Tokyo Olympic: ਬਾਕਸਿੰਗ ਵਿੱਚ ਮੈਰੀਕਾਮ ਨੇ ਪਹਿਲੇ ਦੌਰ 'ਚ ਦਰਜ ਕੀਤੀ ਜਿੱਤ, ਅਗਲਾ ਮੁਕਾਬਲਾ ਵਾਲੇਸੀਆ ਨਾਲ

Tokyo Olympic: ਬਾਕਸਿੰਗ ਵਿੱਚ ਮੈਰੀਕਾਮ ਨੇ ਦਰਜ ਕੀਤੀ ਜਿੱਤ

 • Share this:
  ਟੋਕੀਓ:  ਮੁੱਕੇਬਾਜ਼ੀ ਵਿੱਚ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਹੈ। 6 ਵਾਰ ਵਿਸ਼ਵ ਜੇਤੂ ਐਮਸੀ ਮੈਰੀਕਾਮ (51 ਕਿਲੋਗ੍ਰਾਮ) ਨੇ ਸ਼ੁਰੂਆਤੀ ਦੌਰ ਵਿੱਚ ਡੋਮੇਨਿਕਾ ਗਣਰਾਜ ਦੀ ਮਿਗੁਏਲੀਨਾ ਹਰਨਾਡਜ ਗਾਰਸੀਆ ਨੂੰ ਹਰਾ ਕੇ ਓਲੰਪਿਕ ਖੇਡਾਂ ਦੇ ਪ੍ਰੀ-ਕੁਆਟਰ ਫਾਈਨਲ ਵਿੱਚ ਕਦਮ ਧਰਿਆ ਹੈ। ਸਾਲ 2012 ਓਲੰਪਿਕ ਖੇਡਾਂ ਦੀ ਕਾਂਸੀ ਤਮਗਾ ਜੇਤੂ ਮੈਰੀਕਾਮ ਨੇ ਆਪਣੇ ਤੋਂ 15 ਸਾਲ ਜੂਨੀਅਰ ਅਤੇ ਪੈਨ ਅਮਰੀਕੀ ਖੇਡਾਂ ਦੀ ਕਾਂਸੀ ਤਮਗਾ ਜੇਤੂ ਨੂੰ 4-1 ਨਾਲ ਹਰਾਇਆ।

  ਮੁਕਾਬਲਾ ਸ਼ੁਰੂ ਤੋਂ ਹੀ ਰੋਮਾਂਚ ਭਰਿਆ ਰਿਹਾ, ਜਿਸ ਵਿੱਚ ਮੈਰੀਕਾਮ ਨੇ ਕੁੱਝ ਸ਼ਾਨਦਾਰ ਤਕਨੀਕ ਵੀ ਵਿਖਾਈ ਅਤੇ ਗਾਰਸੀਆ ਦੀ ਚੁਨੌਤੀ ਨੂੰ ਗੋਡੇ ਟੇਕਣ ਲਈ ਮਜਬੂਰ ਕਰ ਦਿੱਤਾ।

  ਪਹਿਲੇ ਰਾਊਂਡ ਵਿੱਚ ਮੈਰੀਕਾਮ ਨੇ ਆਪਣੀ ਮੁਕਾਬਲੇਬਾਜ ਨੂੰ ਪਰਖਿਆ, ਪਰ ਇਸ ਪਿੱਛੋਂ ਤਜਰਬੇਕਾਰ ਮੁੱਕੇਬਾਜ ਨੇ ਤੀਜੇ ਰਾਊਂਡ ਦੇ ਤਿੰਨ ਮਿੰਟ ਵਿੱਚ ਸਖਤੀ ਵਿਖਾਈ। ਗਾਰਸੀਆ ਨੇ ਹਾਲਾਂਕਿ ਦੂਜੇ ਰਾਊਂਡ ਵਿੱਚ ਕੁੱਝ ਸ਼ਾਨਦਾਰ ਮੁੱਕਿਆਂ ਨਾਲ ਅੰਕ ਵੀ ਜੋੜੇ। ਮੈਰੀਕਾਮ ਨੇ ਆਪਣੇ ਤਾਕਤਵਰ 'ਰਾਈਟ ਹੁੱਕ' ਨਾਲ ਪੂਰੇ ਮੁਕਾਬਲੇ ਦੌਰਾਨ ਦਬਦਬਾ ਬਣਾਈ ਰੱਖਿਆ।

  ਫਲਾਈਟ ਕੈਟਾਗਰੀ ਦੇ 32ਵੇਂ ਰਾਊਂ ਦੇ ਮੁਕਾਬਲੇ ਵਿੱਚ ਮੈਰੀਕਾਮ ਨੇ ਵਿਰੋਧੀ ਨੂੰ ਪੁਆਇੰਟ ਦੇ ਆਧਾਰ 'ਤੇ 4-1 ਨਾਲ ਹਰਾ ਕੇ ਅਗਲੇ ਦੌਰ ਵਿੱਚ ਪੈਰ ਧਰਿਆ।

  ਅਗਲੇ ਦੌਰ ਵਿੱਚ ਵਾਲੇਸੀਆ ਨਾਲ ਹੋਵੇਗਾ ਮੁਕਾਬਲਾ
  ਚਾਰ ਬੱਚਿਆਂ ਦੀ ਮਾਂ ਮੈਰੀਕਾਮ ਹੁਣ ਅਗਲੇ ਦੌਰ ਦੇ ਮੁਕਾਬਲੇ ਵਿੱਚ ਕੋਲੰਬੀਆ ਦੀ ਤੀਜੀ ਵਰੀਅਤਾ ਪ੍ਰਾਪਤ ਇੰਗੀਟ ਵਾਲੇਸੀਆ ਨਾਲ ਟੱਕਰ ਲਵੇਗੀ, ਜਿਹੜੀ 2016 ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਹੈ।

  ਜਿੱਤ ਉਪਰੰਤ ਮੈਰੀਕਾਮ ਨੇ ਕਿਹਾ, ਓਲੰਪਿਕ ਦਾ ਸੋਨ ਤਮਗਾ ਦੇ ਰਿਹੈ ਅੱਗੇ ਵਧਣ ਲਈ ਪ੍ਰੇਰਣਾ
  ਮੈਰੀਕਾਮ ਨੇ ਜਿੱਤ ਉਪਰੰਤ ਕਿਹਾ, ''ਮੇਰੇ ਕੋਲ ਹੁਣ ਸਾਰੇ ਤਮਗੇ ਹਨ। ਓਲੰਪਿਕ ਤਮਗਾ (ਕਾਂਸੀ) 2012 ਵਿੱਚ ਜਿੱਤਿਆ, ਰਾਸ਼ਟਰਮੰਡਲ ਖੇਡਾਂ ਦਾ ਸੋਨ, 6 ਵਾਰੀ ਦਾ ਸੋਨ ਤਮਗਾ ਵਿਸ਼ਵ ਚੈਂਪੀਅਨਸ਼ਿਪ ਵਿੱਚ। ਇਨ੍ਹਾਂ ਨੂੰ ਗਿਣਨਾ ਆਸਾਨ ਹੈ ਪਰ ਮੁਸ਼ਕਿਲ ਹੈ ਲਗਾਤਾਰ ਜਿੱਤਦੇ ਰਹਿਣਾ, ਇਹ ਆਸਾਨ ਨਹੀਂ ਹੈ। ਸਿਰਫ਼ ਓਲੰਪਿਕ ਸੋਨ ਤਮਗਾ ਰਹਿ ਗਿਆ ਹੈ। ਇਹੀ ਮੈਨੂੰ ਅੱਗੇ ਵਧਣ ਲਈ ਪ੍ਰੇਰਤ ਕਰ ਰਿਹਾ ਹੈ। ਮੈਂ ਆਪਣੀ ਸਰਬਉਚ ਕੋਸ਼ਿਸ਼ ਕਰ ਰਹੀ ਹਾਂ, ਜੇਕਰ ਮੈਂ ਇਹ ਕਰ ਸਕੀ ਤਾਂ ਇਹ ਸ਼ਾਨਦਾਰ ਹੋਵੇਗਾ, ਜੇਕਰ ਜੇਕਰ ਨਹੀਂ ਹੋ ਸਕਿਆ ਤਾਂ ਵੀ ਮੈਂ ਆਪਣੇ ਸਾਰੇ ਤਮਗਿਆਂ ਨਾਲ ਖੁਸ਼ ਹਾਂ।
  Published by:Krishan Sharma
  First published: