ਭਾਰਤ ਦੀ ਮਹਿਲਾ ਟੀਮ ਦੇ ਵੱਲੋਂ ਅੰਡਰ-19 ਮਹਿਲਾ ਵਿਸ਼ਵ ਕੱਪ 2023 ਦੇ ਵਿੱਚ ਵਧੀਆ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਸੋਮਵਾਰ ਨੂੰ ਭਾਰਤ ਦੀ ਮਹਿਲਾ ਟੀਮ ਨੇ ਬੇਨੋਨੀ ਦੇ ਵਿੱਚ ਖੇਡੇ ਗਏ ਅਹਿਮ ਮੁਕਾਬਲੇ ਵਿੱਚ ਯੂਏਈ ਦੀ ਮਹਿਲਾ ਟੀਮ ਨੂੰ 122 ਦੌੜਾਂ ਦੇ ਫਰਕ ਦੇ ਨਾਲ ਹਰਾ ਦਿੱਤਾ। ਤੁਹਾਨੂੰ ਦੱਸ ਦਈਏ ਕਿ ਭਾਰਤ ਦੀ ਅੰਡਰ-19 ਦੀ ਮਹਿਲਾ ਟੀਮ ਦੀ ਜਿੱਤ ਵਿੱਚ ਕਪਤਾਨ ਸ਼ੈਫਾਲੀ ਵਰਮਾ ਅਤੇ ਉਪ ਕਪਤਾਨ ਸ਼ਵੇਤਾ ਸਹਿਰਾਵਤ ਨੇ ਅਹਿਮ ਭੂਮਿਕਾ ਨਿਭਾਈ ਹੈ।ਇਨ੍ਹਾਂ ਦੋਵਾਂ ਖਿਡਾਰਨਾਂ ਨੇ ਬੱਲੇ ਨਾਲ ਤੂਫਾਨੀ ਪਾਰੀ ਖੇਡੀ ਅਤੇ ਟੀਮ ਨੂੰ ਜਿੱਤ ਦਿਵਾਈ। ਆਪਣੀ ਪਾਰੀ ਦੇ ਦੌਰਾਨ ਸ਼ਵੇਤਾ ਨੇ ਨਾਬਾਦ 74 ਦੌੜਾਂ ਬਣਾਈਆਂ ਜਦਕਿ ਸ਼ੈਫਾਲੀ ਵਰਮਾ ਨੇ 78 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।ਗੇਂਦਬਾਜ਼ੀ ਦੇ ਵਿੱਚ ਭਾਰਤ ਲਈ ਸ਼ਬਨਮ, ਤਿਸਾਸ, ਮੰਨਤ ਅਤੇ ਪਾਰਸ਼ਵੀ ਨੇ 1-1 ਵਿਕਟਾਂ ਲਈਆਂ।
ਇਸ ਤੋਂ ਪਹਿਲਾਂ ਦੀ ਯੂਏਈ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤੀ ਮਹਿਲਾ ਅੰਡਰ-19 ਟੀਮ ਨੇ ਤਿੰਨ ਵਿਕਟਾਂ 'ਤੇ 219 ਦੌੜਾਂ ਬਣਾਈਆਂ।ਭਾਰਤ ਦੀ ਮਹਿਲਾ ਟੀਮ ਦੇ ਵੱਲੋਂ ਦਿੱਤੇ ਗਏ 220 ਦੌਵਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਯੂਏਈ ਦੀ ਅੰਡਰ-19 ਟੀਮ 20 ਓਵਰ ਖੇਡ ਕੇ ਪੰਜ ਵਿਕਟਾਂ ਗੁਆ ਕੇ ਸਿਰਫ਼ 97 ਦੌੜਾਂ ਬਣਾਉਣ ਦੇ ਵਿੱਚ ਕਾਮਯਾਬ ਰਹੀ ।ਇਸ ਤਰ੍ਹਾਂ ਟੀਮ ਇੰਡੀਆ ਨੂੰ ਮੈਚ 'ਚ 122 ਦੌੜਾਂ ਦੀ ਵੱਡੀ ਜਿੱਤ ਮਿਲੀ।
ਭਾਰਤ ਦੇ ਵੱਲੋਂ ਬੱਲੇਬਾਜ਼ੀ ਕਰਦਿਆਂ ਸਲਾਮੀ ਬੱਲੇਬਾਜ਼ ਸ਼ਵੇਤਾ ਸਹਿਰਾਵਤ ਅਤੇ ਸ਼ੈਫਾਲੀ ਵਰਮਾ ਨੇ ਵੀ ਧਮਾਕੇਦਾਰ ਸ਼ੁਰੂਆਤ ਕੀਤੀ। ਪਾਵਰਪਲੇ 'ਚ ਹੀ ਟੀਮ ਦਾ ਸਕੋਰ 68 ਦੌੜਾਂ ਤੱਕ ਪਹੁੰਚ ਗਿਆ। ਸ਼ੈਫਾਲੀ ਨੇ 26 ਗੇਂਦਾਂ 'ਤੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ। ਉਹ 34 ਗੇਂਦਾਂ 'ਤੇ 78 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤੀ।ਸ਼ੈਫਾਲੀ ਦੀ ਪਾਰੀ ਵਿੱਚ 12 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਉਸ ਸਮੇਂ ਟੀਮ ਇੰਡੀਆ ਦਾ ਸਕੋਰ 8.2 ਓਵਰਾਂ ਵਿੱਚ 111 ਦੌੜਾਂ ਬਣ ਗਿਆ ਸੀ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਦੇ ਲਈ ਆਈ ਰਿਚਾ ਘੋਸ਼ ਨੇ ਵੀ ਤੇਜ਼ੀ ਦੇ ਦੌੜਾਂ ਬਣਾਈਆਂ। ਇਸ ਦੌਰਾਨ ਸ਼ਵੇਤਾ ਨੇ ਵੀ ਆਪਣੀਆਂ 50 ਦੌੜਾਂ ਪੂਰੀਆਂ ਕੀਤੀਆਂ । ਰਿਚਾ ਘੋਸ਼ 29 ਗੇਂਦਾਂ 'ਤੇ 49 ਦੌੜਾਂ ਬਣਾ ਕੇ ਮਾਹਿਕਾ ਗੌਰ ਦਾ ਸ਼ਿਕਾਰ ਬਣ ਗਈ। ਭਾਰਤ ਨੇ 20 ਓਵਰਾਂ 'ਚ 3 ਵਿਕਟਾਂ 'ਤੇ 219 ਦੌੜਾਂ ਬਣਾਈਆਂ। ਸ਼ਵੇਤਾ 49 ਗੇਂਦਾਂ 'ਤੇ 10 ਚੌਕਿਆਂ ਦੀ ਮਦਦ ਨਾਲ 74 ਦੌੜਾਂ ਬਣਾ ਕੇ ਅਜੇਤੂ ਰਹੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।