Home /News /sports /

Big Bash League: ਸ਼ੈਫਾਲੀ ਤੇ ਰਾਧਾ ਯਾਦਵ ਦੇ ਪ੍ਰਦਰਸ਼ਨ ਨਾਲ ਸਿਡਨੀ ਨੇ ਹੋਬਾਰਟ ਨੂੰ ਹਰਾਇਆ

Big Bash League: ਸ਼ੈਫਾਲੀ ਤੇ ਰਾਧਾ ਯਾਦਵ ਦੇ ਪ੍ਰਦਰਸ਼ਨ ਨਾਲ ਸਿਡਨੀ ਨੇ ਹੋਬਾਰਟ ਨੂੰ ਹਰਾਇਆ

ਸ਼ੈਫਾਲੀ ਵਰਮਾ (Shafali Verma) ਅਤੇ ਸਟਾਰ ਗੇਂਦਬਾਜ और ਸਟਾਰ ਗੇਂਦਬਾਜ ਰਾਧਾ ਯਾਦਵ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਹਿਲਾ ਬਿੱਗ ਬੈਸ਼ ਲੀਗ (Women Big Bash League) ਵਿੱਚ ਸਿਡਨੀ ਸਿਕਸਰਸ ਨੇ ਹੋਬਾਰਟ ਹਰੀਕੇਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ।

 • Share this:

  ਨਵੀਂ ਦਿੱਲੀ: ਭਾਰਤ ਦੀ ਨੌਜਵਾਨ ਬੱਲੇਬਾਜ਼ ਸ਼ੈਫਾਲੀ ਵਰਮਾ (Shafali Verma) ਅਤੇ ਸਟਾਰ ਗੇਂਦਬਾਜ और ਸਟਾਰ ਗੇਂਦਬਾਜ ਰਾਧਾ ਯਾਦਵ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮਹਿਲਾ ਬਿੱਗ ਬੈਸ਼ ਲੀਗ (Women Big Bash League) ਵਿੱਚ ਸਿਡਨੀ ਸਿਕਸਰਸ ਨੇ ਹੋਬਾਰਟ ਹਰੀਕੇਨ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਹਾਲਾਂਕਿ, ਇੱਕ ਹੋਰ ਮੈਚ ਵਿੱਚ ਪੂਨਮ ਯਾਦਵ ਦੇ ਦੋ ਵਿਕਟ ਦੇ ਬਾਵਜੂਦ ਬ੍ਰਿਸਬੇਨ ਹੀਟ ਨੂੰ ਹਾਰ ਮਿਲੀ।

  ਨੌਜਵਾਨ ਸਲਾਮੀ ਬੱਲੇਬਾਜ਼ ਸੈਫਾਲੀ ਨੇ 50 ਗੇਂਦਾਂ ਵਿੱਚ 6 ਚੌਕਿਆਂ ਦੀ ਮਦਦ ਨਾਲ 57 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਸਿਡਨੀ ਦੀ ਟੀਮ ਨੇ 126 ਦੌੜਾਂ ਦੇ ਟੀਚੇ ਨੂੰ ਆਸਾਨੀ ਨਾਲ ਹਾਸਲ ਕਰ ਲਿਆ। ਹਰੀਕੇਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ 'ਤੇ 125 ਦੌੜਾਂ ਬਣਾਈਆਂ ਸਨ।

  ਰਾਧਾ ਨੇ ਹਮਰੁਤਬਾ ਘੋਸ਼ ਨੂੰ ਅਰਧ ਸੈਂਕੜੇ ਤੋਂ ਰੋਕਿਆ

  ਸ਼ੈਫਾਲੀ ਤੋਂ ਇਲਾਵਾ ਸਿਕਸਰਸ ਦੀ ਕਪਤਾਨ ਐਲਿਸ ਪੈਰੀ ਨੇ ਵੀ 33 ਗੇਂਦਾਂ ਵਿੱਚ 27 ਦੌੜਾਂ ਦੀ ਪਾਰੀ ਖੇਡੀ, ਜਿਸ ਲਾਲ ਟੀਮ ਨੇ 19.3 ਓਵਿਰਾਂ ਵਿੱਚ 5 ਵਿਕਟਾਂ 'ਤੇ 126 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਖੱਬੇ ਹੱਥ ਦੀ ਗੇਂਦਬਾਜ਼ ਰਾਧਾ ਨੇ ਹਮਰੁਤਬਾ ਰਿਚਾ ਘੋਸ਼ (46 ਗੇਂਦਾਂ ਵਿੱਚ 46 ਦੌੜਾਂ) ਅਤੇ ਸਾਸ਼ਾ ਮੋਲੋਨੀ (16 ਗੇਂਦਾਂ ਵਿੱਚ 22 ਦੌੜਾਂ) ਨੂੰ ਆਉਟ ਕਰਕੇ ਹਰੀਕੇਨ ਨੂੰ ਵੱਡਾ ਸਕੋਰ ਕਰਨ ਤੋਂ ਰੋਕਿਆ।

  ਇੱਕ ਹੋਰ ਮੈਚ ਵਿੱਚ ਲੈਗ ਸਪਿੰਨਰ ਪੂਨਮ ਨੇ ਬੇਥ ਮੂਨੀ (40) ਅਤੇ ਹੀਥਰ ਗ੍ਰਾਮ ਨੂੰ ਆਊਟ ਕੀਤਾ, ਜਿਸ ਨਾਲ ਬ੍ਰਿਸਬੇਨ ਹੀਟ ਨੇ ਪਰਥ ਸਕਾਚਰਸ ਨੂੰ 7 ਵਿਕਟਾਂ 'ਤੇ 137 ਦੌੜਾਂ 'ਤੇ ਰੋਕ ਦਿੱਤਾ। ਹੀਟ ਨੇ ਵੀ 9 ਵਿਕਟਾਂ 'ਤੇ 137 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਸੁਪਰ ਓਵਰ ਵਿੱਚ ਸਕਾਚਰਸ ਨੇ ਜਿੱਤ ਦਰਜ ਕੀਤੀ।

  Published by:Krishan Sharma
  First published:

  Tags: Australia, Cricket, Cricket News, Indian cricket team, Sports, Women cricket