ਪੈਰਾ-ਏਸ਼ੀਆਡ: ਕਿਸ਼ਨ, ਜੇਨਿਥਾ ਤੇ ਪਾਰੂਲ ਨੇ ਭਾਰਤ ਦੀ ਝੋਲੀ ਪਾਏ 3 ਸੋਨ ਤਗਮੇ


Updated: October 12, 2018, 7:03 PM IST
ਪੈਰਾ-ਏਸ਼ੀਆਡ: ਕਿਸ਼ਨ, ਜੇਨਿਥਾ ਤੇ ਪਾਰੂਲ ਨੇ ਭਾਰਤ ਦੀ ਝੋਲੀ ਪਾਏ 3 ਸੋਨ ਤਗਮੇ
ਪੈਰਾ-ਏਸ਼ੀਆਡ: ਕਿਸ਼ਨ, ਜੇਨਿਥਾ ਤੇ ਪਾਰੂਲ ਨੇ ਭਾਰਤ ਦੀ ਝੋਲੀ ਪਾਏ 3 ਸੋਨ ਤਗਮੇ

Updated: October 12, 2018, 7:03 PM IST
ਪੈਰਾ-ਏਸ਼ੀਆਈ ਖੇਡਾਂ ਵਿੱਚ ਸ਼ੁੱਕਰਵਾਰ ਨੂੰ ਭਾਰਤ ਨੇ ਸ਼ਤਰੰਜ ਤੇ ਬੈਡਮਿੰਟਨ ਵਿੱਚ ਤਿੰਨ ਸੋਨੇ ਦੇ ਤਗਮੇ ਤੇ ਤਿੰਨ ਕਾਂਸੇ ਦੇ ਤਗਮੇ ਆਪਣੇ ਨਾਮ ਕੀਤੇ। ਸ਼ਤਰੰਜ ਵਿੱਚ ਕਿਸ਼ਨ ਗਾਂਗੂਲੀ ਨੇ ਰੈਪਿਡ 6ਬੀ/ਬੀ3 ਪੁਰਸ਼ ਸਪਰਧਾ ਤੇ ਜੇਨਿਥਾ ਐਂਟੋ ਨੇ ਮਹਿਲਾ ਵਿਅਕਤੀਗਤ ਰੈਪਿਡ ਪੀ1 ਸਪਰਧਾ ਵਿੱਚ ਸੋਨ ਤਗਮਾ ਦਿਵਾਇਆ। ਬੈਡਮਿੰਟਨ ਵਿੱਚ ਪਾਰੁਲ ਪਰਮਾਰ ਨੇ ਐਸਐਲ 3 ਸਪਰਧਾ ਵਿੱਚ ਸੋਨ ਤਗਮਾ ਜਿੱਤਿਆ। ਦੀਪਾ ਮਲਿਕ ਤੇ ਨਿਧੀ ਮਿਸ਼ਰਾ ਨੇ ਡਿਸਕਸ ਥਰੋਅ ਵਿੱਚ ਕਾਂਸੇ ਦਾ ਤਗਮਾ ਜਿੱਤਿਆ। ਉੱਥੇ ਹੀ ਗੁਰਲਾਲ ਨੂੰ ਸਾਈਕਲਿੰਗ ਵਿੱਚ ਸਫ਼ਲਤਾ ਮਿਲੀ।

ਭਾਰਤ ਦੇ ਕੋਲ 11 ਸੋਨੇ, 17 ਸਿਲਵਰ ਤੇ 30 ਕਾਂਸੇ ਸਮੇਤ ਕੁੱਲ 58 ਤਗਮੇ ਹੋ ਗਏ ਹਨ। ਚੀਨ ਨੇ 150 ਸੋਨੇ ਤਗਮਿਆਂ ਦਾ ਅੰਕੜਾ ਵੀ ਪਾਰ ਕਰ ਲਿਆ ਹੈ। ਉਸਦੇ ਕੋਲ ਹੁਣ 155 ਸੋਨੇ ਸਮੇਤ 288 ਤਗਮੇ ਹੋ ਚੁੱਕੇ ਹਨ।

ਜੇਨਿਥਾ ਨੇ ਇਨ੍ਹਾਂ ਖੇਡਾਂ ਵਿੱਚ ਤੀਜਾ ਤਗਮਾ ਜਿੱਤਿਆ। ਉਨ੍ਹਾਂ ਨੇ ਇਸ ਤੋਂ ਪਹਿਲਾਂ ਵਿਅਕਤੀਗਤ ਸਟੈਂਡਰਡ ਪੀ1 ਸਪਰਧਾ ਤੇ ਮਹਿਲਾ ਟੀਮ ਸਟੈਂਡਰਡ ਪੀ1 ਸਪਰਧਾ ਵਿੱਚ: ਸਿਲਵਰ ਤੇ ਕਾਂਸੇ ਦਾ ਤਗਮਾ ਹਾਸਿਲ ਕੀਤਾ ਸੀ। ਸ਼ਤਰੰਜ ਵਿੱਚ ਦੋ ਸੋਨੇ, ਇੱਕ ਸਿਲਵਰ ਤੇ ਦੋ ਕਾਂਸੇ ਦੇ ਤਗਮੇ ਮਿਲੇ।ਭਾਰਤ ਨੇ ਬੈਟਮਿੰਟਨ ਵਿੱਚ ਇੱਕ ਸੋਨੇ ਤੇ 3 ਕਾਂਸੇ ਤਗਮੇ ਸਮੇਤ ਕੁੱਲ 4 ਤਗਮੇ ਹਾਸਿਲ ਕੀਤੇ ਹਨ। ਪਾਰੁਲ ਨੇ ਫਾਈਨਲ ਵਿੱਚ ਥਾਈਲੈਂਡ ਦੀ ਕਾਮਤਾਮ ਵਾਂਡੀ ਨੂੰ ਲਗਾਤਾਰ ਖੇਡਾਂ ਵਿੱਚ 21-9, 21-5 ਤੋਂ ਹਰਾ ਕੇ ਸੋਨ ਤਗਮੇ ਉੱਤੇ ਕਬਜ਼ਾ ਕੀਤਾ।

ਪੈਰਾ ਐਥਲੈਟਿਕਸ ਵਿੱਚ ਭਾਰਤ ਦੇ ਦੋ ਸਿਲਵਰ ਮੈਡਲ ਹਨ। ਦੀਪਾ ਮਲਿਕ ਨੇ ਡਿਸਕਸ ਥਰੋਅ ਐਫ 51/52/53 ਸਪਰਧਾ ਵਿੱਚ ਕਾਂਸੇ ਦਾ ਤਗਮਾ ਤੇ ਨਿਧੀ ਮਿਸ਼ਰਾ ਨੇ ਮਹਿਲਾ ਡਿਸਕਸ ਥਰੋਅ ਐਫ 11 ਵਿੱਚ ਸਿਲਵਰ ਦਾ ਮੈਡਲ ਜਿੱਤਿਆ। ਸਾਈਕਲਿੰਗ ਵਿੱਚ ਗੁਰਲਾਲ ਸਿੰਘ ਨੇ ਪੁਰਸ਼ਾਂ ਦੀ ਸੀ4 ਵਿਅਕਤੀਗਤ ਪਰਸਿਊਟ 4000 ਮੀਟਰ ਸਪਰਧਾ ਵਿੱਚ ਕਾਂਸੇ ਦਾ ਤਗਮਾ ਜਿੱਤਿਆ।
First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...