• Home
  • »
  • News
  • »
  • sports
  • »
  • TALWANDI STARS CHAMPION IN MITS CRICKET CUP FINANCE MINISTER ALSO HANDED OVER MOTORCYCLES TO TOP 5 PLAYERS

ਮਿਟਸ ਕ੍ਰਿਕਟ ਕੱਪ ’ਚ ਤਲਵੰਡੀ ਸਟਾਰਜ਼ ਬਣੇ ਚੈਂਪੀਅਨ, ਵਿੱਤ ਮੰਤਰੀ ਵੀ ਮੈਦਾਨ ਵਿਚ ਉਤਰੇ...

ਮਿਟਸ ਕ੍ਰਿਕਟ ਕੱਪ ’ਚ ਤਲਵੰਡੀ ਸਟਾਰਜ਼ ਬਣੇ ਚੈਂਪੀਅਨ, ਵਿੱਤ ਮੰਤਰੀ ਵੀ ਕ੍ਰਿਕਟ ਮੈਦਾਨ ਵਿਚ

  • Share this:
    Suraj Bhan

    1010 ਸਪੋਰਟਸ ਕਲੱਬ ਬਠਿੰਡਾ ਵਿਖੇ ਕਰਵਾਏ ਗਏ ਮਿਟਸ ਇਮੀਗ੍ਰੇਸ਼ਨ ਕ੍ਰਿਕਟ ਕੱਪ ਦਾ ਫਾਈਨਲ ਮੁਕਾਬਲਾ ਤਲਵੰਡੀ ਸਟਾਰਜ਼ ਅਤੇ ਸ਼ਿਵਮ ਪਲਾਈਵੁੱਡ ਟੀਮਾਂ ਵਿਚਕਾਰ ਖੇਡਿਆ ਗਿਆ। ਤਲਵੰਡੀ ਸਟਾਰਜ਼ ਟੀਮ ਨੇ ਫਾਈਨਲ ਮੁਕਾਬਲਾ ਜਿੱਤ ਕੇ ਚੈਂਪੀਅਨ ਟਰਾਫੀ ਨੂੰ ਚੁੰਮਿਆ, ਜਦਕਿ ਸ਼ਿਵਮ ਦੇ ਖਿਡਾਰੀਆਂ ਨੂੰ ਦੂਜੇ ਨੰਬਰ ’ਤੇ ਸਬਰ ਕਰਨਾ ਪਿਆ।

    ਟਾਪ-5 ਖਿਡਾਰੀਆਂ ਨੂੰ 5 ਨਵੇਂ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਗਏ। ਜਦਕਿ ਦੋਵੇਂ ਜੇਤੂ ਤੇ ਉਪਜੇਤੂ ਟੀਮਾਂ ਨੂੰ ਕ੍ਰਮਵਾਰ 61 ਹਜ਼ਾਰ ਤੇ 31 ਹਜ਼ਾਰ ਰੁਪਏ ਦੇ ਨਗਦ ਇਨਾਮ ਵੀ ਦਿੱਤੇ ਗਏ।

    ਇਹ ਟੂਰਨਾਮੈਂਟ ਵਜੀਰ ਅਲੀ ਖਾਨ ਦੀ ਸਰਪ੍ਰਸਤੀ ਹੇਠ ਗਗਨ ਫ੍ਰਾਈਡੇ ਅਤੇ ਜਿੰਮੀ ਗਰਗ ਨੇ ਯੋਗ ਅਗਵਾਈ ਨਾਲ ਕਰਵਾਇਆ, ਜੋ ਮਾਲਵਾ ਹੀ ਨਹੀਂ, ਸਗੋਂ ਪੰਜਾਬ ’ਚੋਂ ਵੀ ਇਕ ਨੰਬਰ ਰਿਹਾ ਹੈ। ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੈਦਾਨ ਵਿਚ ਦਾਖਲ ਹੁੰਦਿਆਂ ਹੀ ਬੈਟ ਫੜ੍ਹ ਲਿਆ ਤੇ ਆਪ ਮੁਹਾਰੇ ਹੀ ਪਿੱਚ ’ਤੇ ਪਹੁੰਚ ਗਏ। ਇੰਝ ਲੱਗ ਰਿਹਾ ਸੀ ਜਿਵੇਂ ਕੋਈ ਦਿਨ ਭਰ ਦੇ ਥਕੇਵੇਂ ਤੋਂ ਬਾਅਦ ਆਪਣੀ ਮਨਪਸੰਦ ਖੇਡ ਵੱਲ ਨੂੰ ਭੱਜ ਰਿਹਾ ਹੋਵੇ।

    ਉਨ੍ਹਾਂ ਕੁਝ ਸਮਾਂ ਬੱਲੇਬਾਜੀ ਕਰਨ ਉਪਰੰਤ ਖੁਦ ਨੂੰ ਆਨੰਦਿਤ ਮਹਿਸੂਸ ਕੀਤਾ। ਬਾਦਲ ਨੇ ਕਿਹਾ ਕਿ ਖੇਡਾਂ ਮਨੁੱਖ ਨੂੰ ਨਾ ਸਿਰਫ ਅਨੁਸ਼ਾਸਨ, ਤੰਦਰੁਸਤੀ ਜਾਂ ਭਾਈਚਾਰਕ ਸਾਂਝ ਦਿੰਦੀਆਂ ਹਨ, ਬਲਕਿ ਮਾਨਸਿਕ ਤੌਰ ’ਤੇ ਹਮੇਸ਼ਾਂ ਹੀ ਆਨੰਦਿਤ ਵੀ ਕਰਦੀਆਂ ਹਨ। ਉਨ੍ਹਾਂ ਟੂਰਨਾਮੈਂਟ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਜਲਦੀ ਹੀ ਯੋਗ ਮੱਦਦ ਦਾ ਵੀ ਭਰੋਸਾ ਦਿਵਾਇਆ।

    ਉਨ੍ਹਾਂ ਫਾਈਨਲ ਮੈਚ ਦਾ ਉਦਘਾਟਨ ਕਰਵਾਇਆ ਤੇ ਮੈਚ ਸ਼ੁਰੂ ਕਰਵਾਉਣ ਤੋਂ ਅਗਲੇ ਪ੍ਰੋਗਰਾਮ ਵੱਲ ਵਧ ਗਏ।ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਨਵਜੋਤ ਨਵੀ ਤੇ ਸੈਬੀ ਖੁਰਾਣਾ ਅਨੁਸਾਰ ਪਹਿਲਾਂ ਬੱਲੇਬਾਜੀ ਕਰਦਿਆਂ ਤਲਵੰਡੀ ਸਟਾਰਜ਼ ਟੀਮ ਨੇ 28 ਓਵਰਾਂ ਵਿਚ 263 ਸਕੋਰ ਬਣਾਏ, ਜਿਸ ਵਿਚ ਚੰਚਲ ਸਿੰਘ ਦਾ 79 ਅਤੇ ਗਗਨਜੋਤ ਸਿੰਘ ਦਾ 40 ਸਕੋਰਾਂ ਦਾ ਯੋਗਦਾਨ ਰਿਹਾ। ਇਸਦੇ ਜਵਾਬ ਵਿਚ ਦਮਦਾਰ ਢੰਗ ਨਾਲ ਉੱਤਰੀ ਸ਼ਿਵਮ ਪਲਾਈਵੁੱਡ ਟੀਮ ਮੁਸ਼ਕਿਲ ਨਾਲ 246 ਸਕੋਰ ਹੀ ਬਣਾ ਸਕੀ।

    ਅੰਤ ਤਲਵੰਡੀ ਸਟਾਰਜ਼ ਟੀਮ ਨੇ ਇਹ ਅੰਤਿਮ ਮੁਕਾਬਲਾ ਜਿੱਤ ਕੇ ਚੈਂਪੀਅਨ ਟਰਾਫੀ ’ਤੇ ਆਪਣੀ ਮੋਹਰ ਲਗਾ ਦਿੱਤੀ। ਇਨਾਮ ਵੰਡ ਸਮਾਰੋਹ ਦੇ ਵਿਸ਼ੇਸ਼ ਮਹਿਮਾਨਾਂ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ, ਜ਼ਿਲਾ ਪ੍ਰਧਾਨ ਅਰੁਣ ਵਧਾਵਨ, ਅਨਿਲ ਭੋਲਾ ਅਤੇ ਕੱਪ ਸਪਾਂਸਰ ਗੁਰਚਰਨ ਸਿੰਘ ਨੇ ਟਾਪ-5 ਖਿਡਾਰੀਆਂ ਕੈਟਾਗਿਰੀ ਏ ’ਚ ਮਿੱਤੂ ਬਠਿੰਡਾ, ਬੀ ‘ਚ ਮਨਦੀਪ ਰਾਜੂ, ਸੀ ’ਚ ਕਮਲ ਨਾਰਾਇਣ ਸ਼ਰਮਾ, ਡੀ ’ਚ ਬੰਟੀ ਅਤੇ ਈ ਕੈਟਾਗਿਰੀ ’ਚ ਅਮਨਦੀਪ ਸਿੰਘ ਨੂੰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ।

    ਇਨ੍ਹਾਂ ਕੈਟਾਗਿਰੀਜ਼ ਦੇ ਅਗਲੇ 10 ਖਿਡਾਰੀਆਂ ਨੂੰ ਵੀ ਬੈਟ ਤੇ ਜੂਸਰ ਵੰਡੇ ਗਏ। ਜਦਕਿ ਸਾਰੇ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਤੇ ਹੋਰ ਇਨਾਮ ਦੇ ਕੇ ਵੀ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸ਼ਮਿੰਦਰਦੀਪ ਸਿੰਘ ਸਿੱਧੂ, ਸਮੀਰ ਵਰਮਾ, ਹੰਮੀ, ਗੁਰਮਤੀ ਨੋਨੀ, ਗੌਰਵ ਕਾਕੂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
    Published by:Gurwinder Singh
    First published:
    Advertisement
    Advertisement