Home /News /sports /

ਅਰਸ਼ਦੀਪ-ਪੰਡਿਆ ਨੇ ਕੀਤੀ ਘਾਤਕ ਗੇਂਦਬਾਜ਼ੀ, ਇਫਤਿਖਾਰ ਤੇ ਮਸੂਦ ਨੇ ਲਾਇਆ ਅਰਧ ਸੈਂਕੜਾ

ਅਰਸ਼ਦੀਪ-ਪੰਡਿਆ ਨੇ ਕੀਤੀ ਘਾਤਕ ਗੇਂਦਬਾਜ਼ੀ, ਇਫਤਿਖਾਰ ਤੇ ਮਸੂਦ ਨੇ ਲਾਇਆ ਅਰਧ ਸੈਂਕੜਾ

ਅਰਸ਼ਦੀਪ-ਪੰਡਿਆ ਨੇ ਕੀਤੀ ਘਾਤਕ ਗੇਂਦਬਾਜ਼ੀ, ਇਫਤਿਖਾਰ ਤੇ ਮਸੂਦ ਨੇ ਲਾਇਆ ਅਰਧ ਸੈਂਕੜਾ

ਅਰਸ਼ਦੀਪ-ਪੰਡਿਆ ਨੇ ਕੀਤੀ ਘਾਤਕ ਗੇਂਦਬਾਜ਼ੀ, ਇਫਤਿਖਾਰ ਤੇ ਮਸੂਦ ਨੇ ਲਾਇਆ ਅਰਧ ਸੈਂਕੜਾ

  • Share this:

ਮੈਲਬੌਰਨ- ਅਰਸ਼ਦੀਪ ਸਿੰਘ (Arshdeep Singh) ਨੇ ਟੀ-20 ਵਿਸ਼ਵ ਕੱਪ ਦੇ ਭਾਰਤ ਦੇ ਪਹਿਲੇ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ। ਉਸ ਨੇ 3 ਵਿਕਟਾਂ ਲਈਆਂ। ਪਰ ਇਸ ਤੋਂ ਬਾਅਦ ਇਫਤਿਖਾਰ ਅਹਿਮਦ (Iftikhar Ahmed) ਅਤੇ ਸ਼ਾਨ ਮਸੂਦ ਨੇ ਸ਼ਾਨਦਾਰ ਅਰਧ ਸੈਂਕੜੇ ਲਗਾ ਕੇ ਪਾਕਿਸਤਾਨ ਨੂੰ 150 ਦੌੜਾਂ ਦੇ ਪਾਰ ਪਹੁੰਚਾ ਦਿੱਤਾ। ਪਹਿਲੇ 10 ਓਵਰਾਂ 'ਚ ਪਾਕਿਸਤਾਨ ਨੇ 2 ਵਿਕਟਾਂ 'ਤੇ 60 ਦੌੜਾਂ ਬਣਾ ਲਈਆਂ ਸਨ। ਬਾਬਰ ਆਜ਼ਮ ਅਤੇ ਮੁਹੰਮਦ ਰਿਜ਼ਵਾਨ ਵੱਡੀ ਪਾਰੀ ਨਹੀਂ ਖੇਡ ਸਕੇ। ਇਸ ਤੋਂ ਬਾਅਦ ਇਫਤਿਖਾਰ ਅਤੇ ਸ਼ਾਨ ਮਸੂਦ ਨੇ ਅਰਧ ਸੈਂਕੜੇ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਸੰਭਾਲਿਆ। ਪਹਿਲਾਂ ਖੇਡਦੇ ਹੋਏ (IND vs PAK) ਪਾਕਿਸਤਾਨ ਨੇ 8 ਵਿਕਟਾਂ 'ਤੇ 159 ਦੌੜਾਂ ਬਣਾਈਆਂ ਹਨ। ਆਲਰਾਊਂਡਰ ਹਾਰਦਿਕ ਪੰਡਯਾ ਨੇ ਵੀ ਮੈਚ 'ਚ 3 ਵਿਕਟਾਂ ਲਈਆਂ।

ਮੈਚ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤਿਆ। ਉਨ੍ਹਾਂ ਪਾਕਿਸਤਾਨ ਨੂੰ ਬੱਲੇਬਾਜ਼ੀ ਕਰਨ ਲਈ ਆਖਿਆ। ਪਾਕਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੇ ਦੂਜੇ ਓਵਰ ਵਿੱਚ ਕਪਤਾਨ ਬਾਬਰ ਆਜ਼ਮ ਨੂੰ ਗੋਲਡਨ ਡੱਕ ਮਿਲਿਆ। ਸ਼ਾਨਦਾਰ ਫਾਰਮ 'ਚ ਚੱਲ ਰਹੇ ਮੁਹੰਮਦ ਰਿਜ਼ਵਾਨ ਵੀ ਅਸਫਲ ਰਹੇ। ਉਹ 12 ਗੇਂਦਾਂ ਵਿੱਚ 4 ਦੌੜਾਂ ਬਣਾ ਕੇ ਅਰਸ਼ਦੀਪ ਦਾ ਸ਼ਿਕਾਰ ਹੋ ਗਿਆ। ਪਹਿਲੇ 6 ਓਵਰਾਂ ਤੋਂ ਬਾਅਦ ਟੀਮ ਦਾ ਸਕੋਰ 2 ਵਿਕਟਾਂ 'ਤੇ 32 ਦੌੜਾਂ ਸੀ।

76 ਦੌੜਾਂ ਦੀ ਸਾਂਝੇਦਾਰੀ

ਇਫਤਿਖਾਰ ਅਹਿਮਦ ਅਤੇ ਸ਼ਾਨ ਮਸੂਦ ਨੇ ਤੀਜੇ ਵਿਕਟ ਲਈ 76 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਦੀ ਕਮਾਨ ਸੰਭਾਲੀ। 10 ਓਵਰਾਂ 'ਚ 60 ਦੌੜਾਂ ਬਣਾਉਣ ਤੋਂ ਬਾਅਦ ਇਫਤਿਖਾਰ ਨੇ ਹਮਲਾਵਰ ਰੁਖ ਅਪਣਾਇਆ। ਉਸ ਨੇ 4 ਛੱਕੇ ਲਗਾਏ ਅਤੇ 12 ਓਵਰਾਂ ਬਾਅਦ ਸਕੋਰ 2 ਵਿਕਟਾਂ 'ਤੇ 90 ਦੌੜਾਂ ਹੋ ਗਿਆ। ਫਿਰ ਮੁਹੰਮਦ ਸ਼ਮੀ ਆਏ। ਉਸ ਨੇ ਇਫਤਿਖਾਰ ਨੂੰ ਪਵੇਲੀਅਨ ਭੇਜ ਦਿੱਤਾ। ਉਸ ਨੇ 34 ਗੇਂਦਾਂ 'ਤੇ 51 ਦੌੜਾਂ ਬਣਾਈਆਂ। 2 ਚੌਕੇ ਅਤੇ 4 ਛੱਕੇ ਲਗਾਏ। ਇਸ ਤੋਂ ਬਾਅਦ ਪੰਡਯਾ ਨੇ ਸ਼ਾਦਾਬ ਖਾਨ (5) ਅਤੇ ਹੈਦਰ ਅਲੀ (2) ਨੂੰ ਆਊਟ ਕਰਕੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ। ਟੀਮ ਨੇ 7 ਦੌੜਾਂ ਦੇ ਅੰਤਰਾਲ 'ਤੇ 3 ਵਿਕਟਾਂ ਗੁਆ ਦਿੱਤੀਆਂ। 15 ਓਵਰਾਂ ਤੋਂ ਬਾਅਦ ਸਕੋਰ 5 ਵਿਕਟਾਂ 'ਤੇ 106 ਦੌੜਾਂ ਸੀ।


ਇਸ ਤੋਂ ਬਾਅਦ ਸ਼ਾਨ ਮਸੂਦ ਅਤੇ ਮੁਹੰਮਦ ਨਵਾਜ਼ ਨੇ ਇਕ ਵਾਰ ਫਿਰ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ। ਪਰ ਪੰਡਯਾ ਨੇ ਨਵਾਜ਼ ਨੂੰ 9 ਦੌੜਾਂ ਦੇ ਸਕੋਰ 'ਤੇ ਪੈਵੇਲੀਅਨ ਭੇਜ ਦਿੱਤਾ। ਉਨ੍ਹਾਂ 4 ਓਵਰਾਂ 'ਚ 30 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਆਸਿਫ਼ ਅਲੀ ਵੀ ਨਾਕਾਮ ਰਹੇ। ਉਹ 2 ਦੌੜਾਂ ਬਣਾ ਕੇ ਅਰਸ਼ਦੀਪ ਦਾ ਤੀਜਾ ਸ਼ਿਕਾਰ ਬਣਿਆ। ਸ਼ਮੀ ਨੇ 4 ਓਵਰਾਂ 'ਚ 25 ਦੌੜਾਂ ਦੇ ਕੇ ਇਕ ਵਿਕਟ ਲਈ। ਮਸੂਦ 42 ਗੇਂਦਾਂ 'ਤੇ 52 ਦੌੜਾਂ ਬਣਾ ਕੇ ਨਾਬਾਦ ਰਿਹਾ। 5 ਚੌਕੇ ਮਾਰੇ। ਭੁਵਨੇਸ਼ਵਰ ਕੁਮਾਰ ਨੇ ਆਖਰੀ ਓਵਰ 'ਚ ਸ਼ਾਹੀਨ ਅਫਰੀਦੀ ਨੂੰ ਆਊਟ ਕੀਤਾ। ਉਸ ਨੇ 8 ਗੇਂਦਾਂ ਵਿੱਚ 16 ਦੌੜਾਂ ਬਣਾਈਆਂ।

Published by:Ashish Sharma
First published:

Tags: Arshdeep Singh, Cricket, Indian cricket team, Pakistan, T20 World Cup 2022