• Home
 • »
 • News
 • »
 • sports
 • »
 • TOKYO OLYMPICS WRESTLING INDIA RAVI DAHIYA AND DEEPAK POONIA IN FINAL KS

Tokyo Olympic: ਰਵੀ ਦਹੀਆ ਕੁਸ਼ਤੀ ਮੁਕਾਬਲੇ ਦੇ ਫਾਈਨਲ ਵਿੱਚ, ਦੀਪਕ ਪੂਨੀਆ ਨੂੰ ਸੈਮੀਫਾਈਨਲ 'ਚ ਮਿਲੀ ਹਾਰ

Tokyo Olympic: ਕੁਸ਼ਤੀ ਮੁਕਾਬਲਿਆਂ 'ਚ ਰਵੀ ਦਹੀਆ ਫਾਈਨਲ 'ਚ, ਪੂਨੀਆ ਸੈਮੀਫਾਈਨਲ ਹਾਰੇ

 • Share this:  ਨਵੀਂ ਦਿੱਲੀਭਾਰਤੀ ਪਹਿਲਵਾਨ ਰਵੀ ਦਹੀਆ ਨੇ ਟੋਕੀਓ ਓਲੰਪਿਕਸ ਵਿੱਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਜਗ੍ਹਾ ਬਣਾਈ ਹੈ, ਜਦਕਿ ਪਹਿਲਵਾਨ ਦੀਪਕ ਪੂਨੀਆ ਨੂੰ ਸੈਮੀਫਾਈਨਲ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਵੀ ਦਹੀਆ ਨੇ 57 ਕਿਲੋਗ੍ਰਾਮ ਵਰਗ ਦੇ ਸੈਮੀਫਾਈਨਲ ਵਿੱਚ ਕਜ਼ਾਖਸਤਾਨ ਦੇ ਸਨਾਇਵ ਨੂਰੀਸਲਾਮ ਨੂੰ ਹਰਾਇਆ। ਇਸ ਨਾਲ ਰਵੀ ਦਹੀਆ ਨੇ ਟੋਕੀਓ ਓਲੰਪਿਕਸ ਵਿੱਚ ਦੇਸ਼ ਲਈ ਚੌਥਾ ਤਗਮਾ ਪੱਕਾ ਕਰ ਲਿਆ ਹੈ। ਹੁਣ ਉਹ ਸੋਨ ਤਮਗਾ ਜਿੱਤਣ ਦੇ ਇਰਾਦੇ ਨਾਲ ਫਾਈਨਲ ਵਿੱਚ ਜਾਣਗੇ। ਰਵੀ ਦਹੀਆ ਤੋਂ ਪਹਿਲਾਂ, ਸੁਸ਼ੀਲ ਕੁਮਾਰ (2008, 2012), ਯੋਗੇਸ਼ਵਰ ਦੱਤ (2012) ਅਤੇ ਸਾਕਸ਼ੀ ਮਲਿਕ (2016) ਭਾਰਤ ਲਈ ਕੁਸ਼ਤੀ ਵਿੱਚ ਤਗਮੇ ਜਿੱਤ ਚੁੱਕੇ ਹਨ। 2012 ਦੇ ਲੰਡਨ ਓਲੰਪਿਕਸ ਵਿੱਚ ਸੁਸ਼ੀਲ ਕੁਮਾਰ ਨੇ ਸਿਲਵਰ ਮੈਡਲ ਜਿੱਤਿਆ ਸੀ। ਜਦੋਂ ਕਿ ਸਾਕਸ਼ੀ ਅਤੇ ਯੋਗੇਸ਼ਵਰ ਦੇ ਕੋਲ ਕਾਂਸੀ ਦੇ ਤਗਮੇ ਹਨ।

  Tokyo Olympic: ਕੁਸ਼ਤੀ ਮੁਕਾਬਲਿਆਂ 'ਚ ਰਵੀ ਦਹੀਆ ਫਾਈਨਲ 'ਚ, ਪੂਨੀਆ ਸੈਮੀਫਾਈਨਲ ਹਾਰੇ
  Tokyo Olympic: ਕੁਸ਼ਤੀ ਮੁਕਾਬਲਿਆਂ 'ਚ ਰਵੀ ਦਹੀਆ ਫਾਈਨਲ 'ਚ।


  ਪਹਿਲੇ ਦੋ ਮੁਕਾਬਲੇ ਵਿੱਚ ਦਿਖਾਇਆ ਦਬਦਬਾ
  ਇਸ ਤੋਂ ਪਹਿਲਾਂ ਰਵੀ ਦਹੀਆ ਨੇ ਤਕਨੀਕੀ ਕੁਸ਼ਲਤਾ ਦੇ ਆਧਾਰ 'ਤੇ ਦੋਵੇਂ ਮੈਚ ਜਿੱਤੇ ਸਨ। ਦਹੀਆ ਨੇ ਬੁਲਗਾਰੀਆ ਦੇ ਜੋਰਜੀ ਵੈਲੇਂਟੀਨੋਵ ਵੇਂਗੇਲੋਵ ਨੂੰ 14-4 ਨਾਲ ਹਰਾਇਆ, ਜਦਕਿ ਚੌਥੇ ਦਰਜਾ ਪ੍ਰਾਪਤ ਭਾਰਤੀ ਪਹਿਲਵਾਨ ਨੇ ਟੀਗੁਏਰੋਸ ਅਰਬਾਨੋ ਦੇ ਖਿਲਾਫ ਮੈਚ ਵਿੱਚ ਵਿਰੋਧੀ ਨੂੰ ਉਸਦੇ ਸੱਜੇ ਪੈਰ ਉੱਤੇ ਵਾਰ-ਵਾਰ ਹਮਲਾ ਕੀਤਾ ਅਤੇ ਪਹਿਲੇ ਦੌਰ ਵਿੱਚ 'ਟੇਕ-ਡਾਉਨ' ਤੋਂ ਅੰਕ ਗੁਆਉਣ ਦੇ ਬਾਅਦ ਮੈਚ 'ਤੇ ਦਬਦਬਾ ਬਣਾਇਆ। ਏਸ਼ੀਅਨ ਚੈਂਪੀਅਨ ਦਹੀਆ ਨੇ ਮੈਚ ਵਿੱਚ ਇੱਕ ਮਿੰਟ ਅਤੇ 10 ਸਕਿੰਟ ਬਾਕੀ ਰਹਿੰਦੇ ਹੋਏ 13-2 ਦੀ ਜਿੱਤ ਦਰਜ ਕੀਤੀ।

  ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਬੁੱਧਵਾਰ ਸਵੇਰੇ ਜੈਵਲਿਨ ਥ੍ਰੋ (Javilan Throw) ਵਿੱਚ ਨੀਰਜ ਚੋਪੜਾ (Neeraj Chopra) ਤੋਂ ਬਾਅਦ ਕੁਸ਼ਤੀ (Wrestling) ਮੁਕਾਬਲਿਆਂ ਵਿੱਚ ਰਵੀ ਦਹੀਆ (Ravi Dahia) ਅਤੇ ਦੀਪਕ ਪੂਨੀਆ (Deepak Punia) ਨੇ ਵੀ ਜਿੱਤ ਦਰਜ ਕਰਦੇ ਹੋਏ ਸੈਮੀਫਾਈਨਲ ਵਿੱਚ ਥਾਂ ਬਣਾਈ ਸੀ।  ਦੂਜੇ ਪਾਸੇ ਭਾਰਤ ਦੇ ਦੀਪਕ ਪੂਨੀਆ ਨੇ ਕੁਆਰਟਰ ਫਾਈਨਲ ਵਿੱਚ ਚੀਨ ਦੇ ਲੀ ਸ਼ੇਨ ਨੂੰ 6-3 ਨਾਲ ਹਰਾ ਕੇ ਟੋਕੀਓ ਓਲੰਪਿਕ ਪੁਰਸ਼ਾਂ ਦੇ 86 ਕਿਲੋਗ੍ਰਾਮ ਕੁਸ਼ਤੀ ਮੁਕਾਬਲੇ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ।
  Published by:Krishan Sharma
  First published: