ਆਖ਼ਿਰਕਾਰ ਕਿਉਂ KINGS XI PUNJAB ਨੇ ਵਰੁਣ ਚਕਰਵਤੀ ਨੂੰ 42 ਗੁਣਾ ਜ਼ਿਆਦਾ ਕੀਮਤ ਦੇ ਕੇ ਖਰੀਦਿਆ


Updated: December 19, 2018, 12:44 PM IST
ਆਖ਼ਿਰਕਾਰ ਕਿਉਂ KINGS XI PUNJAB ਨੇ ਵਰੁਣ ਚਕਰਵਤੀ ਨੂੰ 42 ਗੁਣਾ ਜ਼ਿਆਦਾ ਕੀਮਤ ਦੇ ਕੇ ਖਰੀਦਿਆ

Updated: December 19, 2018, 12:44 PM IST
ਇੰਡੀਅਨ ਪ੍ਰੀਮੀਅਰ ਲੀਗ ਸਿਰਫ਼ ਦੁਨੀਆ ਦੀ ਸਭ ਤੋਂ ਵੱਡੀ ਲੀਗ ਹੀ ਨਹੀਂ, ਬਲਕਿ ਉਹ ਪਲੈਟਫਾਰਮ ਹੈ ਜੋ ਇਕ ਅਣਜਾਣ ਜਿਹੇ ਖਿਡਾਰੀ ਨੂੰ ਰਾਤੋਂ-ਰਾਤ ਸੁਰਖ਼ੀਆਂ 'ਚ ਲੈ ਆਉਂਦੀ ਹੈ। ਜੈਪੁਰ 'ਚ ਹੋਈ ਆਈਪੀਐਲ ਨਿਲਾਮੀ 'ਚ ਇਕ ਅਣਜਾਣ ਖਿਡਾਰੀ ਵਰੁਣ ਚਕਰਵਤੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 8 ਕਰੋੜ 40 ਲੱਖ ਰੁਪਏ ਦੀ ਵੱਡੀ ਕੀਮਤ 'ਚ ਖਰੀਦਿਆ ਹੈ। ਵਰੁਣ ਚਕਰਵਤੀ ਇੱਕ ਸਪਿਨਰ ਹੈ ਅਤੇ ਉਸ ਦਾ ਬੇਸ ਪ੍ਰਾਈਸ ਮਹਿਜ਼ 20 ਲੱਖ ਰੁਪਏ ਸੀ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਆਖਿਰ ਕਿ ਵਜ੍ਹਾ ਸੀ ਕਿ ਕਿੰਗਜ਼ ਇਲੈਵਨ ਪੰਜਾਬ ਨੇ ਵਰੁਣ ਚਕਰਵਤੀ ਨੂੰ 42 ਗੁਣਾ ਜ਼ਿਆਦਾ ਕੀਮਤ ਦੇ ਕੇ ਖਰੀਦਿਆ ਹੈ।

ਮਿਸਟ੍ਰੀ ਸਪਿਨਰ ਹੈ ਵਰੁਣ ਚਕਰਵਤੀ

ਤਮਿਲ ਨਾਡੂ ਦੇ ਇਸ ਮਿਸਟ੍ਰੀ ਸਪਿਨਰ ਨੇ ਬੇਹੱਦ ਹੀ ਘੱਟ ਸਮੇਂ ਚ ਘਰੇਲੂ ਕ੍ਰਿਕਟ ਚ ਆਪਣੀ ਪਹਿਚਾਣ ਬਣਾ ਲਈ ਹੈ। ਵਰੁਣ ਚਕਰਵਤੀ ਨੇ ਤਮਿਲਨਾਡੂ ਪ੍ਰੀਮੀਅਰ ਲੀਗ ਚ ਸਿਰਫ਼ 9 ਮੈਚਾਂ ਚ 22 ਵਿਕੇਟ ਲੈ ਕੇ ਸਨਸਨੀ ਮਚਾ ਦਿੱਤੀ ਸੀ। ਇਸ ਤੋਂ ਬਾਅਦ ਵਿਜੇ ਹਜਾਰੇ ਟ੍ਰਾਫ਼ੀ ਚ ਖੇਡਣ ਦਾ ਮੌਕਾ ਮਿਲਿਆ। ਜਿੱਥੇ ਉਹਨਾਂ ਨੇ 4.7 ਦੇ ਬੇਹੱਦ ਘੱਟ ਇਕੋਨੋਮੀ ਰੇਟ ਤੋਂ 9 ਵਿਕਟ ਲਏ। ਉਹ ਵੀਜੇ ਹਜ਼ਾਰੇ ਟ੍ਰਾਫ਼ੀ ਦੇ ਦੂਜੇ ਸਭ ਤੋਂ ਕਾਮਯਾਬ ਗੇਂਦਬਾਜ ਰਹੇ।

First published: December 19, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ