IPL 2020 : ਲਗਾਤਾਰ ਤੀਜਾ ਮੈਚ ਹਾਰੀ ਚੇਨਈ ਸੁਪਰਕਿੰਗਸ, ਸਨਰਾਇਜਰਸ ਹੈਦਰਾਬਾਦ ਨੂੰ ਮਿਲੀ ਜਿੱਤ

News18 Punjabi | News18 Punjab
Updated: October 3, 2020, 5:33 PM IST
share image
IPL 2020 : ਲਗਾਤਾਰ ਤੀਜਾ ਮੈਚ ਹਾਰੀ ਚੇਨਈ ਸੁਪਰਕਿੰਗਸ, ਸਨਰਾਇਜਰਸ ਹੈਦਰਾਬਾਦ ਨੂੰ ਮਿਲੀ ਜਿੱਤ
IPL 2020 : ਲਗਾਤਾਰ ਤੀਜਾ ਮੈਚ ਹਾਰੀ ਚੇਨਈ ਸੁਪਰਕਿੰਗਸ, ਸਨਰਾਇਜਰਸ ਹੈਦਰਾਬਾਦ ਨੂੰ ਮਿਲੀ ਜਿੱਤ

  • Share this:
  • Facebook share img
  • Twitter share img
  • Linkedin share img
ਇੰਡੀਅਨ ਪ੍ਰੀਮੀਅਰ ਲੀਗ 2020 ਵਿੱਚ ਚੇਨਈ ਸੁਪਰਕਿੰਗਸ ਦਾ ਮਾੜਾ ਪ੍ਰਦਰਸ਼ਨ ਜਾਰੀ ਹੈ।ਸੀਜ਼ਨ ਦੇ 14ਵੇਂ ਮੈਚ ਵਿੱਚ ਸਨਰਾਇਜਰਸ ਹੈਦਰਾਬਾਦ (Sunrisers Hyderabad) ਨੇ ਚੇਨਈ ਸੁਪਰਕਿੰਗਸ (Chennai Super Kings)  ਨੂੰ 7 ਰਨਾਂ ਨਾਲ ਹਰਾ ਦਿੱਤਾ। ਹੈਦਰਾਬਾਦ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰ ਵਿੱਚ 164 ਰਨ ਬਣਾਏ।  ਜਵਾਬ ਵਿੱਚ ਚੇਨਈ ਦੀ ਟੀਮ ਲਕਸ਼ ਹਾਸਿਲ ਨਹੀਂ ਕਰ ਸਕੀ।ਚੇਨਈ ਨੇ 5 ਵਿਕਟ ਉੱਤੇ 157 ਰਨ ਬਣਾਏ।ਚੇਨਈ ਸੁਪਰਕਿੰਗਸ ਲਈ ਜਡੇਜਾ ਨੇ 50 ਰਨਾਂ ਦੀ ਪਾਰੀ ਖੇਡੀ। ਧੋਨੀ ਨੇ ਨਾਬਾਦ 47 ਰਨਾਂ ਦੀ ਪਾਰੀ ਖੇਡੀ ਪਰ ਇਹ ਟੀਮ ਦੀ ਜਿੱਤ ਲਈ ਕਾਫ਼ੀ ਨਹੀਂ ਸੀ। ਦੂਜੇ ਪਾਸੇ ਸਨਰਾਇਜਰਸ ਹੈਦਰਾਬਾਦ ਲਈ ਪ੍ਰਿਅਮ ਗਰਗ ਨੇ ਨਾਬਾਦ 51 ਰਨ ਬਣਾਏ।ਆਲਰਾਉਂਡਰ ਅਭਿਸ਼ੇਕ ਸ਼ਰਮਾ ਨੇ ਵੀ 31 ਰਨਾਂ ਦੀ ਪਾਰੀ ਖੇਡੀ।

ਚੇਨਈ ਦੀ ਬੱਲੇਬਾਜ਼ੀ ਫਲਾਪ
ਇਸ ਟੂਰਨਾਮੈਂਟ ਵਿੱਚ ਲਗਾਤਾਰ ਚੌਥੀ ਵਾਰ ਚੇਨਈ ਸੁਪਰਕਿੰਗਸ ਦੀ ਓਪਨਿੰਗ ਮਾੜੀ ਰਹੀ। ਸ਼ੇਨ ਵਾਟਸਨ (Shane Watson) ਸਿਰਫ਼ 1 ਰਨ ਬਣਾ ਕੇ ਆਊਟ ਹੋ ਗਏ। ਅੰਬਾਤੀ ਰਾਇਡੂ ਵੀ 8 ਹੀ ਰਨ ਬਣਾ ਸਕੇ। ਕੇਦਾਰ ਜਾਧਵ ਵੀ 3 ਰਨ ਉੱਤੇ ਆਪਣਾ ਵਿਕਟ ਗਵਾ ਬੈਠੇ। ਫਾਰਮ ਵਿੱਚ ਚੱਲ ਰਹੇ ਡੁਪਲੇਸੀ ਨੇ 22 ਰਨ ਉੱਤੇ ਆਪਣਾ ਵਿਕਟ ਗਵਾ ਦਿੱਤਾ। ਉਨ੍ਹਾਂ ਨੂੰ ਪ੍ਰਿਅਮ ਗਰਗ  ਨੇ ਰਨ ਆਊਟ ਕੀਤਾ। ਇਸ ਤੋਂ ਬਾਦ ਧੋਨੀ ਅਤੇ ਜਡੇਜਾ ਨੇ 5ਵੇਂ ਵਿਕਟ ਲਈ 72 ਰਨਾਂ ਦੀ ਸਾਂਝੇ ਕੀਤੀ। ਜਡੇਜਾ ਨੇ 35 ਗੇਂਦਾਂ ਵਿੱਚ ਅਰਧ ਸ਼ਤਕ ਲਗਾਇਆ ਪਰ ਉਹ ਟੀ ਨਟਰਾਜਨ ਦੀ ਗੇਂਦ ਉੱਤੇ ਆਪਣਾ ਵਿਕਟ ਗਵਾ ਬੈਠੇ।ਧੋਨੀ ਨੇ 36 ਗੇਂਦ ਵਿੱਚ 47 ਰਨਾਂ ਦੀ ਪਾਰੀ ਖੇਡੀ ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ।
ਹੈਦਰਾਬਾਦ ਦੀ ਬੱਲੇਬਾਜ਼ੀ
ਸਨਰਾਇਜਰਸ ਹੈਦਰਾਬਾਦ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕੀਤੀ। ਮਨੀਸ਼ ਪੰਡਿਤ (29) ਫਾਰਮ ਵਿੱਚ ਲੱਗ ਰਹੇ ਸਨ ਅਤੇ ਉਨ੍ਹਾਂ ਨੇ ਕਈ ਚੰਗੇ ਸ਼ਾਟਸ ਲਗਾਏ।ਡੇਵਿਡ ਵਾਰਨਰ ਅਤੇ ਪੰਡਿਤ  ਨੇ ਪਾਵਰਪਲੇ ਵਿੱਚ 42 ਰਨ ਬਣਾਏ।  ਓਵਰ ਨਿਕਲ ਦੇ ਵੇਖ ਵਾਰਨਰ ਨੇ ਉੱਚੇ ਸ਼ਾਰਟ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਫਾਫ ਡੁ ਪਲੇਸੀ ਨੂੰ ਕੈਚ ਦੇ ਬੈਠੇ।ਉੱਥੇ ਹੀ ਕੇਨ ਵਿਲੀਅਮ ਸਨ ਅਗਲੀ ਗੇਂਦ ਉੱਤੇ ਗਰਗ ਦੇ ਨਾਲ ਤਾਲਮੇਲ ਨਹੀਂ ਬੈਠਣ ਉੱਤੇ ਰਨ ਆਊਟ ਹੋ ਗਏ। ਗਰਗ ਨੇ 26 ਗੇਂਦ ਵਿੱਚ ਛੇ ਚੌਕੇ ਅਤੇ ਇੱਕ ਛੱਕਾ ਦੇ ਨਾਲ 51 ਰਨ ਬਣਾਏ ਜਦੋਂ ਕਿ ਅਭਿਸ਼ੇਕ ਨੇ 24 ਗੇਂਦਾਂ ਵਿੱਚ 31 ਰਨ ਬਣਾਏ ਜਿਸ ਵਿੱਚ ਚਾਰ ਚੌਕੇ ਅਤੇ ਇੱਕ ਛੱਕਾ ਸ਼ਾਮਿਲ ਸੀ।
Published by: Anuradha Shukla
First published: October 3, 2020, 5:33 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading