Home /News /sports /

Tokyo Paralympics: ਸੁਮਿਤ ਅੰਤਿਲ ਨੇ ਰਚਿਆ ਇਤਿਹਾਸ, ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨ ਤਮਗਾ

 • Share this:

  ਨਵੀਂ ਦਿੱਲੀ: ਭਾਰਤੀ ਜੈਵਲਿਨ ਥ੍ਰੋਅਰ ਸੁਮਿਤ ਅੰਤਿਲ (Sumit Antil) ਨੇ ਸੋਮਵਾਰ ਨੂੰ ਟੋਕੀਓ ਪੈਰਾਲਿੰਪਿਕਸ (Tokyo Paralympics) ਵਿੱਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਸ ਨੇ ਵਿਸ਼ਵ ਰਿਕਾਰਡ ਕਾਇਮ ਕਰਦੇ ਹੋਏ ਸੋਨ ਤਮਗਾ ਜਿੱਤਿਆ। ਪਹਿਲੀ ਵਾਰ ਪੈਰਾਲੰਪਿਕ ਖੇਡਾਂ ਵਿੱਚ ਖੇਡਦੇ ਹੋਏ, ਸੁਮਿਤ ਨੇ ਜੈਵਲਿਨ ਥ੍ਰੋਅ ਦੇ F-64 ਈਵੈਂਟ ਦੀ ਆਪਣੀ ਦੂਜੀ ਕੋਸ਼ਿਸ਼ ਵਿੱਚ 68.08 ਮੀਟਰ ਦਾ ਥ੍ਰੋ ਸੁੱਟਿਆ ਅਤੇ ਰਿਕਾਰਡ ਬਣਾਇਆ। ਫਿਰ ਉਸਨੇ ਆਪਣੀ ਪੰਜਵੀਂ ਕੋਸ਼ਿਸ਼ ਵਿੱਚ ਇਸ ਵਿੱਚ ਹੋਰ ਸੁਧਾਰ ਕੀਤਾ ਅਤੇ 68.55 ਮੀਟਰ ਦੀ ਥ੍ਰੋ ਨਾਲ ਵਿਸ਼ਵ ਰਿਕਾਰਡ ਕਾਇਮ ਕੀਤਾ।

  ਸੁਮਿਤ ਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 66.95 ਮੀਟਰ ਦੀ ਦੂਰੀ ਤੋਂ ਜੈਵਲਿਨ ਸੁੱਟਿਆ, ਜੋ ਕਿ ਇੱਕ ਰਿਕਾਰਡ ਵੀ ਹੈ। ਉਸਨੇ ਦੂਜੀ ਕੋਸ਼ਿਸ਼ ਵਿੱਚ ਇਸ ਨੂੰ ਬਿਹਤਰ ਕੀਤਾ ਅਤੇ 68.08 ਮੀਟਰ ਸੁੱਟਿਆ। ਫਿਰ ਤੀਜੀ ਕੋਸ਼ਿਸ਼ ਵਿੱਚ 65.27, ਚੌਥੀ ਕੋਸ਼ਿਸ਼ ਵਿੱਚ 66.71 ਅਤੇ ਪੰਜਵੀਂ ਕੋਸ਼ਿਸ਼ ਵਿੱਚ ਸੁਮਿਤ ਨੇ 68.55 ਮੀਟਰ ਸੁੱਟਿਆ।

  Tokyo Paralympics: ਸੁਮਿਤ ਅੰਤਿਲ ਨੇ ਰਚਿਆ ਇਤਿਹਾਸ, ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨ ਤਮਗਾ
  Tokyo Paralympics: ਸੁਮਿਤ ਅੰਤਿਲ ਨੇ ਰਚਿਆ ਇਤਿਹਾਸ, ਵਿਸ਼ਵ ਰਿਕਾਰਡ ਨਾਲ ਜਿੱਤਿਆ ਸੋਨ ਤਮਗਾ

  ਆਸਟਰੇਲੀਆ ਦੇ ਮਾਈਕਲ ਬੈਰੀਅਨ ਨੇ 66.29 ਮੀਟਰ ਦੇ ਥ੍ਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ। ਸ਼੍ਰੀਲੰਕਾ ਦੇ ਦੁਲਾਨ ਕੋਡੀਥੁਵਾਕੁ ਨੇ 65.61 ਮੀਟਰ ਦੇ ਥਰੋਅ ਨਾਲ ਕਾਂਸੀ ਦਾ ਤਮਗਾ ਜਿੱਤਿਆ। ਇਸੇ ਈਵੈਂਟ ਦੀ ਐਫ -44 ਕਲਾਸ ਵਿੱਚ, ਭਾਰਤ ਦੇ ਸੰਦੀਪ ਨੇ 62.20 ਮੀਟਰ ਦੇ ਥ੍ਰੋਅ ਨਾਲ ਆਪਣਾ ਸੀਜ਼ਨ ਦਾ ਸਰਬੋਤਮ ਪ੍ਰਦਰਸ਼ਨ ਕਰਦੇ ਹੋਏ ਚੌਥਾ ਸਥਾਨ ਹਾਸਲ ਕੀਤਾ।

  ਲਗਭਗ 6 ਸਾਲ ਪਹਿਲਾਂ ਸੜਕ ਹਾਦਸੇ ਵਿੱਚ ਆਪਣੀ ਇੱਕ ਲੱਤ ਗੁਆਉਣ ਵਾਲੇ ਸੁਮਿਤ ਨੇ ਬੁਲੰਦ ਹੌਸਲੇ, ਸਖਤ ਮਿਹਨਤ ਅਤੇ ਜਨੂੰਨ ਦੇ ਬਲਬੂਤੇ ਇਹ ਮੁਕਾਮ ਹਾਸਲ ਕੀਤਾ ਹੈ। ਹਰਿਆਣਾ ਦਾ ਰਹਿਣ ਵਾਲਾ ਸੁਮਿਤ ਤਿੰਨ ਭੈਣਾਂ ਦਾ ਇਕਲੌਤਾ ਭਰਾ ਹੈ। ਜਦੋਂ ਸੁਮਿਤ 7 ਸਾਲਾਂ ਦਾ ਸੀ, ਉਸਦੇ ਪਿਤਾ, ਜੋ ਏਅਰ ਫੋਰਸ ਵਿੱਚ ਤਾਇਨਾਤ ਸਨ, ਦੀ ਬਿਮਾਰੀ ਨਾਲ ਮੌਤ ਹੋ ਗਈ। 2015 ਵਿੱਚ ਜਦੋਂ ਸੁਮਿਤ ਟਿਊਸ਼ਨ ਪੜ੍ਹ ਕੇ ਘਰ ਪਰਤ ਰਿਹਾ ਸੀ ਤਾਂ ਇੱਕ ਟਰੈਕਟਰ-ਟਰਾਲੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਦੁਰਘਟਨਾ ਵਿੱਚ ਸੁਮਿਤ ਨੂੰ ਆਪਣੀ ਇੱਕ ਲੱਤ ਗੁਆਉਣੀ ਪਈ ਅਤੇ ਉਹ ਕਈ ਮਹੀਨਿਆਂ ਤੱਕ ਮੰਜੇ 'ਤੇ ਪਿਆ ਰਿਹਾ ਸੀ।

  Published by:Krishan Sharma
  First published:

  Tags: Olympic, Record, Record breaker, Sports, Tokyo Olympics 2021