ਨਵੀਂ ਦਿੱਲੀ: ਟੀ-20 ਵਿਸ਼ਵ ਕੱਪ 2022 ਦਾ ਅਭਿਆਸ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ, ਜਿਸ ਨੂੰ ਭਾਰਤੀ ਟੀਮ ਨੇ 6 ਦੌੜਾਂ ਦੇ ਨਾਲ ਜਿੱਤਿਆ। ਮੁਹੰਮਦ ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੂੰ ਹਰਾਇਆ। ਇਸਦੇ ਨਾਲ ਹੀ ਟੀਮ ਇੰਡੀਆ ਅਗਲੇ ਅਭਿਆਸ ਮੈਚ ਵਿੱਚ ਜਿੱਤ ਹਾਸਿਲ ਕਰਨ ਦੀ ਪੂਰੀ ਕੋਸ਼ਿਸ ਕਰੇਗੀ। ਜਸਪ੍ਰੀਤ ਬੁਮਰਾਹ ਦੀ ਗੈਰ-ਮੌਜੂਦਗੀ ਭਾਰਤ ਲਈ ਇਕ ਚਿੰਤਾ ਦਾ ਵਿਸ਼ੇ ਸੀ, ਪਰ ਜਸਪ੍ਰੀਤ ਬੁਮਰਾਹ ਦੀ ਜਗ੍ਹਾ ਸ਼ਮੀ ਹੁਣ ਗੇਂਦਬਾਜ਼ੀ ਦੀ ਕਮਾਨ ਸੰਭਾਲਣ ਲਈ ਤਿਆਰ ਹਨ। ਹਾਲਾਂਕਿ ਟੀਮ ਇੰਡੀਆ ਦੇ ਪਲੇਇੰਗ 11 'ਚ ਛੇਵੇਂ ਅਤੇ ਸੱਤਵੇਂ ਨੰਬਰ 'ਤੇ ਕੌਣ ਖੇਡੇਗਾ, ਇਹ ਸਵਾਲ ਅਜੇ ਵੀ ਬਣਿਆ ਹੋਇਆ ਹੈ।
ਪਹਿਲੇ ਅਭਿਆਸ ਮੈਚ ਵਿੱਚ ਰੋਹਿਤ ਸ਼ਰਮਾ ਨੇ ਗੇਂਦਬਾਜ਼ੀ ਦੇ ਦੋ ਅਨੋਖੇ ਫੈਸਲੇ ਲਏ। ਉਨ੍ਹਾਂ ਨੇ ਆਲਰਾਊਂਡਰ ਅਕਸ਼ਰ ਪਟੇਲ ਦਾ ਇਕ ਵੀ ਓਵਰ ਨਹੀਂ ਸੁੱਟਿਆ। ਇਸ ਦੇ ਨਾਲ ਹੀ ਮੁਹੰਮਦ ਸ਼ਮੀ ਨੂੰ ਸਿਰਫ਼ ਇੱਕ ਓਵਰ ਸੁੱਟਣ ਦਾ ਮੌਕਾ ਦਿੱਤਾ ਗਿਆ। ਸ਼ਮੀ ਨੇ ਆਖਰੀ ਓਵਰ 'ਚ 11 ਦੌੜਾਂ ਦਾ ਬਚਾਅ ਕੀਤਾ। ਸ਼ਮੀ ਨੇ 4 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਅਰਸ਼ਦੀਪ ਸਿੰਘ ਅਤੇ ਹਰਸ਼ਲ ਪਟੇਲ ਨੂੰ ਪਲੇਇੰਗ 11 'ਚ ਜਗ੍ਹਾ ਦਿੱਤੀ ਜਾ ਗਈ ਹੈ। ਭੁਵਨੇਸ਼ਵਰ ਕੁਮਾਰ ਨਾਲੋਂ ਸ਼ਮੀ ਨੂੰ ਤਰਜੀਹ ਦਿੱਤੀ ਜਾ ਸਕਦੀ ਹੈ।
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਅਭਿਆਸ ਮੈਚ ਬ੍ਰਿਸਬੇਨ ਦੇ ਮੈਦਾਨ 'ਤੇ ਖੇਡਿਆ ਜਾਵੇਗਾ। ਆਸਟ੍ਰੇਲੀਆ ਖਿਲਾਫ ਪਹਿਲੇ ਮੈਚ 'ਚ ਭਾਰਤ ਦੇ 8 ਖਿਡਾਰੀਆਂ ਨੂੰ ਬੱਲੇਬਾਜ਼ੀ ਕਰਨ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਕੇਐਲ ਰਾਹੁਲ ਅਤੇ ਸੂਰਿਆਕੁਮਾਰ ਯਾਦਵ ਨੇ ਤੇਜ਼ ਗੇਂਦਬਾਜ਼ੀ ਕੀਤੀ। ਹਾਰਦਿਕ ਪੰਡਯਾ 5 ਗੇਂਦਾਂ ਖੇਡ ਕੇ ਆਊਟ ਹੋ ਗਏ।
ਰਵੀਚੰਦਰਨ ਅਸ਼ਵਿਨ ਨੇ ਇਕ ਵਾਰ ਫਿਰ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਨ੍ਹਾਂ ਨੇ 4 ਓਵਰਾਂ ਵਿੱਚ ਸਿਰਫ 28 ਦੌੜਾਂ ਦਿੱਤੀਆਂ। ਦੂਜੇ ਪਾਸੇ 3 ਓਵਰਾਂ 'ਚ 28 ਦੌੜਾਂ ਦੇ ਕੇ ਇਕ ਵਿਕਟ ਲਈ। ਚਾਹਲ ਨੇ ਸਟੀਵ ਸਮਿਥ ਨੂੰ ਬੋਲਡ ਕੀਤਾ। ਪਰ ਪਲੇਇੰਗ 11 'ਚ ਚਾਹਲ ਜਾਂ ਅਸ਼ਵਿਨ 'ਚ ਕੋਈ ਇਕ ਹੀ ਖੇਡੇਗਾ।
ਦੋਵੇਂ ਟੀਮਾਂ ਇਸ ਪ੍ਰਕਾਰ ਹਨ:
ਭਾਰਤ: ਰੋਹਿਤ ਸ਼ਰਮਾ (ਕਪਤਾਨ), ਲੋਕੇਸ਼ ਰਾਹੁਲ, ਵਿਰਾਟ ਕੋਹਲੀ, ਸੂਰਿਆਕੁਮਾਰ ਯਾਦਵ, ਦੀਪਕ ਹੁੱਡਾ, ਰਿਸ਼ਭ ਪੰਤ, ਦਿਨੇਸ਼ ਕਾਰਤਿਕ, ਹਾਰਦਿਕ ਪੰਡਯਾ, ਰਵੀਚੰਦਰਨ ਅਸ਼ਵਿਨ, ਯੁਜਵੇਂਦਰ ਚਾਹਲ, ਅਕਸ਼ਰ ਪਟੇਲ, ਭੁਵਨੇਸ਼ਵਰ ਕੁਮਾਰ, ਹਰਸ਼ਲ ਪਟੇਲ, ਅਰਸ਼ਦੀਪ ਸਿੰਘ, ਮੁਹੰਮਦ ਸ਼ਮੀ।
ਨਿਊਜ਼ੀਲੈਂਡ : ਕੇਨ ਵਿਲੀਅਮਸਨ (ਕਪਤਾਨ), ਟਿਮ ਸਾਊਦੀ, ਈਸ਼ ਸੋਢੀ, ਮਿਸ਼ੇਲ ਸੈਂਟਨਰ, ਗਲੇਨ ਫਿਲਿਪਸ, ਜਿੰਮੀ ਨੀਸ਼ਮ, ਡੇਰਿਲ ਮਿਸ਼ੇਲ, ਐਡਮ ਮਿਲਨੇ, ਮਾਰਟਿਨ ਗੁਪਟਿਲ, ਲਾਕੀ ਫਰਗੂਸਨ, ਡੇਵੋਨ ਕੋਨਵੇ, ਮਾਰਕ ਚੈਪਮੈਨ, ਮਾਈਕਲ ਬ੍ਰੇਸਵੈਲ, ਟ੍ਰੇਂਟ ਬੋਲਟ, ਫਿਨ ਐਲਨ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, KL Rahul, Rohit sharma, Sports, T20 World Cup