• Home
 • »
 • News
 • »
 • sports
 • »
 • TOKYO OLYMPICS KAMALPREET BRILLIANT PERFORMANCE IN DISCUS THROW REACHES FINAL

ਟੋਕੀਓ ਉਲੰਪਿਕਸ: ਡਿਸਕਸ ਥਰੋਅ 'ਚ ਕਮਲਪ੍ਰੀਤ ਦਾ ਸ਼ਾਨਦਾਰ ਪ੍ਰਦਰਸ਼ਨ, ਫਾਈਨਲ 'ਚ ਪਹੁੰਚੀ

ਟੋਕੀਓ ਉਲੰਪਿਕਸ: ਡਿਸਕਸ ਥਰੋਅ 'ਚ ਕਮਲਪ੍ਰੀਤ ਦਾ ਸ਼ਾਨਦਾਰ ਪ੍ਰਦਰਸ਼ਨ, ਫਾਈਨਲ 'ਚ ਪਹੁੰਚੀ

 • Share this:
  ਪੰਜਾਬ ਦੀ ਕਮਲਪ੍ਰੀਤ ਕੌਰ ਨੇ ਟੋਕੀਓ ਉਲੰਪਿਕਸ ਵਿਚ ਡਿਸਕਸ ਥਰੋਅ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਉਸ ਨੇ ਫਾਈਨਲ ਵਿਚ ਜਗ੍ਹਾ ਬਣਾ ਲਈ ਹੈ। ਕਮਲਪ੍ਰੀਤ ਨੇ ਤੀਜੀ ਕੋਸ਼ਿਸ਼ ਵਿਚ 64 ਮੀਟਰ ਦੀ ਥਰੋਅ ਨਾਲ ਫਾਈਨਲ ਵਿਚ ਪ੍ਰਵੇਸ਼ ਕੀਤਾ।

  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਟਵੀਟ ਕਰ ਕੇ ਇਕ ਤਸਵੀਰ ਸਾਂਝੀ ਕੀਤੀ ਗਈ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਕਮਲਪ੍ਰੀਤ ਕੌਰ ਨੂੰ ਟੋਕੀਓ ਉਲੰਪਿਕ ਵਿਚ 64.00 ਥ੍ਰੋ ਦੇ ਨਾਲ ਡਿਸਕਸ ਥ੍ਰੋ ਦੇ ਫਾਈਨਲ ਲਈ ਕੁਆਲੀਫ਼ਾਈ ਕਰਦੇ ਵੇਖ ਕੇ ਬਹੁਤ ਖ਼ੁਸ਼ ਹੋਏ। ਉਨ੍ਹਾਂ ਨੇ ਕਮਲਪ੍ਰੀਤ ਕੌਰ ਨੂੰ ਪੰਜਾਬ ਵਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ।


  ਲੰਬੀ ਹਲਕੇ ਦੇ ਪਿੰਡ ਕਬਰਵਾਲਾ ਦੀ ਖਿਡਾਰੀ ਕਮਲਪ੍ਰੀਤ ਕੌਰ ਬੱਲ ਨੇ ਡਿਸਕਸ ਥਰੋਅ 'ਚ ਫਾਈਨਲ ਵਿਚ ਪ੍ਰਵੇਸ਼ ਕਰ ਕੇ ਆਪਣੇ ਵਜੂਦ ਨੂੰ ਦਰਸਾ ਦਿੱਤਾ। ਉਸ ਦਾ ਥਰੋਅ 64 ਮੀਟਰ ਰਿਹਾ।
  Published by:Gurwinder Singh
  First published: