ਸਰਕਾਰ ਨੇ ਖੇਡਾਂ ਲਈ ਖਜ਼ਾਨੇ ਦਾ ਮੂੰਹ ਖੋਲਿਆ, ਬਜਟ ਵਿੱਚ ਖੇਡਾਂ ਨੂੰ ਦਿੱਤਾ 200 ਕਰੋੜ


Updated: February 2, 2019, 1:06 PM IST
ਸਰਕਾਰ ਨੇ ਖੇਡਾਂ ਲਈ ਖਜ਼ਾਨੇ ਦਾ ਮੂੰਹ ਖੋਲਿਆ, ਬਜਟ ਵਿੱਚ ਖੇਡਾਂ ਨੂੰ ਦਿੱਤਾ 200 ਕਰੋੜ
ਸਰਕਾਰ ਨੇ ਖੇਡਾਂ ਲਈ ਖਜ਼ਾਨੇ ਦਾ ਮੂੰਹ ਖੋਲਿਆ,

Updated: February 2, 2019, 1:06 PM IST
ਅਗਲੇ ਸਾਲ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਖੇਡਾਂ ਲਈ ਵੀ ਖ਼ਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ। ਕੇਂਦਰ ਸਰਕਾਰ ਨੇ ਆਮ ਚੋਣਾਂ ਤੋਂ ਪਹਿਲਾਂ ਪੇਸ਼ ਕੀਤੇ ਗਏ ਆਰਜ਼ੀ ਬਜਟ ਵਿਚ ਖੇਡ ਤੇ ਯੁਵਾ ਮੰਤਰਾਲੇ ਲਈ ਬਜਟ ਦੀ ਵੰਡ ਵਿਚ ਚਾਲੂ ਵਿੱਤੀ ਸਾਲ ਦੇ ਸੋਧੇ ਹੋਏ ਅੰਦਾਜ਼ੇ ਦੇ ਮੁਕਾਬਲੇ ਵਿਚ ਲਗਪਗ 200 ਕਰੋੜ ਰੁਪਏ (10 ਫ਼ੀਸਦੀ ਤੋਂ ਕੁਝ ਜ਼ਿਆਦਾ) ਦਾ ਵਾਧਾ ਕੀਤਾ ਹੈ। ਇਸ ਵਿਚ ਖਿਡਾਰੀਆਂ ਨੂੰ ਪ੍ਰੋਤਸਾਹਨ ਤੇ ਪੁਰਸਕਾਰ ਰਾਸ਼ੀ ਤੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਬਜਟ ਵਿਚ ਵਾਧਾ ਹੋਇਆ ਹੈ।

ਵਿੱਤ ਮੰਤਰੀ ਪਿਊਸ਼ ਗੋਇਲ ਨੇ ਲੋਕ ਸਭਾ ਵਿਚ ਸ਼ੁੱਕਰਵਾਰ ਨੂੰ 2019-20 ਦਾ ਆਰਜ਼ੀ ਬਜਟ ਪੇਸ਼ ਕਰਦੇ ਹੋਏ ਖੇਡ ਤੇ ਯੁਵਾ ਮੰਤਰਾਲੇ ਲਈ 2181.90 ਕਰੋੜ ਰੁਪਏ ਦੀ ਤਜਵੀਜ਼ ਕੀਤੀ। ਸਾਲ 2018-19 ਲਈ ਸੋਧੇ ਹੋਏ ਅੰਦਾਜ਼ੇ ਵਿਚ ਇਹ ਰਕਮ 1981. 03 ਕਰੋੜ ਰੁਪਏ ਹਨ। ਖਿਡਾਰੀਆਂ ਨੂੰ ਪ੍ਰੋਤਸਾਹਨ ਤੇ ਪੁਰਸਕਾਰ ਰਾਸ਼ੀ ਪਿਛਲੇ ਬਜਟ ਦੇ ਸੋਧੇ ਹੋਏ ਅੰਦਾਜ਼ੇ 'ਚ 316.93 ਕਰੋੜ ਤੇ 2017-18 ਵਿਚ 229.27 ਕਰੋੜ ਰੁਪਏ ਸੀ ਜੋ ਵਧਾਅ ਕੇ 411 ਕਰੋੜ ਰੁਪਏ ਕਰ ਦਿੱਤੀ ਗਈ ਹੈ। ਇਸ ਵਿਚ ਖਿਡਾਰੀਆਂ ਨੂੰ ਪ੍ਰੋਤਸਾਹਨ ਰਕਮ 63 ਕਰੋੜ ਰੁਪਏ ਤੋਂ ਵਧਾਅ ਕੇ 89 ਕਰੋੜ ਰੁਪਏ ਤੇ ਰਾਸ਼ਟਰੀ ਖੇਡ ਵਿਕਾਸ ਕੋਸ਼ ਨੂੰ ਵੰਡ ਦੋ ਕਰੋੜ ਰੁਪਏ ਤੋਂ ਵਧਾਅ ਕੇ 68 ਕਰੋੜ ਰੁਪਏ ਕਰ ਦਿੱਤੀ ਗਈ ਹੈ। ਖੇਡ ਮੰਤਰੀ ਤੇ ਓਲੰਪਿਕ ਮੈਡਲ ਜੇਤੂ ਰਾਜਵਰਧਨ ਸਿੰਘ ਰਾਠੌਰ ਦੀ ਪਹਿਲ 'ਤੇ ਸ਼ੁਰੂ ਕੀਤੇ ਗਏ ਖੇਲੋ ਇੰਡੀਆ ਪ੍ਰੋਗਰਾਮ ਲਈ ਬਜਟ 550.69 ਕਰੋੜ ਰੁਪਏ (ਸੋਧਿਆ ਅੰਦਾਜ਼ਾ) ਤੋਂ ਵਧਾਅ ਕੇ 601 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
First published: February 2, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...