Live ਮੈਚ ‘ਚ ਹੀ ਲੜਕੀ ਤੋਂ ਇਹ ਕੰਮ ਕਰਾਉਣ ਲੱਗਾ ਵੱਡਾ ਖਿਡਾਰੀ, ਹੋਣਾ ਪਿਆ ਸ਼ਰਮਿੰਦਾ, ਵੇਖੋ ਵੀਡੀਓ

News18 Punjabi | News18 Punjab
Updated: January 22, 2020, 5:15 PM IST
share image
Live ਮੈਚ ‘ਚ ਹੀ ਲੜਕੀ ਤੋਂ ਇਹ ਕੰਮ ਕਰਾਉਣ ਲੱਗਾ ਵੱਡਾ ਖਿਡਾਰੀ, ਹੋਣਾ ਪਿਆ ਸ਼ਰਮਿੰਦਾ, ਵੇਖੋ ਵੀਡੀਓ
Live ਮੈਚ ‘ਚ ਹੀ ਲੜਕੀ ਤੋਂ ਇਹ ਕੰਮ ਕਰਾਉਣ ਲੱਗਾ ਵੱਡਾ ਖਿਡਾਰੀ, ਹੋਣਾ ਪਿਆ ਸ਼ਰਮਿੰਦਾ, ਵੇਖੋ ਵੀਡੀਓ

ਆਸਟ੍ਰੇਲੀਅਨ ਓਪਨ ‘ਚ ਫ਼ਰਾਂਸ ਦੇ ਟੈਨਿਸ ਖਿਡਾਰੀ ਐਲੀਓਟ ਬੇਨਸੇਤਰਿਤ (Elliot Benchetrit ) ਨੂੰ ਉਸ ਸਮੇਂ ਸ਼ਰਮਿੰਦਗੀ ਅਤੇ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਸ ਨੇ ਮੈਚ ਦੌਰਾਨ ਬ੍ਰੇਕ ਟਾਈਮ ‘ਚ ਬਾਲਕਿਡ (ballkids) ਨੂੰ ਕੇਲਾ ਛਿੱਲਣ ਲਈ ਆਖ ਦਿੱਤਾ। ਇਸ ਗੱਲ ਲਈ ਅੰਪਾਇਰ ਨੇ ਭਰੇ ਸਟੇਡੀਅਮ ‘ਚ ਉਸ ਨੂੰ ਡਾਂਟ ਲਗਾਈ।

  • Share this:
  • Facebook share img
  • Twitter share img
  • Linkedin share img
ਸਾਲ ਦਾ ਪਹਿਲਾ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ (Australian Open) ਸ਼ੁਰੂ ਹੋ ਚੁੱਕਾ ਹੈ। ਕਈ ਖਿਡਾਰੀ ਆਪਣੇ ਮੈਚਾਂ ਤੋਂ ਜਿਆਦਾ ਆਪਣੇ ਫੈਸ਼ਨ ਅਤੇ ਅਜੀਬੋ-ਗਰੀਬ ਕੰਮਾਂ ਲਈ ਚਰਚਾ ‘ਚ ਹਨ। ਮਹਾਨ ਖਿਡਾਰੀ ਸੇਰੇਨਾ ਵਿਲੀਅਮਸ ਆਪਣੇ ਨੇਲ ਪੇਂਟ ਕਾਰਨ ਚਰਚਾ ‘ਚ ਹੈ, ਉੱਥੇ ਹੀ ਇਕ ਹੋਰ ਟੈਨਿਸ ਖਿਡਾਰੀ ਕੇਲੇ ਦਾ ਛਿਲਕਾ ਉਤਰਵਾਉਣ ਕਾਰਨ ਚਰਚਾ ‘ਚ ਹੈ। ਜਿਸ ਕਾਰਨ ਉਸ ਨੂੰ ਭਰੇ ਸਟੇਡੀਅਮ ‘ਚ ਹੀ ਅੰਪਾਇਰ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ।

ਦਰਅਸਲ, ਆਸਟ੍ਰੇਲੀਅਨ ਉਪਨ ‘ਚ ਫ਼ਰਾਂਸ ਦੇ ਟੈਨਿਸ ਖਿਡਾਰੀ ਐਲੀਓਟ ਬੇਨਸੇਤਰਿਤ (Elliot Benchetrit ) ਨੂੰ ਉਸ ਸਮੇਂ ਸ਼ਰਮਿੰਦਗੀ ਅਤੇ ਅਜੀਬ ਸਥਿਤੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਸ ਨੇ ਮੈਚ ਦੌਰਾਨ ਬ੍ਰੇਕ ਟਾਈਮ ‘ਚ ਬਾਲਕਿਡ (ball kids) ਨੂੰ ਕੇਲਾ ਛਿੱਲਣ ਲਈ ਆਖ ਦਿੱਤਾ ਜਿਸ ਵੇਲੇ ਉਸ ਨੇ ਬਾਲ ਗਰਲ ਨੂੰ ਇਹ ਕੰਮ ਕਰਨ ਲਈ ਕਿਹਾ, ਉਸੇ ਵੇਲੇ ਅੰਪਾਇਰ ਨੇ ਭਰੇ ਸਟੇਡੀਅਮ ‘ਚ ਉਸ ਨੂੰ ਡਾਂਟ ਲਾਈ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਕਾਫੀ ਵਾਈਰਲ ਹੋ ਰਿਹਾ ਹੈ।


ਹੈਰਾਨ ਵੀਡੀਓ ‘ਚ ਮੈਲਬਰਨ ‘ਚ ਬ੍ਰੇਕ ਦੇ ਦੌਰਾਨ ਇਕ ਬਾਲ ਗਰਲ ਨੇ ਐਲੀਓਟ ਤੋਂ ਕੇਲੇ ਲਈ ਪੁੱਛਿਆ। ਜਿਸ ਦੇ ਬਾਅਦ ਉਨ੍ਹਾਂ ਨੇ ਬਾਲ ਗਰਲ ਨੂੰ ਛਿਲਕਾ ਹਟਾਉਣ ਲਈ ਇਸ਼ਾਰਾ ਕੀਤਾ, ਪਰ ਇਸ ਗੱਲ ਉਤੇ ਅੰਪਾਇਰ ਜਾਨ ਬਲਾਮ (John Blom) ਨੇ ਉਨ੍ਹਾਂ ਨੂੰ ਡਾਂਟ ਲਗਾ ਦਿੱਤੀ।

ਬਲਾਮ (John Blom) ਵੀਡੀਓ ‘ਚ ਐਲੀਅਟ ਨੂੰ ਡਾਂਟ ਲਾਉਂਦੇ ਦਿਖ ਰਹੇ ਹਨ। ਅੰਪਾਇਰ ਦੇ ਇਸ ਵਿਵਹਾਰ ਨਾਲ ਬਾਲ ਗਰਲ ਅਤੇ ਟੈਨਿਸ ਖਿਡਾਰੀ ਦੋਵੇਂ ਉਨ੍ਹਾਂ ਨੂੰ ਦੇਖਦੇ ਰਹੇ। ਦੁਨੀਆਂ ਦੇ 229ਵੇਂ ਨੰਬਰ ਦੇ ਖਿਡਾਰੀ ਐਲੀਓਟ (Elliot Benchetrit ) ਵੀਡੀਓ ‘ਚ ਅੰਪਾਇਰ ਅੱਗੇ ਆਪਣੀ ਗੱਲ ਰੱਖਦੇ ਹੋਏ ਦਿਖਾਈ ਦੇ ਰਹੇ ਹਨ। ਹਾਲਾਂਕਿ ਇਸ ਵਿਵਾਦ ਦਾ ਉਨ੍ਹਾਂ ਦੇ ਖੇਲ ਉਤੇ ਅਸਰ ਨਹੀਂ ਹੋਇਆ ਅਤੇ ਉਹ ਦੀਮਿਤਰੀ ਪੋਪਕੋ (Dmitry Popko) ਨੂੰ 4-6, 6-2, 6-3 ਨਾਲ ਹਰਾਉਂਦੇ ਹੋਏ ਟੂਰਨਾਮੈਂਟ ਦੇ ਮੁੱਖ ਡ੍ਰਾ ‘ਚ ਦਾਖਲ ਹੋ ਗਏ ਹਨ।
First published: January 22, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading