• Home
 • »
 • News
 • »
 • sports
 • »
 • TOKYO PARALYMPICS 2020 PM NARENDRA MODI WILL MEET TOKYO PARALYMPICS PLAYERS TRANSPG

PM ਮੋਦੀ ਨੂੰ ਪੈਰਾ ਓਲੰਪਿਕ ਖਿਡਾਰੀਆਂ ਦੇ ਟੋਕੀਓ ਤੋਂ ਵਾਪਸ ਪਰਤਣ ਦੀ ਉਡੀਕ, ਖੇਡ ਮੰਤਰੀ ਨੇ ਦੱਸਿਆ ਪ੍ਰੋਗਰਾਮ

Tokyo Paralympics: ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਸਰਕਾਰ ਨੇ ਖਿਡਾਰੀਆਂ ਨੂੰ ਅਹਿਮੀਅਤ ਦਿੱਤੀ, ਜਿਸ ਕਾਰਨ ਖੇਡਾਂ ਪ੍ਰਤੀ ਲੋਕਾਂ ਦੀ ਧਾਰਨਾ ਬਦਲ ਗਈ ਹੈ। ਇਸਦੇ ਨਤੀਜੇ ਵਜੋਂ, ਭਾਰਤ ਨੇ ਓਲੰਪਿਕਸ ਅਤੇ ਪੈਰਾਲੰਪਿਕਸ ਵਿੱਚ ਵਧੀਆ ਪ੍ਰਦਰਸ਼ਨ ਕੀਤਾ।

PM ਮੋਦੀ ਨੂੰ ਪੈਰਾ ਓਲੰਪਿਕ ਖਿਡਾਰੀਆਂ ਦੇ ਟੋਕੀਓ ਤੋਂ ਵਾਪਸ ਪਰਤਣ ਦੀ ਉਡੀਕ, ਖੇਡ ਮੰਤਰੀ ਨੇ ਦੱਸਿਆ ਪ੍ਰੋਗਰਾਮ ( ਫਾਈਲ ਫੋਟੋ)

PM ਮੋਦੀ ਨੂੰ ਪੈਰਾ ਓਲੰਪਿਕ ਖਿਡਾਰੀਆਂ ਦੇ ਟੋਕੀਓ ਤੋਂ ਵਾਪਸ ਪਰਤਣ ਦੀ ਉਡੀਕ, ਖੇਡ ਮੰਤਰੀ ਨੇ ਦੱਸਿਆ ਪ੍ਰੋਗਰਾਮ ( ਫਾਈਲ ਫੋਟੋ)

 • Share this:
  ਬੰਗਲੌਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narendra modi) ਪੈਰਾਲੰਪਿਕ ਖਿਡਾਰੀਆਂ ਦਾ ਭਾਰਤ ਵਾਪਸ ਆਉਣ ਲਈ ਇੰਤਜ਼ਾਰ ਕਰ ਰਹੇ ਹਨ। ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ (Anurag Thakur)  ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੈਰਾਲੰਪਿਕ ਖਿਡਾਰੀਆਂ(Paralympic players) ਦੀ ਘਰ ਵਾਪਸੀ 'ਤੇ ਮੇਜ਼ਬਾਨੀ ਕਰਨਗੇ। ਖਿਡਾਰੀਆਂ ਨੂੰ ਸਮਾਂ ਦੇਣ ਲਈ ਪ੍ਰਧਾਨ ਮੰਤਰੀ ਦੀ ਪ੍ਰਸ਼ੰਸਾ ਕਰਦਿਆਂ ਠਾਕੁਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਭਾਰਤ ਵਾਪਸੀ 'ਤੇ ਓਲੰਪੀਅਨ ਦੀ ਮੇਜ਼ਬਾਨੀ ਕੀਤੀ ਸੀ, ਪੈਰਾਲਿੰਪੀਅਨ ਵਾਪਸ ਆਉਣ 'ਤੇ ਉਹ ਅਜਿਹਾ ਹੀ ਕਰਨਗੇ। ਇਸ ਦੇ ਨਾਲ ਹੀ, ਠਾਕੁਰ ਨੇ ਸਾਰੀਆਂ ਰਾਸ਼ਟਰੀ ਖੇਡ ਫੈਡਰੇਸ਼ਨਾਂ ਨੂੰ 2024 ਅਤੇ 2028 ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਵੱਡੀਆਂ ਯੋਜਨਾਵਾਂ ਬਣਾਉਣ ਲਈ ਕਿਹਾ, ਤਾਂ ਜੋ ਭਾਰਤ ਆਪਣੀ ਸਥਿਤੀ ਵਿੱਚ ਹੋਰ ਸੁਧਾਰ ਕਰ ਸਕੇ।

  ਉਨ੍ਹਾਂ ਕਿਹਾ ਕਿ ਸਾਰੀਆਂ ਖੇਡ ਫੈਡਰੇਸ਼ਨਾਂ ਨੂੰ ਅਹਿਮ ਭੂਮਿਕਾ ਨਿਭਾਉਣੀ ਪਵੇਗੀ ਅਤੇ ਸਾਨੂੰ ਮਿਲ ਕੇ ਵੱਡੀਆਂ ਯੋਜਨਾਵਾਂ ਤਿਆਰ ਕਰਨੀਆਂ ਪੈਣਗੀਆਂ ਤਾਂ ਜੋ 2024 ਅਤੇ 2028 ਦੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਦੀ ਸਥਿਤੀ ਵਿੱਚ ਹੋਰ ਸੁਧਾਰ ਹੋਵੇ।

  ਖੇਡਾਂ ਪ੍ਰਤੀ ਲੋਕਾਂ ਦੀ ਧਾਰਨਾ ਬਦਲ ਗਈ ਹੈ

  ਉਨ੍ਹਾਂ ਕਿਹਾ ਕਿ ਸਰਕਾਰ ਨੇ ਖਿਡਾਰੀਆਂ ਨੂੰ ਅਹਿਮੀਅਤ ਦਿੱਤੀ, ਜਿਸ ਕਾਰਨ ਖੇਡਾਂ ਪ੍ਰਤੀ ਲੋਕਾਂ ਦੀ ਧਾਰਨਾ ਬਦਲ ਗਈ ਹੈ। ਇਸਦੇ ਨਤੀਜੇ ਵਜੋਂ, ਭਾਰਤ ਨੇ ਓਲੰਪਿਕਸ ਅਤੇ ਪੈਰਾਲੰਪਿਕਸ ਵਿੱਚ ਵਧੀਆ ਪ੍ਰਦਰਸ਼ਨ ਕੀਤਾ। ਠਾਕੁਰ ਨੇ ਕਿਹਾ ਕਿ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਖੇਡਾਂ ਪ੍ਰਤੀ ਰਵੱਈਆ ਬਦਲਿਆ ਜਾਵੇ।

  ਜਦੋਂ ਸਰਕਾਰ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾ ਰਹੀ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦਾ ਹੌਸਲਾ ਵਧਾਉਂਦੇ ਹਨ, ਤਾਂ ਇਹ ਸਮੁੱਚੇ ਸਮਾਜ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਦਾ ਹੈ, ਚਾਹੇ ਉਹ ਵਿਅਕਤੀਗਤ, ਕਾਰਪੋਰੇਟ ਜਾਂ ਖੇਡ ਸੰਘ ਜਾਂ ਕੋਈ ਹੋਰ ਸੰਸਥਾ ਹੋਵੇ।
  Published by:Sukhwinder Singh
  First published: