Home /News /sports /

ਧੀ ਨੇ ਤਗਮਾ ਜਿੱਤ ਪੰਜਾਬ ਦਾ ਨਾਂ ਕੀਤਾ ਰੌਸ਼ਨ, ਮਾਪਿਆਂ ਨੂੰ ਵਿਆਹ ਤੋਂ ਵੱਧ ਕੇ ਖੁਸ਼ੀ..

ਧੀ ਨੇ ਤਗਮਾ ਜਿੱਤ ਪੰਜਾਬ ਦਾ ਨਾਂ ਕੀਤਾ ਰੌਸ਼ਨ, ਮਾਪਿਆਂ ਨੂੰ ਵਿਆਹ ਤੋਂ ਵੱਧ ਕੇ ਖੁਸ਼ੀ..

ਖਿਡਾਰਨ ਪਵਿ ਨੂਰ ਦਾ ਮਾਪੇ ਮੂੰਹ ਮਿੱਠਾ ਕਰਦੇ ਹੋਏ।

ਖਿਡਾਰਨ ਪਵਿ ਨੂਰ ਦਾ ਮਾਪੇ ਮੂੰਹ ਮਿੱਠਾ ਕਰਦੇ ਹੋਏ।

ਨੈਸ਼ਨਲ ਫੈਂਸਿੰਗ ਖੇਡਾਂ ਵਿੱਚ ਅੰਡਰ 20 ਵਿੱਚ ਕਾਂਸੀ ਦਾ ਤਗਮਾ ਜੇਤੂ ਖਿਡਾਰਨ ਪਵਿਤ ਨੂਰ ਨੇ ਦੱਸਿਆ ਕਿ ਉਹ 8ਵੀਂ ਜਮਾਤ ਤੋਂ ਇਹ ਖੇਡ ਖੇਡਣੀ ਸ਼ੁਰੂ ਕੀਤੀ ਸੀ, ਉਸਦੇ ਪਰਿਵਾਰ ਨੇ ਉਸਨੂੰ ਪੂਰਾ ਸਹਿਯੋਗ ਦਿੱਤਾ ਹੈ ਅਤੇ ਅੱਗੇ ਅੰਤਰਰਾਸ਼ਟਰੀ ਖੇਡ 'ਚ ਸੋਨ ਤਗਮਾ ਹਾਸਲ ਕਰਨ ਦੀ ਇੱਛਾ ਹੈ, ਜਿਸ ਦੇ ਲਈ ਉਹ ਸਖਤ ਮਿਹਨਤ ਕਰੇਗੀ।

ਹੋਰ ਪੜ੍ਹੋ ...
 • Share this:
  ਬਿਸ਼ੰਬਰ ਬਿੱਟੂ

  ਜ਼ਿਲ੍ਹਾ ਗੁਰਦਾਸਪੁਰ ਦੀ ਧੀ ਪਵਿਤ ਨੂਰ ਨੇ ਕਟਕ ਉੜੀਸਾ ਵਿਖੇ ਹੋਈਆ ਨੈਸ਼ਨਲ ਫੈਂਸਿੰਗ ਖੇਡਾਂ ਵਿੱਚ ਅੰਡਰ 20 ਵਿੱਚ ਖੇਡਦਿਆਂ ਕਾਂਸੇ ਦਾ ਤਗਮਾ ਜਿੱਤ ਪੰਜਾਬ ਅੱਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਅੱਜ ਗੁਰਦਾਸਪੁਰ ਵਿੱਖੇ ਪਹੁੰਚਣ 'ਤੇ ਫੈਂਸਿੰਗ ਐਸੋਸੀਏਸ਼ਨ ਦੇ ਪ੍ਰਧਾਨ ਜਗਤਾਰ ਸਿੰਘ ਦੀ ਅਗਵਾਈ ਵਿੱਚ ਜਸ਼ਨ ਮਨਾਇਆ ਗਿਆ ਅਤੇ ਜੇਤੂ ਖਿਡਾਰਨ ਦਾ ਸਕੂਲ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ ਗਿਆ।

  ਇਸ ਮੌਕੇ ਬੋਲਦਿਆਂ ਕਾਂਸੀ ਦਾ ਤਗਮਾ ਜੇਤੂ ਖਿਡਾਰਨ ਪਵਿਤ ਨੂਰ ਨੇ ਦੱਸਿਆ ਕਿ ਉਸਨੇ ਕਟਕ ਉੜੀਸਾ ਵਿਖੇ ਅੰਡਰ 20 ਜੂਨੀਅਰ ਨੈਸ਼ਨਲ ਚੈਂਪੀਅਨਸ਼ਿਪ ਫੈਂਸਿੰਗ ਖੇਡਾਂ ਵਿੱਚ ਭਾਗ ਲਿਆ। ਇਸ ਵਿੱਚ ਦੇਸ਼ ਭਰ ਤੋਂ 30 ਟੀਮਾਂ ਆਈਆਂ ਸਨ, ਉਸਨੇ ਇਥੋਂ ਕਾਂਸੇ ਦਾ ਤਗਮਾ ਹਾਸਲ ਕੀਤਾ। ਇਹ ਪ੍ਰਾਪਤੀ ਆਪਣੇ ਸੈਂਟਰ ਦੇ ਮੁਖੀ ਜਗਤਾਰ ਸਿੰਘ ਅਤੇ ਕੋਚ ਸੋਨੀਆ ਕਾਰਨ ਹੋਈ ਹੈ। ਇਸ ਲਈ ਉਹ ਊਨ੍ਹਾਂ ਸਾਰਿਆਂ ਦਾ ਧੰਨਵਾਦ ਕਰਦੀ ਹੈ, ਜਿਨ੍ਹਾਂ ਨੇ ਉਸਦਾ ਪੂਰਾ ਸਾਥ ਦਿੱਤਾ।

  ਉਸਨੇ ਦੱਸਿਆ ਅੰਡਰ 20 ਵਿੱਚ 95 ਲੜਕੀਆਂ ਨੇ ਭਾਗ ਲਿਆ, ਜਿਸ ਵਿੱਚ ਉਸਦਾ 25 ਵਾਂ ਰੈਂਕ ਆਇਆ ਹੈ। ਉਸ ਨੇ ਦੱਸਿਆ ਕਿ ਉਹ 8ਵੀਂ ਜਮਾਤ ਤੋਂ ਇਹ ਖੇਡ ਖੇਡਣੀ ਸ਼ੁਰੂ ਕੀਤੀ ਸੀ, ਉਸਦੇ ਪਰਿਵਾਰ ਨੇ ਉਸਨੂੰ ਪੂਰਾ ਸਹਿਯੋਗ ਦਿੱਤਾ ਹੈ ਅਤੇ ਅੱਗੇ ਅੰਤਰਰਾਸ਼ਟਰੀ ਖੇਡ 'ਚ ਸੋਨ ਤਗਮਾ ਹਾਸਲ ਕਰਨ ਦੀ ਇੱਛਾ ਹੈ, ਜਿਸ ਦੇ ਲਈ ਉਹ ਸਖਤ ਮਿਹਨਤ ਕਰੇਗੀ।

  ਉਥੇ ਹੀ ਫੈਂਸਿੰਗ ਐਸੋਸੀਏਸ਼ਨ ਗੁਰਦਾਸਪੁਰ ਦੇ ਪ੍ਰਧਾਨ ਜਗਤਾਰ ਸਿੰਘ ਸੰਧੂ ਨੇ ਕਿਹਾ ਕਿ ਅੱਜ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਸੈਂਟਰ ਗੁਰਦਾਸਪੁਰ ਦੇ 2 ਬੱਚਿਆਂ ਨੇ ਕਟਕ ਉੜੀਸਾ ਵਿਖੇ ਅੰਡਰ 20 ਇੰਟਰਨੈਸ਼ਨਲ ਫੈਂਸਿੰਗ ਵਿੱਚ ਭਾਗ ਲਿਆ ਅਤੇ ਦੋਵਾਂ ਨੇ ਕਾਂਸੀ ਦਾ ਤਗਮਾ ਜਿੱਤ ਕੇ ਜਿੱਥੇ ਪੂਰੇ ਜ਼ਿਲ੍ਹੇ ਅਤੇ ਆਪਣੇ ਮਾਤਾ-ਪਿਤਾ ਦਾ ਨਾਂਅ ਵੀ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂ ਤੋਂ ਹੀ ਇਹ ਖਿਡਾਰਨ ਪਵਿੱਤਰ ਕੌਰ ਬਹੁਤ ਹੀ ਮਿਹਨਤ ਕਰਦੀ ਆ ਰਹੀ ਹੈ। ਉਨ੍ਹਾਂ ਨੇ ਦੋਹਾਂ ਬੱਚੀਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕੀਤੀ।
  Published by:Sukhwinder Singh
  First published:

  Tags: Sports

  ਅਗਲੀ ਖਬਰ