• Home
 • »
 • News
 • »
 • sports
 • »
 • T20 WORLD CUP LUDHIANAS JATINDER WINS OMAN OVER PAPUA NEW GUINEA KS

T20 World Cup: ਲੁਧਿਆਣਾ ਦੇ ਜਤਿੰਦਰ ਨੇ ਓਮਾਨ ਨੂੰ ਪਾਪੇ ਨਿਊ ਗੁਆਨਾ 'ਤੇ ਮੈਚ ਵਿੱਚ ਦਿਵਾਈ ਜਿੱਤ

ਮੇਜ਼ਬਾਨ ਓਮਾਨ ਨੇ ਪੀਐਨਜੀ ਵੱਲੋਂ ਦਿੱਤੇ 130 ਦੌੜਾਂ ਦੇ ਟੀਚੇ ਦਾ ਪਿੱਛਾ ਸਿਰਫ 13.2 ਓਵਰਾਂ ਵਿੱਚ ਕੀਤਾ, ਜਿਸ ਵਿੱਚ ਸਿੰਘ ਦੀ 42 ਗੇਂਦਾਂ ਦੀ ਪਾਰੀ ਅਤੇ ਉਸਦੇ ਸਲਾਮੀ ਜੋੜੀਦਾਰ ਆਕਿਬ ਇਲਿਆਸ ਦੀ 43 ਗੇਂਦਾਂ ਵਿੱਚ ਨਾਬਾਦ 50 ਦੌੜਾਂ ਸਨ। ਜਤਿੰਦਰ ਨੇ ਸੱਤ ਚੌਕੇ ਅਤੇ ਚਾਰ ਛੱਕੇ ਲਗਾਏ।

 • Share this:
  T20 World Cup: ਆਪਣਾ ਦੂਜਾ ਟੀ-20 ਵਿਸ਼ਵ ਕੱਪ ਵਿੱਚ ਖੇਡਦੇ ਹੋਏ ਲੁਧਿਆਣਾ ਦੇ ਜਤਿੰਦਰ ਸਿੰਘ ਦੀ ਤੇਜ਼ ਤਰਾਰ ਪਾਰੀ (42 ਗੇਂਦਾਂ 'ਤੇ 74 ਦੌੜਾਂ) ਨਾਲ ਗਰੁੱਪ ਬੀ ਦੇ ਪਹਿਲੇ ਗੇੜ ਵਿੱਚ ਪਾਪੇ ਨਿਊ ਗੁਆਨਾ 'ਤੇ ਓਮਾਨ ਦੀ ਜਿੱਤ ਦਰਜ ਕਰਵਾਈ। ਇਹ ਮੈਚ ਓਮਾਨ ਦੇ ਅਲ ਅਮੀਰਾਤ ਕ੍ਰਿਕਟ ਮੈਦਾਨ 'ਤੇ ਖੇਡਿਆ ਗਿਆ।

  ਉਸ ਨੇ ਜਿੱਤ ਦਾ ਜਸ਼ਨ ਸ਼ਿਖਰ ਧਵਨ ਦੀ ਸ਼ੈਲੀ ਵਿੱਚ ਪੱਟ 'ਤੇ ਹੱਥ ਮਾਰ ਕੇ ਮਨਾਇਆ। ਉਸ ਨੇ ਕਿਹਾ, ''ਉਹ ਸ਼ਿਖਰ ਭਾਜੀ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਮੈਨੂੰ ਇਸ ਤਰ੍ਹਾਂ ਜਸ਼ਨ ਮਨਾਉਣਾ ਪਸੰਦ ਹੈ ਕਿਉਂਕਿ ਇਹ ਮੇਰੇ ਅੰਦਰਲੇ ਪੰਜਾਬੀ ਨੂੰ ਬਾਹਰ ਲਿਆਉਂਦਾ ਹੈ।'' ਉਸ ਨੇ ਦੱਸਿਆ ਕਿ ਉਹ ਆਪਣੀ ਮਾਂ ਅਤੇ ਤਿੰਨ ਭੈਣ-ਭਰਾਵਾਂ ਨਾਲ ਪਿਤਾ ਕੋਲ 2003 ਵਿੱਚ ਮਸਕਟ ਚਲਾ ਗਿਆ ਸੀ।

  ਉਸ ਨੇ ਅੱਗੇ ਦਸਿਆ, “ਮੇਰਾ ਪਰਿਵਾਰ ਰਾਮਗੜ੍ਹੀਆ ਭਾਈਚਾਰੇ ਨਾਲ ਸਬੰਧਤ ਹੈ ਅਤੇ ਪੀੜ੍ਹੀਆਂ ਤੋਂ ਤਰਖਾਣ ਦਾ ਕੰਮ ਕਰਦਾ ਆ ਰਿਹਾ ਹੈ। ਮੈਂ ਸਾਡੇ ਪੂਰੇ ਕਬੀਲੇ ਵਿੱਚ ਪਹਿਲਾ ਅਤੇ ਇਕਲੌਤਾ ਖਿਡਾਰੀ ਹਾਂ। ਮੈਂ ਬਹੁਤ ਮਾਣ ਅਤੇ ਸਨਮਾਨ ਪ੍ਰਾਪਤ ਮਹਿਸੂਸ ਕਰਦਾ ਹਾਂ। ਕ੍ਰਿਕਟ ਮੇਰਾ ਜਨੂੰਨ ਹੈ ਅਤੇ ਮੈਂ ਚੱਲ ਰਹੇ ਟੀ-20 ਵਿਸ਼ਵ ਕੱਪ ਵਿੱਚ ਓਮਾਨ ਲਈ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ ਕਿਉਂਕਿ ਅਸੀਂ ਸਹਿ-ਮੇਜ਼ਬਾਨ ਵੀ ਹਾਂ।”

  ਹਿੰਦੁਸਤਾਨ ਟਾਈਮਜ਼ ਦੀ ਖ਼ਬਰ ਅਨੁਸਾਰ, ਜਤਿੰਦਰ ਸਿੰਘ ਦਾ ਓਮਾਨ ਦੇ ਕਿਸੇ ਵੀ ਟੀ-20 ਕ੍ਰਿਕਟਰ ਦਾ ਇਹ ਸਭ ਤੋਂ ਵੱਡਾ ਨਿੱਜੀ ਸਕੋਰ ਸੀ। ਉਹ ਖਿਮਜੀ ਰਾਮ ਦਾਸ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਓਮਾਨ ਲਈ ਖੇਡਣ ਤੋਂ ਇਲਾਵਾ ਕਾਰਪੋਰੇਟ ਮਾਮਲਿਆਂ ਦੀ ਦੇਖਭਾਲ ਕਰਦਾ ਹੈ। ਉਸਦੇ ਪਿਤਾ ਓਮਾਨ ਪੁਲਿਸ ਵਿਭਾਗ ਦੇ ਤਰਖਾਣ ਵਿਭਾਗ ਵਿੱਚ ਫੋਰਮੈਨ ਵਜੋਂ ਕੰਮ ਕਰਦੇ ਹਨ ਅਤੇ ਦਸੰਬਰ ਵਿੱਚ ਸੇਵਾਮੁਕਤ ਹੋ ਜਾਣਗੇ।

  32 ਸਾਲਾ ਸਿੰਘ ਦੀ ਪਾਰੀ ਦੀ ਸ਼ਲਾਘਾ ਕਰਦਿਆਂ ਓਮਾਨ ਦੇ ਕਪਤਾਨ ਜ਼ੀਸ਼ਾਨ ਮਕਸੂਦ ਨੇ ਮੈਚ ਤੋਂ ਬਾਅਦ ਕਿਹਾ, “ਜਤਿੰਦਰ ਸਾਡੀ ਟੀਮ ਦਾ ਬਹੁਤ ਮਹੱਤਵਪੂਰਨ ਖਿਡਾਰੀ ਹੈ। ਉਹ ਟੀਮ ਦੀ ਰੀੜ੍ਹ ਦੀ ਹੱਡੀ ਹੈ, ਜਿਸ ਤਰ੍ਹਾਂ ਉਸਨੇ ਪੀਐਨਜੀ ਦੇ ਵਿਰੁੱਧ 73 ਦੌੜਾਂ ਬਣਾਈਆਂ, ਉਸਦਾ ਆਤਮ ਵਿਸ਼ਵਾਸ ਅਤੇ ਹੁਨਰ ਦਿਖਾਉਂਦਾ ਹੈ ਕਿ ਉਹ ਆਉਣ ਵਾਲੀਆਂ ਖੇਡਾਂ ਵਿੱਚ ਵੀ ਅਹਿਮ ਭੂਮਿਕਾ ਨਿਭਾਉਣ ਜਾ ਰਿਹਾ ਹੈ। ਅਸੀਂ ਅਗਲੇ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜਾਂਗੇ। ਉਹ ਇੱਕ ਟੈਸਟ ਖੇਡਣ ਵਾਲੀ ਟੀਮ ਹੈ। ਅਸੀਂ ਆਪਣਾ ਸਰਬੋਤਮ ਪ੍ਰਦਰਸ਼ਨ ਕਰਨਾ ਅਤੇ ਜਿੱਤ ਦਰਜ ਕਰਨਾ ਚਾਹੁੰਦੇ ਹਾਂ।”

  ਮੇਜ਼ਬਾਨ ਓਮਾਨ ਨੇ ਪੀਐਨਜੀ ਵੱਲੋਂ ਦਿੱਤੇ 130 ਦੌੜਾਂ ਦੇ ਟੀਚੇ ਦਾ ਪਿੱਛਾ ਸਿਰਫ 13.2 ਓਵਰਾਂ ਵਿੱਚ ਕੀਤਾ, ਜਿਸ ਵਿੱਚ ਸਿੰਘ ਦੀ 42 ਗੇਂਦਾਂ ਦੀ ਪਾਰੀ ਅਤੇ ਉਸਦੇ ਸਲਾਮੀ ਜੋੜੀਦਾਰ ਆਕਿਬ ਇਲਿਆਸ ਦੀ 43 ਗੇਂਦਾਂ ਵਿੱਚ ਨਾਬਾਦ 50 ਦੌੜਾਂ ਸਨ। ਜਤਿੰਦਰ ਨੇ ਸੱਤ ਚੌਕੇ ਅਤੇ ਚਾਰ ਛੱਕੇ ਲਗਾਏ। ਇਲਿਆਸ ਅਤੇ ਸਿੰਘ ਦੇ ਵਿੱਚ ਸਾਂਝੇਦਾਰੀ ਇੱਕ ਐਸੋਸੀਏਟ ਨੇਸ਼ਨ ਦੇ ਲਈ ਟੀ -20 ਵਿਸ਼ਵ ਕੱਪ ਵਿੱਚ ਸਰਵਉੱਚ ਸਾਂਝੇਦਾਰੀ ਹੈ। ਓਮਾਨ ਹੁਣ ਆਪਣਾ ਅਗਲਾ ਗਰੁੱਪ ਬੀ ਮੈਚ ਮੰਗਲਵਾਰ ਨੂੰ ਬੰਗਲਾਦੇਸ਼ ਨਾਲ ਖੇਡੇਗਾ।
  Published by:Krishan Sharma
  First published: