ਟੋਕੀਓ: ਦੂਜੇ ਦਿਨ ਦੀਆਂ ਖੇਡਾਂ ਜਾਰੀ ਹਨ। ਸ਼ੂਟਿੰਗ ਤੋਂ ਬਾਅਦ ਭਾਰਤ ਦੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਦੀ ਜੋੜੀ ਨੂੰ ਯੂਕ੍ਰੇਨ ਦੀਆਂ ਜੁੜਵਾਂ ਭੈਣਾਂ ਨੇ ਟੋਕੀਓ ਓਲੰਪਿਕ ਤੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ।
ਮੈਚ ਦੌਰਾਨ ਸਾਨੀਆ ਅਤੇ ਰੈਨਾ ਦੋਵਾਂ ਨੇ ਬਹੁਤ ਵਧੀਆ ਸ਼ੁਰੂਆਤ ਕੀਤੀ। ਇੱਕ ਸਮੇਂ ਦੋਵੇਂ ਵਿਰੋਧੀ ਟੀਮ ਉਪਰ ਹਾਵੀ ਰਹੀਆਂ ਪਰੰਤੂ ਨਦੀਆ ਅਤੇ ਲਿਡਮਿਲਾ ਕਿਚੇਨੋਕ ਨੇ ਮਹਿਲਾ ਡਬਲਜ਼ ਦੇ ਮੁਕਾਬਲੇ ਵਿੱਚ ਪਛੜਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਦੋਵਾਂ ਨੂੰ 0-6, 7-6, (0), 10-8 ਨਾਲ ਪਛਾੜ ਕੇ ਜਿੱਤ ਦਰਜ ਕੀਤੀ।
ਸਾਨੀਆ ਅਤੇ ਰੈਨਾ ਸੁਪਰ ਟਾਈ ਦੇ ਬ੍ਰੇਕ ਵਿੱਚ 1-8 ਨਾਲ ਪਛੜ ਰਹੀ ਸੀ। ਪਰ ਸੱਤ ਅੰਕ ਲੈ ਕੇ 8-8 ਅੰਕਾਂ ਨਾਲ ਬਰਾਬਰੀ 'ਤੇ ਗਈਆਂ। ਇਸਤੋਂ ਬਾਅਦ 2 ਅੰਕਾਂ ਨਾਲ ਫਿਰ ਪਛੜ ਗਈਆਂ ਅਤੇ ਅਖੀਰ ਬਾਹਰ ਹੋ ਗਈਆਂ।
ਮੈਚ ਦੇ 21 ਮਿੰਟਾਂ ਤੱਕ ਸਾਨੀਆ ਅਤੇ ਰੈਨਾ ਦੀ ਜੋੜੀ ਕੋਲ ਪੂਰੀ ਤਰ੍ਹਾਂ ਪਕੜ ਸੀ ਅਤੇ ਪਹਿਲਾ ਸੈਟ ਜਿੱਤਣ ਦਾ ਦਾਅਵਾ ਵੀ ਕੀਤਾ ਸੀ। ਪਰੰਤੂ ਦੂਜੇ ਸੈਟ ਤੋਂ ਬਾਅਦ ਦੋਵੇਂ ਯੂਕ੍ਰੇਨ ਭੈਣਾਂ ਨੇ ਵਾਪਸੀ ਕਰਦਿਆਂ ਭਾਰਤ ਦੀ ਇਸ ਜੋੜੀ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sania Mirza, Tennis, Tokyo Olympics 2021