ਮੇਲਿਸਾ ਕੋਟਸ ਦੀ ਦੁਖਦਾਈ ਮੌਤ ਦੇ ਕਾਰਨ ਰੈਸਲਿੰਗ ਦੀ ਦੁਨੀਆਂ ਵਿੱਚ ਛਾਇਆ ਮਾਤਮ

News18 Punjabi | Trending Desk
Updated: June 25, 2021, 5:22 PM IST
share image
ਮੇਲਿਸਾ ਕੋਟਸ ਦੀ ਦੁਖਦਾਈ ਮੌਤ ਦੇ ਕਾਰਨ ਰੈਸਲਿੰਗ ਦੀ ਦੁਨੀਆਂ ਵਿੱਚ ਛਾਇਆ ਮਾਤਮ

  • Share this:
  • Facebook share img
  • Twitter share img
  • Linkedin share img
WWE ਤੇ ECW ਵਿੱਚ ਸੁਪਰ ਜੀਨੀ ਦੇ ਨਾਮ ਨਾਲ਼ ਜਾਣੀ ਜਾਂਦੀ ਮੇਲਿਸਾ ਕੋਟਸ ਦੀ ਦੁਖਦਾਈ ਮੌਤ ਦੇ ਕਾਰਨ ਰੈਸਲਿੰਗ ਦੀ ਦੁਨੀਆਂ ਵਿੱਚ ਮਾਤਮ ਛਾਇਆ ਹੋਇਆ ਹੈ। ਤੁਹਾਨੂੰ ਦੱਸ ਦਈਏ ਕਿ ਸਾਬਕਾ (ਫਾਰਮਰ) ਬਾੱਡੀ ਬਿਲਡਰ, ਅਭਿਨੇਤਰੀ ਤੇ ਰੈਸਲਰ ਦੀ ਇਸ ਹਫ਼ਤੇ 50 ਸਾਲ਼ ਦੀ ਉਮਰ ਵਿੱਚ ਮੌਤ ਹੋ ਗਈ ਹੈ। ਮੌਤ ਦੇ ਕਾਰਨਾਂ ਬਾਰੇ ਫਿਲਹਾਲ ਜਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੋਟਸ ਦੇ ਇੱਕ ਦੌਸਤ ਨੇ ਬੁੱਧਵਾਰ ਨੂੰ ਫੇਸਬੁੱਕ ਤੇ ਲਿਖਿਆ ਕਿ, ਇਹ ਮੇਰੀ ਹੁਣ ਤੱਕ ਦੀ ਸਭ ਤੋਂ ਮੁਸ਼ਕਿਲ ਪੋਸਟ ਹੈ। ਮੈਨੂੰ ਕੁਝ ਦੇਰ ਪਹਿਲਾਂ ਦੁਪਹਿਰ ਨੂੰ ਟੈਰੀ ਸਾਬੂ ਬਰੰਕ ਨੇ ਦੱਸਿਆ ਕਿ ਜੀਨੀ,ਮੇਲਿਸਾ ਕੋਟਸ ਇਸ ਦੁਨੀਆਂ ਵਿੱਚ ਨਹੀਂ ਰਹੀ। ਉਹਨਾਂ ਦੇ ਭਰਾ ਜੇ.ਆਰ.ਕੌਟਸ ਤੇ ਭਤੀਜੀ ਕੈਸੀ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਮੈਨੂੰ ਇਹ ਦੁਖਦਾਇਕ ਖ਼ਬਰ ਨੂੰ ਸ਼ੋਸ਼ਲ ਮੀਡੀਆ ਤੇ ਪੋਸਟ ਕਰਨ ਲਈ ਕਿਹਾ ਹੈ। ਸਾਬੂ ਫਿਲਹਾਲ ਕੋਈ ਫੋਨ ਨਹੀਂ ਚੁੱਕ ਰਿਹਾ ਤੇ ਉਸਨੇ ਲੋਕਾਂ ਨੂੰ ਉਹਨਾਂ ਦੀ ਪ੍ਰਾਈਵੇਸੀ ਦਾ ਖਿਆਲ ਰੱਖਣ ਤੇ ਪ੍ਰਾਰਥਨਾ ਕਰਨ ਲਈ ਕਿਹਾ ਹੈ।


ਸਾਬੂ ਨੇ ਕੋਟਸ ਦੀ ਮੌਤ ਦਾ ਹਵਾਲਾ ਦਿੰਦੇ ਹੋਏ ਇੱਕ ਪੋਸਟ ਨੂੰ ਰੀਟਵੀਟ ਕੀਤਾ ਹੈ।
ਰਿਟਾਇਰਡ ਪ੍ਰੋ ਰੈਸਲਰਜ ਦੀ ਦੇਖਭਾਲ ਕਰਨ ਵਾਲੀ ਨਾਨ-ਪਰਾਫਿਟ ਸੰਸਥਾ ਦ ਕਲੀਫਲਾਵਰ ਐਲੀ ਕਲੱਬ (The Cauliflower Alley Club) ਨੇ ਵੀ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਉਹਨਾਂ ਨੇ ਇਸ ਖ਼ਬਰ ਬਾਰੇ ਲਿਖਿਆ ਹੈ ਕਿ ਸੁਪਰ ਜੀਨੀ ਮੇਲਿਸ਼ਾ ਕੋਟਸ ਦੀ ਮੌਤ ਦੀ ਖ਼ਬਰ ਸੁਣ ਕੇ CAC ਵਿੱਚ ਸਭ ਦੁਖੀ ਹਨ। ਅਸੀਂ ਉਹਨਾਂ ਦੇ ਪਰਿਵਾਰ, ਦੌਸਤ ਤੇ ਫੈਨਜ਼ ਨੂੰ ਇਸ ਗੱਲ ਤੇ ਦਿਲੋਂ ਸੋਗ ਵਿਅਕਤ ਕਰਦੇ ਹਾਂ ।ਮੈਲੀਸ਼ਾ ਦੀਆਂ ਯਾਦਾਂ ਇਸ ਮੁਸ਼ਿਕਲ ਸਮੇਂ ਉਹਨਾਂ ਨੂੰ ਆਰਾਮ ਦੇਣ,RIP ਮੈਲੀਸ਼ਾ।


ਤੁਹਾਨੂੰ ਦੱਸ ਦਈਏ ਕਿ ਪਿਛਲੇ ਅਕਤੂਬਰ ਦੌਰਾਨ ਮੈਲੀਸ਼ਾ ਦੀ ਲੱਤ ਤੇ ਗੰਭੀਰ ਸੱਟ ਲੱਗੀ। ਪਰ ਫਿਲਹਾਲ਼ ਉਹਨਾਂ ਦੀ ਮੌਤ ਦੇ ਕਾਰਨਾਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ।ਰੈਸਲਿੰਗ ਦੀ ਦੁਨੀਆਂ ਵਿੱਚ ਮੈਲੀਸ਼ਾ ਕੋਟਸ ਦੀ ਮੌਤ ਦੀ ਖ਼ਬਰ ਕਾਰਨ ਮਾਤਮ ਛਾਇਆ ਹੋਇਆ ਹੈ ।ਰੈਸਲਿੰਗ ਦੀ ਦੁਨੀਆਂ ਦੇ ਲੋਕ ਮੈਲੀਸ਼ਾ ਨੂੰ ਸ਼ਰਧਾਂਜਲੀ ਦੇ ਰਹੇ ਹਨ।

ਮਿਕ ਫੌਲੀ ਨੇ ਟਵੀਟ ਕਰਦੇ ਹੋਏ ਲਿਖਿਆ ਹੈ ਕਿ ਮੈਨੂੰ ਮੈਲੀਸ਼ਾ ਦੀ ਮੌਤ ਬਾਰੇ ਸੁਣ ਕੇ ਬਹੁਤ ਦੁਖ ਹੋ ਰਿਹਾ ਹੈ,ਮੇਰੀ ਮੁਲਾਕਾਤ ਉਹਨਾਂ ਨੂੰ ਕਈ ਮੌਕਿਆਂ ਤੇ ਹੋਈ ਹੈ ਤੇ ਉਹ ਹਮੇਸ਼ਾਂ ਬਹੁਤ ਦਿਆਲੂ ਰਹੀ ਸੀ ।

ਰੈਸਲਰ ਬੈਲੀ ਨੇ ਲਿਖਿਆ,ਮੇਰਾ ਪਹਿਲਾਂ ਮੈਚ ਮੈਲਿਸ਼ਾ ਦੇ ਨਾਲ਼ ਹੋਇਆ ਸੀ ।ਜਦੋਂ ਤੁਸੀਂ ਕਿਸੇ ਨਾਲ਼ ਰਿੰਗ ਸ਼ੇਅਰ ਕਰਦੇ ਹੋ ਤਾਂ ਤੁਹਾਡਾ ਹਮੇਸ਼ਾਂ ਲਈ ਉਸ ਨਾਲ਼ ਇੱਕ ਕਨੈਕਸ਼ਨ ਬਣ ਜਾਦਾ ਹੈ। ਮੈਨੂੰ ਮਾਣ ਹੈ ਕਿ ਮੈਂ ਮੈਲੀਸ਼ਾ ਨਾਲ਼ ਰਿੰਗ ਸ਼ੇਅਰ ਕੀਤਾ ਸੀ ।ਤੁਹਾਡੇ ਮਿੱਠੇ ਤੇ ਮਦਦਗਾਰ ਸੁਭਾਅ ਲਈ ਧੰਨਵਾਦ, ਮੈਂ ਸੱਚਮੁੱਚ ਤੁਹਾਨੂੰ ਕਦੇ ਨਹੀਂ ਭੁਲਾਂਗੀ।


ਲਾਂਸ ਸਟ੍ਰੋਮ ਨੇ ਟਵੀਟ ਕਰਦੇ ਹੋਏ ਲਿਖਿਆ, ਮੈਲਿਸ਼ਾ ਕੋਟਸ ਦੀ ਮੌਤ ਬਾਰੇ ਸੁਣ ਕੇ ਦੁੱਖੀ ਹਾਂ ।ਚਾਹੇ ਮੈਂ ਉਸ ਨੂੰ ਚੰਗੀ ਤਰ੍ਹਾਂ ਨਹੀਂ ਜਾਣਦਾ ਸੀ ਪਰ ਮੈਂ OVE ਵਿੱਚ ਉਸ ਨਾਲ਼ ਕੁਝ ਸਮੇਂ ਕੰਮ ਕੀਤਾ ਹੈ ।ਅਸੀਂ ਉਸ ਨੂੰ ਹਮੇਸ਼ਾਂ ਮੈਲਿਸ਼ਾ ਦੀ ਥਾਂ ਤੇ ਕੋਟਸ ਹੀ ਬੁਲਾਉਦੇ ਸੀ ।ਹਾਲਾਂਕਿ ਉਸ ਵੇਲੇ ਇਹ WWF ਦੇ ਕੰਟਰੈਕਟ ਵਿੱਚ ਨਹੀਂ ਸੀ ਪਰ ਮੈਂ ਉਸ ਨਾਲ਼ ਕਈ ਵਾਰ ਸਿਖਲਾਈ ਲਈ ਹੈ । ਕੋਟਸ ਕਾਫੀ ਦੋਸਤਾਨਾ ਸੁਭਾਅ ਦੀ ਸੀ ,ਅਸੀਂ ਇੱਕ-ਦੂਜੇ ਨੂੰ ਕਨਵੈਨਸ਼ਨ ਜਾਂ ਦਸਖ਼ਤ ਪ੍ਰਕਿਰਿਆ ਤੇ ਦੇਖ ਕੇ ਖੁਸ਼ ਹੁੰਦੇ ਸੀ,RIP ਮੈਲੀਸ਼ਾ ਕੋਟਸ।

ਬੈਥ ਫਨੀਕਸ ਨੇ ਲਿਖਿਆ ਕਿ, ਮੈਂ ਮੈਲੀਸ਼ਾ ਕੋਟਸ ਦੀ ਮੌਤ ਬਾਰੇ ਸੁਣ ਕੇ ਦਿਲੋਂ ਦੁਖੀ ਹਾਂ। ਉਹ ਬਹੁਤ ਮੰਨੋਰੰਜਕ,ਦਿਆਲੂ ਤੇ ਕੋਮਲ ਸੀ । ਉਸਦੇ ਪਰਿਵਾਰ ਤੇ ਫੈਨਜ਼ ਨਾਲ਼ ਮੈਂ ਦੁੱਖ ਪ੍ਰਗਟ ਕਰਦਾ ਹਾਂ।
Published by: Anuradha Shukla
First published: June 25, 2021, 5:15 PM IST
ਹੋਰ ਪੜ੍ਹੋ
ਅਗਲੀ ਖ਼ਬਰ