
Tokyo Paralympics: ਡਿਸਕਸ ਥ੍ਰੋ 'ਚ ਵਿਨੋਦ ਕੁਮਾਰ ਨੇ ਜਿੱਤਿਆ ਕਾਂਸੀ ਤਮਗਾ, ਟੋਕੀਓ ਪੈਰਾ-ਓਲੰਪਿਕ 'ਚ ਭਾਰਤ ਨੂੰ ਮਿਲਿਆ ਲਗਾਤਾਰ ਤੀਜਾ ਤਮਗਾ
ਨਵੀਂ ਦਿੱਲੀ: ਭਾਰਤ ਨੇ ਐਤਵਾਰ ਨੂੰ ਟੋਕੀਓ ਪੈਰਾਲੰਪਿਕਸ (Tokyo Paralympics) ਵਿੱਚ ਤਮਗਿਆਂ ਦੀ ਹੈਟ੍ਰਿਕ ਬਣਾਈ। ਭਾਵਨਾ ਪਟੇਲ, ਨਿਸ਼ਾਦ ਕੁਮਾਰ ਤੋਂ ਬਾਅਦ ਵਿਨੋਦ ਕੁਮਾਰ (Vinod Kumar) ਨੇ ਡਿਸਕਸ ਥ੍ਰੋਅ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਉਸ ਨੇ (Discus Throw) ਦੇ F-52 ਈਵੈਂਟ ਦੇ ਫਾਈਨਲ ਵਿੱਚ 19.91 ਮੀਟਰ ਥ੍ਰੋ ਸੁੱਟਿਆ। ਕ੍ਰੋਏਸ਼ੀਆ ਦੇ ਵੇਲੀਮੀਰ ਨੇ 19.98 ਮੀਟਰ ਸੁੱਟ ਕੇ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਪੋਲੈਂਡ ਦੇ ਪਿਓਟਰ ਨੇ 20.02 ਮੀਟਰ ਨਾਲ ਸੋਨ ਤਮਗਾ ਜਿੱਤਿਆ।
ਵਿਨੋਦ ਨੇ ਲਗਭਗ 30 ਸਾਲ ਦੀ ਉਮਰ ਵਿੱਚ ਇਸ ਖੇਡ ਨੂੰ ਚੁਣਿਆ ਸੀ ਅਤੇ ਅੱਜ 42 ਸਾਲ ਦੀ ਉਮਰ ਵਿੱਚ ਉਹ ਪੈਰਾਲੰਪਿਕ ਤਮਗਾ ਜੇਤੂ ਬਣ ਗਿਆ। ਉਸ ਨੇ ਏਸ਼ੀਅਨ ਰਿਕਾਰਡ ਵੀ ਕਾਇਮ ਕੀਤਾ। ਸੋਸ਼ਲ ਮੀਡੀਆ 'ਤੇ ਵਿਨੋਦ ਨੂੰ ਵਧਾਈਆਂ ਦੇਣ ਵਾਲੇ ਲੋਕਾਂ ਦੀ ਭੀੜ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਨੇਤਾ ਰਾਹੁਲ ਗਾਂਧੀ, ਭਾਰਤੀ ਪੈਰਾਲੰਪਿਕ ਕਮੇਟੀ ਦੀ ਦੀਪਾ ਮਲਿਕ ਸਮੇਤ ਕਈ ਉੱਘੀਆਂ ਹਸਤੀਆਂ ਨੇ ਵਿਨੋਦ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਪੀਐਮ ਮੋਦੀ ਨੇ ਲਿਖਿਆ, 'ਪੂਰਾ ਭਾਰਤ ਵਿਨੋਦ ਕੁਮਾਰ ਦਾ ਉਨ੍ਹਾਂ ਦੇ ਪ੍ਰਦਰਸ਼ਨ ਲਈ ਧੰਨਵਾਦ ਕਰ ਰਿਹਾ ਹੈ। ਕਾਂਸੀ ਦਾ ਤਮਗਾ ਜਿੱਤਣ 'ਤੇ ਬਹੁਤ ਬਹੁਤ ਮੁਬਾਰਕਾਂ। ਉਸਦੀ ਮਿਹਨਤ ਅਤੇ ਲਗਨ ਨੇ ਇਸ ਪ੍ਰਾਪਤੀ ਨੂੰ ਸੰਭਵ ਬਣਾਇਆ ਹੈ।
ਵਿਨੋਦ ਦੇ ਤਮਗੇ ਤੋਂ ਕੁਝ ਸਮਾਂ ਪਹਿਲਾਂ, ਨਿਸ਼ਾਦ ਕੁਮਾਰ ਨੇ ਉੱਚੀ ਛਾਲ ਮੁਕਾਬਲੇ ਵਿੱਚ ਚਾਂਦੀ ਦਾ ਤਮਗਾ ਜਿੱਤਿਆ, ਜੋ ਕਿ ਟੋਕੀਓ ਪੈਰਾ-ਓਲੰਪਿਕ ਖੇਡਾਂ ਵਿੱਚ ਭਾਰਤ ਦਾ ਦੂਜਾ ਤਮਗਾ ਸੀ। ਟੇਬਲ ਟੈਨਿਸ ਖਿਡਾਰਣ ਭਾਵਨ ਬੇਨ ਪਟੇਲ ਨੇ ਚਾਂਦੀ ਦਾ ਤਗਮਾ ਜਿੱਤ ਕੇ ਟੋਕੀਓ ਪੈਰਾ ਓਲੰਪਿਕ ਖੇਡਾਂ ਵਿੱਚ ਭਾਰਤ ਦਾ ਤਮਗਾ ਖਾਤਾ ਖੋਲ੍ਹਿਆ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।