Home /News /sports /

India Vs SA 2nd T-20: ਦੂਜੇ ਮੁਕਾਬਲੇ ਵਿੱਚ ਜਿੱਤ ਹਾਸਲ ਕਰਨਾ ਚਾਹੇਗੀ ਟੀਮ ਇੰਡੀਆ

India Vs SA 2nd T-20: ਦੂਜੇ ਮੁਕਾਬਲੇ ਵਿੱਚ ਜਿੱਤ ਹਾਸਲ ਕਰਨਾ ਚਾਹੇਗੀ ਟੀਮ ਇੰਡੀਆ

IND vs SA 2nd T20: ਭਾਰਤ ਦਾ ਹੋਵੇਗਾ ਦੱਖਣੀ ਅਫਰੀਕਾ ਨਾਲ ਮੁਕਾਬਲਾ

IND vs SA 2nd T20: ਭਾਰਤ ਦਾ ਹੋਵੇਗਾ ਦੱਖਣੀ ਅਫਰੀਕਾ ਨਾਲ ਮੁਕਾਬਲਾ

ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਇਹ 8ਵੀਂ ਟੀ20 ਸੀਰਜ਼ ਖੇਡੀ ਜਾ ਰਹੀ ਰਹੀ ਹੈ।ਇਸ ਤੋਂ ਪਹਿਲਾਂ ਭਾਰਤ ਨੇ 3 ਵਾਰ ਤਾਂ ਦੱਖਣੀ ਅਫਰੀਕਾ ਨੇ 2 ਵਾਰ ਸੀਰੀਜ਼ ਜਿੱਤੀ ਹੈ ਜਦਕਿ 2 ਸੀਰੀਜ਼ ਬੇਨਤੀਜਾ ਰਹੀਆਂ ਸਨ।

  • Share this:

    ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਟੀ 20 ਮੈਚਾਂ ਦੀ ਲੜੀ ਦਾ ਦੂਜਾ ਮੁਕਾਬਲਾ ਅੱਜ ਗੁਵਾਹਾਟੀ ਵਿਖੇ ਖੇਡਿਆ ਜਾਵੇਗਾ। ਇਸ ਮੈਦਾਨ ਵਿੱਚ ਦੋਵਾਂ ਟੀਮਾਂ ਵਿਚਾਲੇ ਇਹ ਪਹਿਲਾ ਮੁਕਾਬਲਾ ਹੋਵੇਗਾ ਯਾਨੀ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਟੀ20 ਮੁਕਾਬਲੇ ਦੌਰਾਨ ਇਸ ਮੈਦਾਨ ਵਿੱਚ ਇੱਕ ਦੂਜੇ ਦੇ ਆਹਮਣੇ ਸਾਹਮਣੇ ਹੋਣਗੀਆਂ।ਭਾਰਤ ਦੀ ਟੀਮ ਇਸ ਮੁਕਾਬਲੇ ਨੂੰ ਜਿੱਤ ਕੇ 3 ਮੈਚਾਂ ਦੀ ਇਸ ਲੜੀ ਨੂੰ ਆਪਣੇ ਨਾਮ ਕਰਨਾ ਚਾਹੇਗੀ ਤਾਂ ਦੂਜੇ ਪਾਸੇ ਦੱਖਣੀ ਅਫਰੀਕਾ ਦੀ ਟੀਮ ਇਸ ਮੁਕਾਬਲੇ ਨੂੰ ਜਿੱਤ ਕੇ ਲੜੀ ਵਿੱਚ ਬਰਾਬਰੀ ਕਰਨਾ ਚਾਹੇਗੀ।

    ਜੇਕਰ ਗੱਲ ਕਰੀਏ ਭਾਰਤ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਦੀ ਤਾਂ ਦੋਵਾਂ ਟੀਮਾਂ ਵਿਚਾਲੇ ਇਹ 8ਵੀਂ ਟੀ20 ਸੀਰਜ਼ ਖੇਡੀ ਜਾ ਰਹੀ ਰਹੀ ਹੈ।ਇਸ ਤੋਂ ਪਹਿਲਾਂ ਭਾਰਤ ਨੇ 3 ਵਾਰ ਤਾਂ ਦੱਕਣੀ ਅਫਰੀਕਾ ਨੇ 2 ਵਾਰ ਸੀਰੀਜ਼ ਜਿੱਤੀ ਹੈ ਜਦਕਿ 2 ਸੀਰੀਜ਼ ਬੇਨਤੀਜਾ ਰਹੀਆਂ ਸਨ।ਭਾਰਤ ਨੇ 3 ਵਾਰ ਦੱਖਣੀ ਅਫਰੀਕਾ ਨੰੁ ਉਸ ਦੇ ਘਰ ਜਾ ਕੇ ਹੀ ਹਰਾਇਆ ਹੈ ਪਰ ਭਾਰਤ ਦੀ ਟੀਮ ਆਪਣੇ ਘਰ ਹਾਲੇ ਤੱਕ ਸੀਰੀਜ਼ ਨਹੀਂ ਜਿੱਤ ਸਕੀ ।ਸਾਲ 2015-16 ਵਿੱਚ ਦੱਖਣੀ ਅਫਰੀਕਾ ਨੇ ਭਾਰਤ ਵਿੱਚ 3 ਮੈਚਾਂ ਦੀ ਸੀਰੀਜ਼ 2-0 ਨਾਲ ਜਿੱਤੀ ਸੀ।

    ਇਸ ਤੋਂ ਪਹਿਲਾਂ ਖੇਡੇ ਗਏ 2 ਮੁਕਾਬਲਿਆਂ ਵਿੱਚ ਭਾਰਤ ਨੂੰ ਇੱਕ ਮੁਕਾਬਲੇ ਵਿੱਚ ਆਸਟਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਦੂਜਾ ਮੁਕਾਬਲਾ ਸ੍ਰੀਲੰਕਾ ਦੇ ਖਿਲਾਫ ਬਿਨਾ ਟਾਸ ਦੇ ਹੀ ਰੱਦ ਹੋ ਗਿਆ ਸੀ। ਪਰ ਅੱਜ ਗੁਵਾਹਾਟੀ ਵਿੱਚ ਭਾਰਤ ਦੀ ਟੀਮ ਪਹਿਲੀ ਵਾਰ ਟੀ20 ਮੈਚ ਜਿੱਤਣਾ ਚਾਹੇਗੀ।

    Published by:Shiv Kumar
    First published:

    Tags: Cricket, Indian team, South Africa, Sports, T20