੀਆਂ ਟੀਮਾਂ, ਮੇਜ਼ਬਾਨ, ਸਮਾਂ ਸਾਰਣੀ, ਸਥਾਨ

T20 World Cup: ਟੀ-20 ਵਿਸ਼ਵ ਕੱਪ ਲਈ ਲੋਕਾਂ ਵਿੱਚ ਜਨੂੰਨ ਆਪ ਮੁਹਾਰੇ ਹੀ ਵੇਖਣ ਨੂੰ ਮਿਲ ਰਿਹਾ ਹੈ।ਭਾਰਤ ਸਮੇਤ 9 ਦੇਸ਼ਾਂ ਨੇ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ।

 • Share this:

  T20 World Cup: ਟੀ-20 ਵਿਸ਼ਵ ਕੱਪ ਲਈ ਲੋਕਾਂ ਵਿੱਚ ਜਨੂੰਨ ਆਪ ਮੁਹਾਰੇ ਹੀ ਵੇਖਣ ਨੂੰ ਮਿਲ ਰਿਹਾ ਹੈ।ਭਾਰਤ ਸਮੇਤ 9 ਦੇਸ਼ਾਂ ਨੇ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਟੀਮਾਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ:

  T20 World Cup India Team: ਭਾਰਤ ਵੱਲੋਂ ਐਲਾਨੀ ਗਈ 16 ਮੈਂਬਰੀ ਟੀਮ ਵਿੱਚ ਬੱਲੇਬਾਜ਼ਾਂ ਵੱਜੋਂ ਕੇਦਾਰ ਜਾਧਵ, ਮਯੰਕ ਅਗਰਵਾਲ, ਰੋਹਿਤ ਸ਼ਰਮਾ, ਸਿਖ਼ਰ ਧਵਨ, ਵਿਰਾਟ ਕੋਹਲੀ, ਆਲਰਾਊਂਡਰ ਵਿੱਚ ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਵਿਕਟ ਕੀਪਰ ਵਿੱਚ ਦਿਨੇਸ਼ ਕਾਰਤਿਕ, ਕੇ.ਐਲ. ਰਾਹੁਲ, ਐਮਐਸ ਧੋਨੀ, ਰਿਸ਼ਬ ਪੰਤ ਜਦਕਿ ਗੇਂਦਬਾਜ਼ਾਂ ਵਿੱਚ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਮੁਹੰਮਦ ਸ਼ਮੀ ਅਤੇ ਯੁਜ਼ਵੇਂਦਰ ਚਹਿਲ ਨੂੰ ਥਾਂ ਮਿਲੀ ਹੈ।

  T20 World Cup West Indies Team: ਵੈਸਟ ਇੰਡੀਅਜ਼ ਦੀ 15 ਮੈਂਬਰੀ ਟੀਮ ਵਿੱਚ ਬੱਲੇਬਾਜ਼ ਡੇਰੇਨ ਬ੍ਰਾਵੋ, ਇਵਨ ਲੁਈਸ, ਸ਼ੈਮਨਰ ਹੈਟਮੇਅਰ, ਸੁਨੀਲ ਐਮਬਰੀਸ, ਆਲਰਾਊਂਡਰ ਵਿੱਚ ਕਾਰਲੋਸ ਬ੍ਰੇਥਵੇਟ, ਕ੍ਰਿਸ ਗੇਲ, ਫੈਬੀਅਨ ਐਲਨ, ਜੇਸਨ ਹੋਲਡਰ, ਵਿਕਟ ਕੀਪਰ ਵਿੱਚ ਨਿਕੋਲਸ ਪੂਰਨ, ਸ਼ਾਈ ਹੋਪ, ਗੇਂਦਬਾਜ਼ਾਂ ਵਿੱਚ ਐਸ਼ਲੇ ਨਰਸ, ਕੀਮਰ ਰੋਚ, ਸ਼ੈਨਨ ਗੈਬਰੀਅਲ, ਓਸ਼ੇਨ ਥਾਮਸ ਅਤੇ ਸ਼ੈਲਡਨ ਕਾਟਰਲ ਸ਼ਾਮਲ ਹਨ।

  T20 World Cup England Team: ਇੰਗਲੈਂਡ ਨੇ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿੱਚ ਬੱਲੇਬਾਜ਼ ਇਯੋਨ ਮਾਰਗਨ, ਜੇਮਸ ਵਿੰਨਸੀ, ਜੇਸਨ ਰਾਏ, ਜੋ ਰੂਟ, ਆਲਰਾਊਂਡਰ ਵਿੱਚ ਬੇਨ ਸਟੋਕਸ, ਲਿਆਮ ਡੋਸਨ, ਮੋਇਨ ਅਲੀ, ਟਾਮ ਕਰਨ, ਵਿਕਟਕੀਪਰ ਵੱਜੋਂ ਜਾਨੀ ਬੇਅਰਸਟੋਅ, ਜੋਸ ਬਟਲਰ, ਗੇਂਦਬਾਜਾਂ ਵਿੱਚ ਆਦਿਲ ਰਾਸ਼ਿਦ, ਕ੍ਰਿਸ ਵੋਕਸ, ਜੋਫਰਾ ਆਰਚਰ, ਲਿਆਮ ਪਲੰਕਟ ਅਤੇ ਮਾਰਕ ਵੁੱਡ ਦੇ ਨਾਂਅ ਸ਼ਾਮਲ ਹਨ।

  T20 World Cup Sri Lanka Team: ਸ੍ਰੀਲੰਕਾ ਦੀ 15 ਮੈਂਬਰੀ ਟੀਮ ਵਿੱਚ ਬੱਲੇਬਾਜ਼ਾਂ ਵਿੱਚ ਅਵਿਸ਼ਕਾ ਫਰਨਾਂਡੋ, ਡਿਮੁਥ ਕਰੁਣਾਰਤਨੇ, ਲਾਹਿਰੂ ਥਿਰਮਾਨੇ, ਆਲਰਾਊਂਡਰ ਵਿੱਚ ਐਂਜਿਲਿਊ ਮੈਥਿਊਜ਼, ਧਨੰਜਯ ਡੀ ਸਿਲਵਾ, ਈਸ਼ਰੂ ਉਡਾਣਾ, ਜੀਵਨ ਮੈਂਡਿਸ, ਸਿਰੀਵਰਦਾਨਾ, ਥਿਸਾਰਾ ਪਰੇਰਾ, ਵਿਕਟਕੀਪਰ ਵਿੱਚ ਕੁਸਲ ਪਰੇਰਾ, ਕੁਸਲ ਮੈਂਡਿਸ, ਗੇਂਦਬਾਜ਼ਾਂ ਵਿੱਚ ਜੇਫਰੀ ਵੈਨਡਰਸੇ, ਕਸੁਨ ਰਜਿਥਾ, ਲਾਸਿਥ ਮਲਿੰਗਾ ਅਤੇ ਸੁਰੰਗਾ ਲਕਮਲ ਦੇ ਨਾਂਅ ਹਨ।

  T20 World Cup Australia Team: ਆਪਣੀ 16 ਮੈਂਬਰੀ ਟੀਮ ਵਿੱਚ ਆਸਟ੍ਰੇਲੀਆ ਨੇ ਬੱਲੇਬਾਜ਼ਾਂ ਵਿੱਚ ਐਰੋਨ ਫਿੰਚ, ਡੇਵਿਡ ਵਾਰਨਰ, ਸ਼ਾਨ ਮਾਰਸ਼, ਸਟੀਵ ਸਮਿਥ, ਆਲਰਾਊਂਡਰ ਵਿੱਚ ਗਲੇਨ ਮੈਕਸਵੈਲ, ਮਾਰਕਸ ਸਟੋਨਿਸ, ਵਿਕਟ ਕੀਪਰ ਵੱਜੋਂ ਐਲਿਕਸ ਕੈਰੀ, ਮੈਥਿਊ ਵੇਡ, ਪੀਟਰ ਹੈਂਡਸਕਾਮਬ, ਜਦਕਿ ਗੇਂਦਬਾਜਾਂ ਵਿੱਚ ਐਡਮ ਜੈਂਪਾ, ਜੇਸਨ ਬਹਿਰਾਨਡੋਰਫ, ਕੇਨ ਰਿਚਰਡਸਨ, ਮਿਚੇਲ ਸਟਾਰਕ, ਨਾਥਨ ਕੂਲਟਰ ਨਾਇਲ, ਨਾਥਨ ਲਾਇਨ ਅਤੇ ਪੈਟ ਕਮਿੰਸ ਨੂੰ ਥਾਂ ਮਿਲੀ ਹੈ।

  T20 World Cup New Zealand Team: ਨਿਊਜ਼ੀਲੈਂਡ ਦੀ 15 ਮੈਂਬਰ ਟੀਮ ਵਿੱਚ ਬੱਲੇਬਾਜ਼ ਹੈਨਰੀ ਨਿਕੋਲਸ, ਕੇਨ ਵਿਲੀਅਮਸਨ, ਮਾਰਟਿਨ ਗੁਪਟਿਲ, ਰਾਸ ਟੇਲਰ, ਆਲਰਾਊਡਰ ਕਾਲਿਨ ਮੁਨਰੋ, ਕਾਲਿਨ ਡੀ ਗ੍ਰਾਂਡਹੋਮ, ਜਿੰਮੀ ਨੀਸ਼ਮ, ਮਿਚੇਲ ਸੈਂਟਨਰ, ਵਿਕਟਕੀਪਰ ਵਿੱਚ ਟਾਮ ਬਲੰਡਮ, ਟਾਮ ਲੇਥਮ, ਗੇਂਦਬਾਜਾਂ ਵਿੱਚ ਈਸ਼ ਸੋਢੀ, ਲੋਕੀ ਫਰਗੂਸਨ, ਮੈਟ ਹੈਨਰੀ, ਟਿਮ ਸਾਊਦੀ ਅਤੇ ਟ੍ਰੇਂਟ ਬੋਲਟ ਨੂੰ ਸ਼ਾਮਲ ਕੀਤਾ ਹੈ।

  T20 World Cup South Aftica Team: ਦੱਖਣੀ ਅਫਰੀਕਾ ਨੇ ਟਵੰਟੀ-20 ਵਿਸ਼ਵ ਕੱਪ ਲਈ 14 ਮੈਂਬਰੀ ਟੀਮ ਉਤਾਰੀ ਹੈ, ਜਿਸ ਵਿੱਚ ਬੱਲੇਬਾਜ਼ ਐਡਨ ਮਾਰਕਰਮ, ਡੇਵਿਡ ਮਿਲਰ, ਫਾਫ ਡੂ ਪਲੇਸੀ, ਰਾਸੀ ਵੈਨ ਡਰ ਡੂਸੇਨ, ਆਲਰਾਊਂਡਰ ਵਿੱਚ ਕ੍ਰਿਸ ਮਾਰਿਸ, ਡੀ ਪ੍ਰੀਟੋਰੀਅਸ, ਜੇਪੀ ਡੁਮਿਨੀ, ਕੁਆਟਨ ਡੀ ਕੁਕ, ਜਦਕਿ ਗੇਂਦਬਾਜਾਂ ਵਿੱਚ ਐਂਡੀ ਫੇਲਕੂਵਾਇਓ, ਬਿਓਰਨ ਹੈਡਰਿਕਸ, ਇਮਰਾਨ ਤਾਹਿਰ, ਕਾਗਿਸੋ ਰਬਾਡਾ, ਲੂੰਗੀ ਐਨਗਿਡੀ ਅਤੇ ਤਬਰੇਜ਼ ਸ਼ਮਸੀ ਸ਼ਾਮਲ ਹਨ।

  T20 World Cup Pakistan Team: ਪਾਕਿਸਤਾਨ ਟੀਮ ਨੇ ਵੀ 15 ਮੈਂਬਰੀ ਟੀਮ ਦਾ ਵਿਸ਼ਵ ਕੱਪ ਲਈ ਐਲਾਨ ਕੀਤਾ ਹੈ, ਜਿਸ ਵਿੱਚ ਬੱਲੇਬਾਜ਼ ਆਸਿਫ ਅਲੀ, ਬਾਬਰ ਆਜ਼ਮ, ਫਖਰ ਜਮਾਨ, ਹੈਰਿਸ ਸੋਹੇਲ, ਇਮਾਮ ਉਲ ਹੱਕ, ਆਲਰਾਊਂਡਰ ਵਿੱਚ ਇਮਾਦ ਵਸੀਮ, ਮੁਹੰਮਦ ਹਫੀਜ਼, ਸ਼ਾਦਾਬ ਖਾਨ, ਸ਼ੋਇਲ ਮਲਿਕ, ਵਿਕਟ ਕੀਪਰ ਵਿੱਚ ਸਰਫਰਜ਼ ਅਹਿਮਦ, ਗੇਂਦਬਾਜ਼ਾਂ ਵਿੱਚ ਹਸਨ ਅਲੀ, ਮੁਹੰਮਦ ਆਮਿਰ, ਮੁਹੰਮਦ ਹਸਨੈਨ, ਸ਼ਾਹੀਨ ਅਫਰੀਦੀ ਅਤੇ ਵਹਾਬ ਰਿਆਜ਼ ਦੇ ਨਾਂਅ ਸ਼ਾਮਲ ਹਨ। 

  T20 World Cup Bangladesh Team: ਬੰਗਲਾਦੇਸ਼ ਦੀ 15 ਮੈਂਬਰੀ ਟੀਮ ਵਿੱਚ ਬੱਲੇਬਾਜ਼ਾਂ ਵਿੱਚ ਮੋਸਦਕ ਹੁਸੈਨ, ਤਮੀਮ ਇਕਬਾਲ, ਆਲਰਾਊਂਡਰਾਂ ਵਿੱਚ ਮੁਹੰਮਦਉਲਾ, ਮਹਿੰਦੀ ਹਸਨ, ਮੁਹੰਮਦ ਸੈਫੁਦੀਨ, ਸ਼ਬੀਰ ਰਹਿਮਾਨ, ਸ਼ਾਕਿਬ ਅਲ ਹਸਨ, ਸੋਮਿਆ ਸਰਕਾਰ, ਵਿਕਟ ਕੀਪਰ ਵਿੱਚ ਲਿਟਨ ਦਾਸ, ਮੁਹੰਮਦ ਮਿਥੁਨ, ਮੁਸ਼ਫਿਕੁਰ ਰਹੀਮ, ਗੇਂਦਬਾਜਾਂ ਵਿੱਚ ਅਬੂ ਜਾਇਦ, ਮਸ਼ਰਫੇ ਮੁਰਤਜਾ, ਮੁਸਤਫਿਜੂਰ ਰਹਿਮਾਨ, ਰੂਬੇਲ ਹੁਸੈਨ ਨੁੰ ਥਾਂ ਮਿਲੀ ਹੈ।

  T20 World Cup Afghanistan Team: ਅਫਗਾਨਿਸਤਾਨ (Afghanistan) ਕ੍ਰਿਕਟ ਦੀ ਦੁਨੀਆ ਵਿੱਚ ਤੇਜ਼ੀ ਨਾਲ ਉਭਰਦਾ ਨਾਂਅ ਹੈ। ਟੈਸਟ ਕ੍ਰਿਕਟ ਵਿੱਚ ਸਭ ਤੋਂ ਨਵੀਂ ਟੀਮ ਅਫਗਾਨਿਸਤਾਨ ਹੀ ਹੈ। ਅਫਗਾਨਿਸਤਾਨ ਨੇ ਪਹਿਲਾ ਇੱਕ ਰੋਜ਼ਾ ਮੈਚ 2009 ਅਤੇ ਪਹਿਲਾ ਟਵੰਟੀ20 ਮੈਚ 2010 ਵਿੱਚ ਖੇਡਿਆ।

  ਅਫਗਾਨਿਸਤਾਨ ਵੱਲੋਂ ਵਿਸ਼ਵ ਕੱਪ ਲਈ ਟੀਮ ਵਿੱਚ ਬੱਲੇਬਾਜ਼ਾਂ ਵੱਜੋਂ ਅਸਗਰ ਅਫਗਾਨ, ਹਸ਼ਮਾਤੁਲਾ ਸ਼ਾਹਿਦੀ, ਹਜਰਤੁਲਾ, ਇਰਾਮ ਅਲੀ ਖਿਲ, ਨਜੀਬੁਲਾ ਜਾਦਰਾਨ, ਨੂਰ ਅਲੀ, ਆਲਰਾਊਂਡਰ ਵਿੱਚ, ਮੁਹੰਮਦ ਨਬੀ, ਰਹਿਮਤ ਸ਼ਾਹ, ਸਮੀਮਉਲਾ ਸ਼ੇਨਵਾਰੀ ਜਦਕਿ ਗੇਂਦਬਾਜਾਂ ਵਿੱਚ ਦੌਲਤ ਜਾਦਰਾਨ, ਗੁਲਬਦਿਨ ਨਾਇਬ, ਹਾਮਿਦ ਹਸਨ, ਮੁਜ਼ੀਬ ਉਰ ਰਹਿਮਾਨ, ਰਾਸ਼ਿਦ ਖਾਨ, ਸਈਅਦ ਸ਼ੀਰਜਾਦ ਦੇ ਨਾਂਅ ਸ਼ਾਮਲ ਹਨ।

  Published by:Krishan Sharma
  First published:

  Tags: Australia, Cricket, Cricket News, Cricketer, England, Indian cricket team, Indian team, New Zealand, Sports, Sri Lanka, T20, World Cup