
Tokyo Paralympics 2020: ਵਿਨੋਦ ਕੁਮਾਰ ਦਾ ਕਾਂਸੀ ਦਾ ਤਗਮਾ ਰੱਦ, 'ਅਯੋਗ' ਪਾਏ ਗਏ (PC- Twitter/SAI_Media)
Tokyo Paralympics 2020: ਟੋਕੀਓ ਪੈਰਾਲੰਪਿਕ ਟੈਕਨੀਕਲ ਡੈਲੀਗੇਟਸ ਨੇ ਫ਼ੈਸਲਾ ਕੀਤਾ ਹੈ ਕਿ ਡਿਸਕਸ ਥ੍ਰੋਅਰ ਵਿਨੋਦ ਕੁਮਾਰ ਡਿਸਕਸ ਐਫ 52 ਮੁਕਾਬਲੇ ਦੇ ਯੋਗ ਨਹੀਂ ਹਨ। ਮੁਕਾਬਲੇ ਵਿਚ ਵਿਨੋਦ ਕੁਮਾਰ ਦਾ ਨਤੀਜਾ ਰੱਦ ਹੋ ਗਿਆ ਹੈ ਅਤੇ ਇਸ ਦੇ ਨਾਲ ਹੀ ਭਾਰਤ ਦੇ ਹੱਥੋਂ ਕਾਂਸੀ ਦਾ ਤਗਮਾ ਖੁੱਸ ਗਿਆ ਹੈ।
ਦਰਅਸਲ, ਵਿਨੋਦ ਕੁਮਾਰ ਨੇ ਡਿਸਕਸ ਥ੍ਰੋ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ, ਪਰ ਉਸ ਦੇ ਤਮਗੇ ਨੂੰ ਹੋਲਡ ਰੱਖ ਦਿੱਤਾ ਗਿਆ ਸੀ ਅਤੇ ਹੁਣ ਉਹ ਯੋਗਤਾ ਨਿਰੀਖਣ ਵਿੱਚ 'ਅਯੋਗ' ਪਾਏ ਹਨ।
ਵਿਨੋਦ ਨੇ ਐਫ -52 ਈਵੈਂਟ ਦੇ ਫਾਈਨਲ ਵਿਚ 19.91 ਮੀਟਰ ਦਾ ਥ੍ਰੋ ਕੀਤਾ। ਚਾਂਦੀ ਦਾ ਤਗਮਾ ਕ੍ਰੋਏਸ਼ੀਆ ਦੇ ਵੇਲੀਮੀਰ ਨੇ ਜਿੱਤਿਆ ਹੈ ਜਿਸ ਨੇ 19.98 ਮੀਟਰ ਥ੍ਰੋ ਕੀਤਾ, ਜਦੋਂ ਕਿ ਪੋਲੈਂਡ ਦੇ ਪਿਓਟਰ ਨੇ 20.02 ਮੀਟਰ ਨਾਲ ਸੋਨ ਤਮਗਾ ਜਿੱਤਿਆ। ਵਿਨੋਦ ਦੇ ਵਿਕਾਰ ਦੇ ਵਰਗੀਕਰਨ ਦਾ ਵਿਰੋਧ ਕੀਤਾ ਸੀ, ਜਿਸ ਕਾਰਨ ਉਸ ਦਾ ਮੈਡਲ ਹੋਲਡ ਰੱਖਿਆ ਗਿਆ ਸੀ।
F52 ਇਵੈਂਟ ਵਿੱਚ ਉਹ ਅਥਲੀਟ ਸ਼ਾਮਲ ਹੁੰਦੇ ਹਨ ਜਿਨ੍ਹਾਂ ਦੀ ਮਾਸਪੇਸ਼ੀਆਂ ਦੀ ਕਮਜ਼ੋਰੀ ਅਤੇ ਮੂਵਮੈਂਟ ਸੀਮਤ ਹੁੰਦੀ ਹੈ, ਹੱਥਾਂ ਵਿਚ ਵਿਕਾਰ ਜਾਂ ਪੈਰ ਦੀ ਲੰਬਾਈ ਵਿੱਚ ਅੰਤਰ ਹੁੰਦਾ ਹੈ ਜਿਸ ਨਾਲ ਐਥਲੀਟ ਬੈਠ ਕੇ ਮੁਕਾਬਲੇ ਵਿਚ ਹਿੱਸਾ ਲੈਂਦਾ ਹੈ।
ਰੀੜ੍ਹ ਦੀ ਹੱਡੀ ਦੇ ਸੱਟਾਂ ਵਾਲੇ ਜਾਂ ਉਹ ਖਿਡਾਰੀ ਜਿਨ੍ਹਾਂ ਦਾ ਕੋਈ ਅੰਗ ਕੱਟਿਆ ਹੋਵੇ, ਉਹ ਵੀ ਇਸ ਸ਼੍ਰੇਣੀ ਵਿੱਚ ਹਿੱਸਾ ਲੈਂਦੇ ਹਨ। ਪੈਰਾ ਖਿਡਾਰੀਆਂ ਨੂੰ ਉਨ੍ਹਾਂ ਦੇ ਵਿਕਾਰ ਦੇ ਅਧਾਰ ਉਤੇ ਸ੍ਰੇਣੀ ਵਿੱਚ ਰੱਖਿਆ ਜਾਂਦਾ ਹੈ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।