• Home
  • »
  • News
  • »
  • sports
  • »
  • T20 WORLD CUP 2021 AUSTRALIAN TEAM DRESSING ROOM WADE STOINIS DRINKING BEER IN SHOES WATCH VIDEO

T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਸਟ੍ਰੇਲੀਆਈ ਖਿਡਾਰੀਆਂ ਨੇ ਜੁੱਤੇ 'ਚ ਪੀਤੀ ਬੀਅਰ, ਵੇਖੋ VIDEO

Australian Team dressing room video after T20 World Cup win: ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਸਟ੍ਰੇਲੀਆਈ ਟੀਮ ਦੇ ਖਿਡਾਰੀਆਂ ਨੇ ਜਸ਼ਨ ਮਨਾਇਆ। ਆਈਸੀਸੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਮੈਥਿਊ ਵੇਡ (Matthew Wade) ਅਤੇ ਮਾਰਕਸ ਸਟੋਇਨਿਸ (Marcus Stoinis) ਜੁੱਤਿਆਂ ਵਿੱਚ ਬੀਅਰ ਪੀਂਦੇ ਨਜ਼ਰ ਆ ਰਹੇ ਹਨ।

T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਸਟ੍ਰੇਲੀਆਈ ਖਿਡਾਰੀਆਂ ਨੇ ਜੁੱਤੇ 'ਚ ਪੀਤੀ ਬੀਅਰ, ਵੇਖੋ VIDEO

T20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਸਟ੍ਰੇਲੀਆਈ ਖਿਡਾਰੀਆਂ ਨੇ ਜੁੱਤੇ 'ਚ ਪੀਤੀ ਬੀਅਰ, ਵੇਖੋ VIDEO

  • Share this:
    ਨਵੀਂ ਦਿੱਲੀ। ਆਸਟ੍ਰੇਲੀਆ ਨੇ ਐਤਵਾਰ ਨੂੰ ਇਤਿਹਾਸ ਰਚ ਦਿੱਤਾ। ਉਸ ਨੇ ਦੁਬਈ 'ਚ ਖੇਡੇ ਗਏ ਟੀ-20 ਵਿਸ਼ਵ ਕੱਪ (T20 World Cup-2021) ਦੇ ਫਾਈਨਲ 'ਚ ਨਿਊਜ਼ੀਲੈਂਡ ਨੂੰ 8 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਇਸ ਫਾਰਮੈਟ 'ਚ ਵਿਸ਼ਵ ਖਿਤਾਬ ਜਿੱਤਿਆ। ਜ਼ਾਹਿਰ ਹੈ ਕਿ ਇਸ ਤੋਂ ਬਾਅਦ ਜਸ਼ਨ ਮਨਾਇਆ ਗਿਆ ਪਰ ਇਸ ਤਰ੍ਹਾਂ ਦੀ ਵੀਡੀਓ ਵਾਇਰਲ ਹੋ ਗਈ। ਆਸਟਰੇਲਿਆਈ ਟੀਮ ਦੇ ਖਿਡਾਰੀ ਜਸ਼ਨ ਵਿੱਚ ਇੰਨੇ ਡੁੱਬੇ ਹੋਏ ਸਨ ਕਿ ਉਨ੍ਹਾਂ ਨੇ ਜੁੱਤਿਆਂ ਵਿੱਚ ਪਾ ਕੇ ਬੀਅਰ ਪੀ ਲਈ। ਆਈਸੀਸੀ ਨੇ ਸੋਮਵਾਰ ਨੂੰ ਇੱਕ ਵੀਡੀਓ ਸ਼ੇਅਰ ਕੀਤਾ ਜਿਸ ਵਿੱਚ ਮੈਥਿਊ ਵੇਡ (Matthew Wade) ਅਤੇ ਮਾਰਕਸ ਸਟੋਇਨਿਸ (Marcus Stoinis) ਜੁੱਤਿਆਂ ਵਿੱਚ ਬੀਅਰ ਪੀਂਦੇ ਨਜ਼ਰ ਆ ਰਹੇ ਹਨ।

    ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਐਤਵਾਰ ਨੂੰ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਫਾਈਨਲ 'ਚ ਨਿਊਜ਼ੀਲੈਂਡ ਨੇ 4 ਵਿਕਟਾਂ ਦੇ ਨੁਕਸਾਨ 'ਤੇ 172 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਇਸ ਦੇ ਲਈ ਕਪਤਾਨ ਕੇਨ ਵਿਲੀਅਮਸਨ (Kane Williamson) ਨੇ 48 ਗੇਂਦਾਂ 'ਤੇ 10 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 85 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਇਸ ਤੋਂ ਬਾਅਦ ਆਸਟ੍ਰੇਲੀਆ ਨੇ 2 ਵਿਕਟਾਂ ਦੇ ਨੁਕਸਾਨ 'ਤੇ 18.5 ਓਵਰਾਂ 'ਚ ਟੀਚਾ ਹਾਸਲ ਕਰ ਲਿਆ। ਮਿਸ਼ੇਲ ਮਾਰਸ਼ (Mitchell Marsh) ਨੇ 50 ਗੇਂਦਾਂ 'ਤੇ 6 ਚੌਕਿਆਂ ਅਤੇ 4 ਛੱਕਿਆਂ ਦੀ ਮਦਦ ਨਾਲ 77 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਅਜੇਤੂ ਪਰਤੇ। ਡੇਵਿਡ ਵਾਰਨਰ (David Warner) ਨੇ 38 ਗੇਂਦਾਂ 'ਚ 4 ਚੌਕੇ ਅਤੇ 3 ਛੱਕੇ ਲਗਾ ਕੇ 55 ਦੌੜਾਂ ਬਣਾਈਆਂ।

    ਇਸ ਤੋਂ ਬਾਅਦ ਆਸਟ੍ਰੇਲੀਆਈ ਖਿਡਾਰੀਆਂ ਨੇ ਜਸ਼ਨ ਮਨਾਇਆ। ਆਈਸੀਸੀ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਮੈਥਿਊ ਵੇਡ ਅਤੇ ਮਾਰਕਸ ਸਟੋਇਨਿਸ ਜੁੱਤੀਆਂ ਵਿੱਚ ਬੀਅਰ ਪੀਂਦੇ ਨਜ਼ਰ ਆ ਰਹੇ ਹਨ। ਵੇਡ ਨੇ ਆਪਣੀ ਜੁੱਤੀ ਲਾਹ ਕੇ ਉਸ ਵਿੱਚ ਬੀਅਰ ਪਾ ਦਿੱਤੀ ਅਤੇ ਫਿਰ ਪੀਤੀ। ਇਸ ਤੋਂ ਬਾਅਦ ਸਟੋਇਨਿਸ ਨੇ ਉਹੀ ਜੁੱਤੀ ਫੜ ਲਈ ਅਤੇ ਬੀਅਰ ਪੀਂਦੇ ਹੋਏ ਨਜ਼ਰ ਆਏ। ਸਿਰਫ਼ 20 ਮਿੰਟਾਂ ਵਿੱਚ ਇਸ ਵੀਡੀਓ ਨੂੰ 30 ਹਜ਼ਾਰ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਹੈ।








    View this post on Instagram






    A post shared by ICC (@icc)






    ਆਸਟ੍ਰੇਲੀਆ ਨੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ ਹੈ। ਇਹ ਟੀ-20 ਵਿਸ਼ਵ ਖਿਤਾਬ ਜਿੱਤਣ ਵਾਲਾ ਛੇਵਾਂ ਦੇਸ਼ ਬਣ ਗਿਆ ਹੈ। ਇਸ ਤੋਂ ਪਹਿਲਾਂ ਭਾਰਤ, ਸ਼੍ਰੀਲੰਕਾ, ਵੈਸਟਇੰਡੀਜ਼, ਪਾਕਿਸਤਾਨ ਅਤੇ ਇੰਗਲੈਂਡ ਨੇ ਇਸ ਖਿਤਾਬ 'ਤੇ ਕਬਜ਼ਾ ਕੀਤਾ ਸੀ। ਡੇਵਿਡ ਵਾਰਨਰ ਨੂੰ ਮੈਨ ਆਫ਼ ਦਾ ਟੂਰਨਾਮੈਂਟ ਚੁਣਿਆ ਗਿਆ ਜਦਕਿ ਮਾਰਸ਼ ਨੂੰ ਫਾਈਨਲ ਵਿੱਚ ਮੈਨ ਆਫ਼ ਦਾ ਮੈਚ ਚੁਣਿਆ ਗਿਆ। ਮਿਸ਼ੇਲ ਮਾਰਸ਼ ਅਤੇ ਡੇਵਿਡ ਵਾਰਨਰ ਨੇ ਵੀ ਦੂਜੀ ਵਿਕਟ ਲਈ 92 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕੀਤੀ।
    Published by:Sukhwinder Singh
    First published: