ਨਵੀਂ ਦਿੱਲੀ: ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪਾਕਿਸਤਾਨ ਨੇ ਨਿਊਜ਼ੀਲੈਂਡ ਨੂੰ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਜਿਨ੍ਹਾਂ ਇਹ ਮੈਚ ਸੁਰਖੀਆਂ 'ਚ ਰਿਹਾ ਉਸ ਤੋਂ ਜ਼ਿਆਦਾ ਹੁਣ ਸਟੇਡੀਅਮ 'ਚ ਪਾਕਿਸਤਾਨ ਨੂੰ ਚੀਅਰ ਕਰਦੀ ਇਕ ਖੂਬਸੂਰਤ ਕੁੜੀ ਸੁਰਖੀਆਂ 'ਚ ਹੈ। ਪਰ ਇਹ ਕੁੜੀ ਕੌਣ ਹੈ, ਇਸ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਸੋਸ਼ਲ ਮੀਡਿਆ 'ਚ ਇਸ ਖ਼ੂਬਸੂਰਤ ਕੁੜੀ ਦੀ ਫੋਟੋ ਕਾਫੀ ਵਾਇਰਲ ਹੋ ਰਹੀ ਹੈ। ਉਹ ਕੁੜੀ ਕਦੇ ਫਲਾਇੰਗ ਕਿੱਸ ਦੇ ਰਹੀ ਸੀ ਤੇ ਕਦੇ ਪਾਕਿਸਤਾਨ ਦਾ ਝੰਡਾ ਲਹਿਰਾ ਰਹੀ ਸੀ। ਕਈ ਵਾਰ ਹੱਥ ਮਿਲਾਉਂਦੇ ਹੋਏ ਪਾਕਿਸਤਾਨੀ ਟੀਮ ਅਤੇ ਖਿਡਾਰੀਆਂ ਦਾ ਹੌਸਲਾ ਵਧਾਉਂਦੇ ਦੇਖਿਆ ਗਿਆ। ਕੈਮਰੇ 'ਚ ਇੰਨੀ ਵਾਰ ਨਜ਼ਰ ਆਈ ਕਿ ਲੋਕ ਸੋਸ਼ਲ ਮੀਡੀਆ 'ਤੇ ਸਵਾਲ ਕਰਨ ਲੱਗੇ ਕਿ ਇਹ ਕੁੜੀ ਕੌਣ ਹੈ? ਇਸ ਕੁੜੀ ਨੂੰ ਵੀ ਉਮੀਦ ਸੀ ਕਿ ਫਾਈਨਲ ਮੈਚ ਭਾਰਤ ਨਾਲ ਹੋਵੇਗਾ।
ਦੱਸ ਦੇਈਏ ਕਿ ਪਾਕਿਸਤਾਨ ਦੀ ਟੀਮ ਦਾ ਸੈਮੀਫਾਈਨਲ 'ਚ ਨਿਊਜ਼ੀਲੈਂਡ ਨਾਲ ਮੁਕਾਬਲਾ ਸੀ। ਇਸ ਮੈਚ ਵਿੱਚ ਪਾਕਿਸਤਾਨ ਨੇ ਉਸ ਨੂੰ ਹਰਾ ਕੇ ਆਪਣੀ ਫਾਈਨਲ ਦੀ ਟਿਕਟ ਪੱਕੀ ਕਰ ਲਈ। ਇਸ ਦੌਰਾਨ ਕ੍ਰਿਕਟ ਪ੍ਰੇਮੀ ਆਪਣੀ ਟੀਮ ਅਤੇ ਖਿਡਾਰੀਆਂ ਦਾ ਉਤਸ਼ਾਹ ਵਧਾਉਣ ਲਈ ਸਟੇਡੀਅਮ ਵਿੱਚ ਮੌਜੂਦ ਸਨ। ਪਾਕਿਸਤਾਨੀ ਮਹਿਲਾ ਪ੍ਰਸ਼ੰਸਕ ਦੀ ਇੱਕ ਤਸਵੀਰ ਖਿਡਾਰੀਆਂ ਨੂੰ ਚੀਅਰ ਕਰਨ ਲਈ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
inshallah, Thankyou 💚🇵🇰 pic.twitter.com/tHCNAlSVO0
— Natasha 🇵🇰 (@NatashaOfficiaI) November 9, 2022
ਮੈਲਬੌਰਨ ਵਿੱਚ ਰਹਿੰਦੀ ਹੈ ਕੁੜੀ
ਲੋਕ ਸੋਸ਼ਲ ਮੀਡੀਆ 'ਤੇ ਪੁੱਛਣ ਲੱਗੇ ਕਿ ਸੈਮੀਫਾਈਨਲ 'ਚ ਪਾਕਿਸਤਾਨ ਨੂੰ ਚੀਅਰ ਕਰਨ ਵਾਲੀ ਕੁੜੀ ਕੌਣ ਸੀ। ਉਸ ਦੀਆਂ ਸੋਸ਼ਲ ਮੀਡੀਆ ਪੋਸਟਾਂ ਮੁਤਾਬਕ ਪਾਕਿਸਤਾਨੀ ਕ੍ਰਿਕਟ ਟੀਮ ਦੀ 'ਜਬਰਾ ਫੈਨ' ਕੁੜੀ ਦਾ ਨਾਂ ਨਤਾਸ਼ਾ ਹੈ। ਉਹ ਮੂਲ ਰੂਪ ਤੋਂ ਪਾਕਿਸਤਾਨੀ ਹੈ। ਉਹ ਆਸਟ੍ਰੇਲੀਆ ਵਿੱਚ ਪੈਦਾ ਹੋਈ ਸੀ ਅਤੇ ਉੱਥੇ ਹੀ ਵੱਡੀ ਹੋਈ ਸੀ। ਨਤਾਸ਼ਾ ਫਿਲਹਾਲ ਮੈਲਬੌਰਨ 'ਚ ਰਹਿੰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Pakistan, Sports, T20 World Cup, T20 World Cup 2022