Tokyo Olympics: ਮਹਿਲਾ ਕੁਸ਼ਤੀ ਵਿੱਚ ਭਾਰਤ ਨੂੰ ਵੱਡਾ ਝਟਕਾ, World No. 1 ਪਹਿਲਵਾਨ ਵਿਨੇਸ਼ ਕੁਆਟਰ ਫਾਈਨਲ ਵਿੱਚ ਹਾਰੀ

News18 Punjabi | News18 Punjab
Updated: August 5, 2021, 11:17 AM IST
share image
Tokyo Olympics: ਮਹਿਲਾ ਕੁਸ਼ਤੀ ਵਿੱਚ ਭਾਰਤ ਨੂੰ ਵੱਡਾ ਝਟਕਾ, World No. 1 ਪਹਿਲਵਾਨ ਵਿਨੇਸ਼ ਕੁਆਟਰ ਫਾਈਨਲ ਵਿੱਚ ਹਾਰੀ
Tokyo Olympics: ਮਹਿਲਾ ਕੁਸ਼ਤੀ ਵਿੱਚ ਭਾਰਤ ਨੂੰ ਵੱਡਾ ਝਟਕਾ, World No. 1 ਪਹਿਲਵਾਨ ਵਿਨੇਸ਼ ਕੁਆਟਰ ਫਾਈਨਲ ਵਿੱਚ ਹਾਰੀ

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ: ਟੋਕੀਓ ਓਲੰਪਿਕ ਦੇ ਮਹਿਲਾ ਕੁਸ਼ਤੀ ਮੁਕਾਬਲੇ ਵਿੱਚ ਭਾਰਤ ਨੂੰ ਵੱਡਾ ਝਟਕਾ ਲੱਗਿਆ ਹੈ। ਮਹਿਲਾ ਕੁਸ਼ਤੀ ਵਿੱਚ ਭਾਰਤ ਦੀ ਵਿਨੇਸ਼ ਫੋਗਾਟ ਮੁਕਾਬਲੇ ਵਿੱਚ ਸਵੀਡਨ ਦੀ ਸੋਫੀਆ ਮੈਟਸਨ ਤੋਂ 7-1 ਨਾਲ ਹਾਰ ਗਈ ਹੈ।

ਭਾਰਤ ਦੀ ਤਮਗੇ ਦੀ ਦਾਅਵੇਦਾਰ ਮੰਨੀ ਜਾ ਰਹੀ ਅਤੇ ਦੁਨੀਆ ਦੀ ਨੰਬਰ ਇੱਕ ਪਹਿਲਵਾਨ ਵਿਨੇਸ਼ ਫੋਗਾਟ ਨੂੰ 53 ਕਿਲੋਗ੍ਰਾਮ ਭਾਰ ਵਰਗ ਦੇ ਕੁਆਟਰ ਫਾਈਨਲ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ। ਉਸ ਨੂੰ ਬੇਲਾਰੂਸ ਦੀ ਵੇਨੇਸਾ ਕਾਲਾਜਿੰਸਕਾਇਆ ਨੇ 9-3 ਨਾਲ ਚਿੱਤ ਕੀਤਾ।

ਇਸਤੋਂ ਪਹਿਲਾਂ ਭਾਰਤ ਲਈ ਮਹਿਲਾ ਕੁਸ਼ਤੀ ਵਿੱਚ ਵੀਰਵਾਰ ਨੂੰ ਵਿਨੇਸ਼ ਨੇ ਪਹਿਲਾ ਮੁਕਾਬਲਾ ਜਿੱਤ ਕੇ ਇਤਿਹਾਸ ਰਚ ਦਿੱਤਾ ਸੀ।
ਹਾਲਾਂਕਿ ਉਸਦੇ ਕਾਂਸੀ ਤਮਗੇ ਦੀਆਂ ਉਮੀਦਾਂ ਅਜੇ ਵੀ ਬਾਕੀ ਹਨ। ਇਸ ਲਈ ਵੇਨੇਸਾ ਨੂੰ ਫਾਈਨਲ ਵਿੱਚ ਪੁੱਜਣਾ ਹੋਵੇਗਾ। ਉਸ ਪਿੱਛੋਂ ਰੇਪਚੇਂਜ ਰਾਊਂਡ ਰਾਹੀਂ ਵਿਨੇਸ਼ ਕੋਲ ਮੌਕਾ ਹੋਵੇਗਾ। ਵਿਨੇਸ਼ ਇਸਤੋਂ ਪਹਿਲਾਂ ਸਵੀਡਨ ਦੀ ਪਹਿਲਵਾਨ ਸੋਫੀਆ ਮੈਟਸਨ ਨੂੰ 7-1 ਨਾਲ ਹਰਾਇਆ ਸੀ।
Published by: Krishan Sharma
First published: August 5, 2021, 10:07 AM IST
ਹੋਰ ਪੜ੍ਹੋ
ਅਗਲੀ ਖ਼ਬਰ