• Home
  • »
  • News
  • »
  • sports
  • »
  • TOKYO OLYMPIC KAMALPREET KAUR MISSES MEDAL IN DISCUS THROW KS

Tokyo Olympic: ਡਿਸਕਸ ਥ੍ਰੋ ਵਿੱਚ ਤਮਗੇ ਤੋਂ ਖੁੰਝੀ ਕਮਲਪ੍ਰੀਤ ਕੌਰ, ਮਾਤਾ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

Tokyo Olympic: ਡਿਸਕਸ ਥ੍ਰੋ ਵਿੱਚ ਤਮਗੇ ਤੋਂ ਖੁੰਝੀ ਕਮਲਪ੍ਰੀਤ ਕੌਰ

  • Share this:
    ਟੋਕੀਓ: ਡਿਸਕਸ ਥ੍ਰੋ ਵਿੱਚ ਭਾਰਤੀ ਖਿਡਾਰੀ ਕਮਲਪ੍ਰੀਤ ਕੌਰ ਇਥੇ ਖੇਡੇ ਜਾ ਰਹੇ ਮੁਕਾਬਲੇ ਵਿੱਚ ਤਮਗੇ ਤੋਂ ਖੁੰਝ ਗਈ ਹੈ। ਮਹਿਲਾਵਾਂ ਦੇ ਡਿਸਕਸ ਥ੍ਰੋ ਵਿੱਚ ਪਹਿਲੇ 8 ਖਿਡਾਰੀਆਂ ਦਾ ਹਿੱਸਾ ਹੋਣ ਪਿੱਛੋਂ ਬੈਸਟ 63.97 ਦੀ ਦੂਰੀ ਹੀ ਤੈਅ ਕਰ ਸਕੀ, ਜਿਸ ਕਾਰਨ ਉਸ ਨੂੰ 6ਵਾਂ ਰੈਂਕ ਹਾਸਲ ਹੋਇਆ।

    ਪਹਿਲੇ 8 ਵਿੱਚ ਚੁਣੇ ਜਾਣ ਪਿੱਛੋਂ ਕਮਲਪ੍ਰੀਤ ਦੀ ਪਹਿਲੀ ਕੋਸ਼ਿਸ਼ ਅਯੋਗ ਸਾਬਤ ਹੋਈ, ਜਿਸ ਪਿੱਛੋਂ ਦੂਜੀ ਕੋਸ਼ਿਸ਼ ਵਿੱਚ ਉਸ ਨੇ 61.37 ਦੀ ਦੂਰੀ ਤੈ ਕੀਤੀ। ਤੀਜੀ ਵਾਰੀ ਫਿਰ ਉਹ ਅਯੋਗ ਸਾਬਤ ਹੋਈ, ਜਿਸ ਕਾਰਨ ਉਹ ਪਹਿਲੇ ਤਿੰਨਾਂ ਵਿੱਚ ਥਾਂ ਨਹੀਂ ਬਣਾ ਸਕੀ।

    ਇਸ ਤੋਂ ਪਹਿਲਾਂ, ਉਸਨੇ ਚੋਟੀ ਦੇ 12 ਦੀ ਆਪਣੀ ਪਹਿਲੀ ਕੋਸ਼ਿਸ਼ ਵਿੱਚ 61.61 ਦੀ ਦੂਰੀ ਤੈਅ ਕੀਤੀ, ਜਦਕਿ ਉਸਦੀ ਦੂਜੀ ਕੋਸ਼ਿਸ਼ ਨੂੰ ਰੱਦ ਹੋ ਗਈ। ਮੀਂਹ ਰੁਕਣ ਤੋਂ ਬਾਅਦ ਮੈਚ ਦੁਬਾਰਾ ਸ਼ੁਰੂ ਹੋਇਆ, ਜਿਸ ਵਿੱਚ ਕਮਲਪ੍ਰੀਤ ਨੇ ਤੀਜੀ ਅਤੇ ਆਖਰੀ ਕੋਸ਼ਿਸ਼ ਵਿੱਚ 63.70 ਦੀ ਦੂਰੀ ਤੈਅ ਕੀਤੀ।


    ਦੱਸ ਦੇਈਏ ਕਿ ਡਿਸਕਸ ਥ੍ਰੋ ਫਾਈਨਲ ਵਿੱਚ 12 ਖਿਡਾਰੀਆਂ ਨੇ 3-3 ਕੋਸ਼ਿਸ਼ਾਂ ਕੀਤੀਆਂ, ਜਿਸ ਤੋਂ ਬਾਅਦ ਚੋਟੀ ਦੇ 8 ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।

    ਕਮਲਪ੍ਰੀਤ ਕੌਰ ਦੀ ਮਾਤਾ ਦਾ ਰੋ-ਰੋ ਕੇ ਬੁਰਾ ਹਾਲ
    ਕਮਲਪ੍ਰੀਤ ਕੌਰ ਦੀ ਹਾਰ ਨਾਲ ਉਸ ਦੇ ਪਰਿਵਾਰ ਵਿੱਚ ਵੀ ਨਿਰਾਸ਼ਾ ਪਾਈ ਜਾ ਰਹੀ ਹੈ। ਉਸ ਦੀ ਮਾਤਾ ਨੂੰ ਜਦੋਂ ਹੀ ਓਲੰਪਿਕ ਵਿੱਚ ਆਪਣੀ ਧੀ ਦੇ ਤਮਗੇ ਤੋਂ ਖੁੰਝਣ ਬਾਰੇ ਪਤਾ ਲੱਗਿਆ ਤਾਂ ਉਹ ਫੁੱਟ-ਫੁੱਟ ਕੇ ਰੋਈ। ਕਮਲਪ੍ਰੀਤ ਕੌਰ ਦੀ ਮਾਤਾ ਨੂੰ ਪੂਰੀ ਉਮੀਦ ਸੀ ਕਿ ਉਸਦੀ ਧੀ ਆਪਣੇ ਦੇਸ਼ ਲਈ ਤਮਗਾ ਜਿੱਤੇਗੀ ਪਰ ਉਸ ਨੂੰ 6ਵੇਂ ਸਥਾਨ ਨਾਲ ਸੰਤੋਸ਼ ਕਰਨਾ ਪਿਆ।

    ਮੈਂਬਰ ਪਾਰਲੀਮੈਂਟ ਹਰਸਿਮਰਤ ਬਾਦਲ ਨੇ ਕੀਤਾ ਟਵੀਟ

    ਤੁਹਾਡੇ ‘ਤੇ ਮਾਣ ਹੈ #ਕਮਲਪ੍ਰੀਤ ਕੌਰ, ਤੁਸੀਂ ਸਾਡੇ ਸਾਰਿਆਂ ਦੀਆਂ ਨਜ਼ਰਾਂ ਵਿੱਚ ਚੈਂਪੀਅਨ ਹੋ! ਤੁਸੀਂ #ਟੋਕੀਓ ਓਲੰਪਿਕਸ ਵਿੱਚ ਆਪਣੇ ਪ੍ਰਦਰਸ਼ਨ ਨਾਲ ਦੇਸ਼ ਭਰ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਹੈ। ਮੈਨੂੰ ਯਕੀਨ ਹੈ ਕਿ ਇਹ ਸਿਰਫ ਇੱਕ ਖਿਡਾਰੀ ਵਜੋਂ ਤੁਹਾਡੇ ਸ਼ਾਨਦਾਰ ਕਰੀਅਰ ਦੀ ਸ਼ੁਰੂਆਤ ਹੈ!

    ਸੁਖਬੀਰ ਬਾਦਲ ਨੇ ਕੀਤਾ ਟਵੀਟ

    ਬਹੁਤ ਵਧੀਆ #ਕਮਲਪ੍ਰੀਤ ਕੌਰ! ਤੁਸੀਂ ਅੱਜ ਸਾਰੇ ਪੰਜਾਬੀਆਂ ਦਾ ਮਾਣ ਵਧਾਇਆ ਹੈ। ਇਹ ਤੱਥ ਕਿ ਤੁਸੀਂ #ਓਲੰਪਿਕਸ ਵਿੱਚ ਡਿਸਕਸ ਥ੍ਰੋ ਫਾਈਨਲਸ ਵਿੱਚ ਹਿੱਸਾ ਲਿਆ ਸੀ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਤੁਸੀਂ ਇੱਕ ਸਟੈਂਡਰਡ ਕਾਇਮ ਕੀਤਾ ਅਤੇ ਔਰਤਾਂ ਨੂੰ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਪ੍ਰੇਰਿਤ ਕੀਤਾ ਹੈ।
    Published by:Krishan Sharma
    First published: