ਟੋਕਿਓ: ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕਿਓ ਓਲੰਪਿਕ (Tokyo Olympics) ਵਿੱਚ ਆਪਣੇ ਤੀਜੇ ਮੈਚ ਵਿੱਚ ਸਪੇਨ ਨੂੰ 3-0 ਨਾਲ ਹਰਾਇਆ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤੀ ਟੀਮ ਨੇ ਕੁਆਰਟਰ ਫਾਈਨਲ ਦੀਆਂ ਉਮੀਦ ਵਧਾ ਦਿੱਤੀ ਹੈ। ਇਸ ਮੈਚ ਵਿੱਚ ਰੁਪਿੰਦਰ ਪਾਲ ਸਿੰਘ ਨੇ ਦੋ ਗੋਲ ਕੀਤੇ। ਟੀਮ ਨੂੰ ਪਿਛਲੇ ਮੈਚ ਵਿੱਚ ਆਸਟਰੇਲੀਆ ਤੋਂ 1-7 ਦੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਟੀਮ ਹਾਰ ਤੋਂ ਉਭਰ ਕੇ ਇਕ ਸ਼ਾਨਦਾਰ ਜਿੱਤ ਦਰਜ ਕੀਤੀ। ਟੀਮ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾਇਆ ਸੀ। ਟੀਮ 29 ਜੁਲਾਈ ਨੂੰ ਚੌਥੇ ਮੈਚ ਵਿੱਚ ਸੋਨ ਤਮਗਾ ਜੇਤੂ ਅਰਜਨਟੀਨਾ ਦੀ ਟੀਮ ਨਾਲ ਭਿੜੇਗੀ।
ਭਾਰਤੀ ਟੀਮ ਨੇ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ। ਪਹਿਲੇ ਕੁਆਰਟਰ ਦੇ ਅੰਤ ਵਿਚ, ਟੀਮ ਨੇ ਸਪੇਨ ਉੱਤੇ ਦਬਾਅ ਵਧਾ ਦਿੱਤਾ। ਸਿਮਰਨਜੀਤ ਸਿੰਘ ਨੇ 14 ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ 1-0 ਦੀ ਬੜਤ ਦਿੱਤੀ। ਫਿਰ 15 ਵੇਂ ਮਿੰਟ ਵਿੱਚ ਰੁਪਿੰਦਰ ਪਾਲ ਸਿੰਘ ਨੇ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਦੋਵੇਂ ਟੀਮਾਂ ਦੂਜੇ ਕੁਆਰਟਰ ਵਿਚ ਗੋਲ ਨਹੀਂ ਕਰ ਸਕੀਆਂ। ਅੱਧੇ ਸਮੇਂ ਤੱਕ ਭਾਰਤੀ ਟੀਮ 2-0 ਨਾਲ ਅੱਗੇ ਸੀ।
ਇੱਕ ਗੋਲ ਚੌਥੇ ਕੁਆਰਟਰ ਵਿੱਚ ਵੀ ਹੋਇਆ
ਭਾਰਤ ਅਤੇ ਸਪੇਨ ਮੈਚ ਦੇ ਤੀਜੇ ਕੁਆਰਟਰ ਵਿਚ ਗੋਲ ਨਹੀਂ ਕਰ ਸਕੇ। ਸਪੇਨ ਨੂੰ ਆਖਰੀ ਮਿੰਟ ਵਿਚ ਪੈਨਲਟੀ ਕਾਰਨਰ ਮਿਲਿਆ, ਪਰ ਉਹ ਇਸ ਨੂੰ ਗੋਲ ਵਿਚ ਨਹੀਂ ਬਦਲ ਸਕੇ। ਚੌਥੇ ਕੁਆਰਟਰ ਦੇ ਪਹਿਲੇ 5 ਮਿੰਟ ਵਿੱਚ, ਦੋਵਾਂ ਟੀਮਾਂ ਨੇ ਹਮਲਾਵਰ ਖੇਡ ਦਿਖਾਇਆ, ਪਰ ਗੋਲ ਕਰਨ ਵਿੱਚ ਸਫਲ ਨਹੀਂ ਹੋਇਆ। ਰੁਪਿੰਦਰ ਪਾਲ ਸਿੰਘ ਨੇ ਆਪਣਾ ਦੂਜਾ ਗੋਲ 51 ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ਉੱਤੇ ਗੋਲ ਕਰਕੇ ਭਾਰਤ ਨੂੰ 3-0 ਦੀ ਬੜ੍ਹਤ ਦਿਵਾ ਦਿੱਤੀ। ਭਾਰਤੀ ਟੀਮ ਨੂੰ 4 ਪੈਨਲਟੀ ਕਾਰਨਰ ਮਿਲੇ ਅਤੇ ਟੀਮ ਨੇ ਇਕ ਗੋਲ ਕੀਤਾ। ਦੂਜੇ ਪਾਸੇ ਸਪੇਨ ਨੂੰ 7 ਕਾਰਨਰ ਮਿਲੇ ਅਤੇ ਟੀਮ ਇਕ ਵੀ ਗੋਲ ਨਹੀਂ ਕਰ ਸਕੀ। ਭਾਰਤ ਦੇ ਗੋਲਕੀਪਰ ਪੀਆਰ ਸ੍ਰੀਜੇਸ਼ ਨੇ ਕਈ ਸ਼ਾਨਦਾਰ ਬਚਾਅ ਕੀਤੇ। ਭਾਰਤੀ ਟੀਮ ਦੋ ਜਿੱਤਾਂ ਨਾਲ ਗਰੁੱਪ ਵਿੱਚ ਦੂਜੇ ਨੰਬਰ ’ਤੇ ਪਹੁੰਚ ਗਈ ਹੈ।
1980 ਤੋਂ ਬਾਅਦ ਮੈਡਲ ਨਹੀਂ ਮਿਲਿਆ
ਭਾਰਤੀ ਹਾਕੀ ਟੀਮ 1980 ਤੋਂ ਓਲੰਪਿਕ ਵਿੱਚ ਕੋਈ ਤਗਮਾ ਨਹੀਂ ਜਿੱਤ ਸਕੀ। ਇਸ ਵਾਰ ਟੀਮ ਤੋਂ ਤਗਮੇ ਦੀ ਉਮੀਦ ਕੀਤੀ ਜਾ ਰਹੀ ਹੈ। ਓਲੰਪਿਕ ਇਤਿਹਾਸ ਦੀ ਗੱਲ ਕਰੀਏ ਤਾਂ ਭਾਰਤ ਨੇ ਹਾਕੀ ਵਿਚ 11 ਤਗਮੇ ਜਿੱਤੇ ਹਨ। ਇਸ ਵਿਚ 8 ਸੋਨੇ ਦੇ ਤਗਮੇ ਸ਼ਾਮਲ ਹਨ। ਇਕ ਚਾਂਦੀ ਅਤੇ ਦੋ ਕਾਂਸੀ ਦੇ ਤਗਮੇ ਵੀ ਪ੍ਰਾਪਤ ਹੋਏ ਹਨ। ਟੋਕਿਓ ਓਲੰਪਿਕ ਦੀ ਗੱਲ ਕਰੀਏ ਤਾਂ ਸਾਨੂੰ ਹੁਣ ਤਕ ਸਿਰਫ ਇਕ ਮੈਡਲ ਮਿਲਿਆ ਹੈ। ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Indian Hockey Team