ਭਾਰਤ ਅਤੇ ਪਾਕਿਸਤਾਨ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2022 ਦਾ ਹਾਈ ਵੋਲਟੇਜ ਮੈਚ 23 ਅਕਤੂਬਰ ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਮੈਲਬੋਰਨ ਕ੍ਰਿਕਟ ਗਰਾਊਂਡ 'ਚ ਆਹਮੋ-ਸਾਹਮਣੇ ਹੋਣਗੇ। ਭਾਰਤ ਨੇ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸੇ ਨਾਲ ਹੀ ਪਾਕਿਸਤਾਨੀ ਟੀਮ ਲਈ ਵੀ ਚੰਗੀ ਖ਼ਬਰ ਹੈ। ਟੀਮ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਫਿੱਟ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਵਰਕਆਊਟ ਕਰਦੇ ਹੋਏ ਆਪਣੀ ਵੀਡੀਓ ਪੋਸਟ ਕੀਤੀ ਹੈ। ਅਫਰੀਦੀ ਭਾਰਤ ਲਈ ਵੱਡਾ ਖ਼ਤਰਾ ਸਾਬਤ ਹੋ ਸਕਦਾ ਹੈ। ਅਫਰੀਦੀ ਨੇ ਟੀ-20 ਵਿਸ਼ਵ ਕੱਪ 2021 ਵਿੱਚ ਵੀ ਟੀਮ ਇੰਡੀਆ ਨੂੰ ਡੂੰਘਾ ਜ਼ਖ਼ਮ ਦਿੱਤਾ ਸੀ।
ਤੁਹਾਨੂੰ ਦੱਸ ਦੇਈਏ ਕਿ ਸ਼ਾਹੀਨ ਅਫਰੀਦੀ ਨੂੰ ਜੁਲਾਈ 'ਚ ਗਾਲੇ 'ਚ ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਦੌਰਾਨ ਫੀਲਡਿੰਗ ਕਰਦੇ ਸਮੇਂ ਸੱਜੇ ਗੋਡੇ 'ਤੇ ਸੱਟ ਲੱਗ ਗਈ ਸੀ। ਇਸ ਕਾਰਨ ਉਹ ਏਸ਼ੀਆ ਕੱਪ 2022 ਅਤੇ ਇੰਗਲੈਂਡ ਖਿਲਾਫ ਘਰੇਲੂ ਸੀਰੀਜ਼ ਤੋਂ ਬਾਹਰ ਹੋ ਗਏ ਸਨ। ਸ਼ਾਹੀਨ ਅਫਰੀਦੀ ਨੇ ਟਵਿਟਰ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਜਿਸ 'ਚ ਉਹ ਵੇਟਲਿਫਟਿੰਗ ਕਰਦੇ ਨਜ਼ਰ ਰਹੇ ਹਨ।
Almost there! In shaa'Allah. pic.twitter.com/UrNHnjHyEj
— Shaheen Shah Afridi (@iShaheenAfridi) September 12, 2022
ਪਾਕਿਸਤਾਨ ਦਾ ਇਹ ਤੇਜ਼ ਗੇਂਦਬਾਜ਼ ਆਸਟ੍ਰੇਲੀਆ 'ਚ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਅਕਤੂਬਰ 'ਚ ਨਿਊਜ਼ੀਲੈਂਡ ਤਿਕੋਣੀ ਸੀਰੀਜ਼ ਤੋਂ ਟੀਮ 'ਚ ਵਾਪਸੀ ਕਰਨਗੇ । ਸ਼ਾਹੀਨ ਅਫਰੀਦੀ ਨੇ ਪਾਕਿਸਤਾਨ ਲਈ ਆਪਣੇ ਛੋਟੇ ਕਰੀਅਰ ਵਿੱਚ 40 ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ 47 ਵਿਕਟਾਂ ਲਈਆਂ ਹਨ।
ਪਿਛਲੇ ਸਾਲ ਦੇ ਟੀ-20 ਵਿਸ਼ਵ ਕੱਪ 'ਚ ਅਫਰੀਦੀ ਦੀ ਗੇਂਦਬਾਜ਼ੀ ਨੂੰ ਕੋਈ ਵੀ ਕ੍ਰਿਕਟ ਪ੍ਰਸ਼ੰਸਕ ਨਹੀਂ ਭੁੱਲਿਆ ਹੋਵੇਗਾ। ਅਫਰੀਦੀ ਦੀ ਬਦੌਲਤ ਪਾਕਿਸਤਾਨ ਦੀ ਟੀਮ 10 ਵਿਕਟਾਂ ਨਾਲ ਜਿੱਤ ਦਰਜ ਕਰਨ 'ਚ ਸਫਲ ਰਹੀ। ਅਫਰੀਦੀ ਨੇ ਰੋਹਿਤ ਸ਼ਰਮਾ, ਕੇਐੱਲ ਰਾਹੁਲ ਅਤੇ ਵਿਰਾਟ ਕੋਹਲੀ ਦੀਆਂ ਵਿਕਟਾਂ ਲਈਆਂ ਸਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Indian cricket team, Pakistan, Sports, T20 World Cup