ਏਸ਼ੀਆ ਕੱਪ ਤੋਂ ਪਹਿਲਾਂ ਹੀ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਜ਼ੁਬਾਨੀ ਜੰਗ ਸ਼ੁਰੂ ਹੋ ਗਈ ਹੈ । ਦਰਅਸਲ ਏਸ਼ੀਆ 2023 ਦੀ ਮੇਜ਼ਬਾਨੀ ਨੰੁ ਲੈ ਕੇ ਅੜਿੱਕਾ ਫਸਿਆ ਹੋਇਆ ਹੈ ਭਾਰਤ ਅਤੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਵਿਚਾਲੇ ਖਿੱਚੋਤਾਣ ਜਾਰੀ ਹੈ ।ਇਸ ਵਿਵਾਦ ਦੇ ਦੌਰਾਨ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਜਾਵੇਦ ਮਿਆਂਦਾਦ ਨੇ ਐਤਵਾਰ ਨੂੰ ਇੱਕ ਇਤਰਾਜ਼ਯੋਗ ਟਿੱਪਣੀ ਕਰ ਦਿੱਤੀ । ਜਾਵੇਦ ਮਿਆਂਦਾਦ ਨੇ ਪਾਕਿਸਤਾਨ 'ਚ ਏਸ਼ੀਆ ਕੱਪ ਦੀ ਮੇਜ਼ਬਾਨੀ ਦਾ ਵਿਰੋਧ ਕਰਨ ਵਾਲੇ ਬੀਸੀਸੀਆਈ ਦੇ ਸਟੈਂਡ 'ਤੇ 'ਭੜ ਮੈਂ ਜਾਏਂ ਵੋ' ਵਰਗੇ ਸ਼ਬਦਾਂ ਦੀ ਵਰਤੋਂ ਕੀਤੀ ਸੀ।ਜਾਵੇਦ ਮਿਆਂਦਾਦ ਵੱਲੋਂ ਕੀਤੀ ਗਈ ਇਸ ਟਿੱਪਣੀ ਦਾ ਸਾਬਕਾ ਭਾਰਤੀ ਗੇਂਦਬਾਜ਼ ਵੈਂਕਟੇਸ਼ ਪ੍ਰਸਾਦ ਨੇ ਟਵੀਟ ਕਰਕੇ ਮੋੜਵਾਂ ਜਵਾਬ ਦਿੱਤਾ ਹੈ।
ਜਾਵੇਦ ਮਿਆਂਦਾਦ ਨਾਲ ਜੁੜੀ ਇਸ ਖਬਰ ਨੂੰ ਸਾਂਝਾ ਕਰਦੇ ਹੋਏ ਵੈਂਕਟੇਸ਼ ਪ੍ਰਸਾਦ ਨੇ ਆਪਣੇ ਟਵੀਟ ਦੇ ਵਿੱਚ ਸਿਰਫ਼ ਇੰਨਾ ਹੀ ਲਿਖਿਆ ਹੈ ਕਿ 'ਪਰ ਉਹ ਨਰਕ 'ਚ ਜਾਣ ਤੋਂ ਇਨਕਾਰ ਕਰ ਰਿਹਾ ਹੈ।'
But they are refusing to go to hell :) https://t.co/gX8gcWzWZE
— Venkatesh Prasad (@venkateshprasad) February 6, 2023
ਜ਼ਿਕਰਯੋਗ ਹੈ ਕਿ ਪਾਕਿਸਤਾਨ ਨੂੰ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਕਰਨ ਦਾ ਫੈਸਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪਿਛਲੇ ਸਾਲ ਅਕਤੂਬਰ ਮਹੀਨੇ ਦੇ ਵਿੱਚ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਸਾਫ ਕਰ ਦਿੱਤਾ ਸੀ ਕਿ ਭਾਰਤੀ ਕ੍ਰਿਕਟ ਟੀਮ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਭਾਰਤ ਵੱਲੋਂ ਇਤਰਾਜ਼ ਜਤਾਉਣ ਤੋਂ ਬਾਅਦ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਬੀਤੇ ਕੁਝ ਦਿਨ ਪਹਿਲਾਂ ਬਹਿਰੀਨ ਵਿੱਚ ਹੋਈ ਏਸ਼ੀਅਨ ਕ੍ਰਿਕਟ ਕੌਂਸਲ ਦੀ ਬੈਠਕ ਦੇ ਵਿੱਚ ਵੀ ਇਸ 'ਤੇ ਕੁਝ ਖਾਸ ਨਹੀਂ ਕੀਤਾ ਗਿਆ। ਪਾਕਿਸਤਾਨ ਜਿੱਥੇ ਏਸ਼ੀਆ ਕੱਪ 2023 ਦੀ ਮੇਜ਼ਬਾਨੀ ਕਰਨਾ ਚਾਹੁੰਦਾ ਹੈ, ਉੱਥੇ ਹੀ ਬੀਸੀਸੀਆਈ ਦਾ ਕਹਿਣਾ ਹੈ ਕਿ ਉਹ ਮੌਜੂਦਾ ਹਾਲਾਤ ਵਿੱਚ ਭਾਰਤ ਦੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਨਹੀਂ ਭੇਜ ਸਕੇਗਾ।ਹਾਲਾਂਕਿ ਇਸ ਮਾਮਲੇ 'ਤੇ ਸਥਿਤੀ ਅਗਲੇ ਮਹੀਨੇ ਤੱਕ ਸਪੱਸ਼ਟ ਹੋ ਸਕਦੀ ਹੈ। ਦਰਅਸਲ ਬੀਸੀਸੀਆਈ ਦੇ ਸਟੈਂਡ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਏਸ਼ੀਆ ਕੱਪ ਨੂੰ ਯੂਏਈ 'ਚ ਸ਼ਿਫਟ ਕੀਤਾ ਜਾ ਸਕਦਾ ਹੈ।
ਤੁਹਾਨੂੰ ਦੱਸ ਦਈਏ ਕਿ ਇੱਕ ਸਮਾਗਮ ਦੇ ਦੌਰਾਨ ਇੱਕ ਪਾਕਿਸਤਾਨ ਦੇ ਇੱਕ ਨਿਊਜ਼ ਚੈਨਲ ਦੇ ਨਾਲ ਗੱਲਬਾਤ ਕਰਦਿਆਂ ਜਦੋਂ ਮਿਆਂਦਾਦ ਨੂੰ ਭਾਰਤੀ ਟੀਮ ਦੇ ਪਾਕਿਸਤਾਨ ਨਾ ਆਉਣ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਸ ਨੇ ਸਾਫ਼ ਕਿਹਾ ਕਿ ਜੇ ਭਾਰਤੀ ਟੀਮ ਪਾਕਿਸਤਾਨ ਨਹੀਂ ਆ ਰਹੀ ਤਾਂ ਪਾਕਿਸਤਾਨ ਦੇ ਨਰਕ ਵਿੱਚ ਜਾਣਾ ਨਹੀਂ ਹੈ।ਮਿਆਂਦਾਦ ਨੇ ਕਿਹਾ ਕਿ 'ਮੈਂ ਪਹਿਲਾਂ ਵੀ ਕਹਿੰਦਾ ਰਿਹਾ ਹਾਂ ਕਿ ਜੇ ਭਾਰਤੀ ਕ੍ਰਿਕਟ ਟੀਮ ਏਸ਼ੀਆ ਕੱਪ ਖੇਡਣ ਪਾਕਿਸਤਾਨ ਨਹੀਂ ਆ ਰਹੀ ਤਾਂ ਨਰਕ ਵਿੱਚ ਜਾਓ, ਸਾਨੂੰ ਕੋਈ ਪਰਵਾਹ ਨਹੀਂ ਹੈ।ਇਹ ਆਈਸੀਸੀ ਦਾ ਕੰਮ ਹੈ। ਜੇ ਇਸ ਚੀਜ਼ ਨੂੰ ਆਈਸੀਸੀਦੇ ਵੱਲੋਂ ਦੁਆਰਾ ਨਿਯੰਤਰਣ ਨਹੀਂ ਕੀਤਾ ਜਾ ਸਕਦਾ ਤਾਂ ਅਜਿਹੀ ਗਵਰਨਿੰਗ ਬਾਡੀ ਦਾ ਕੋਈ ਕੰਮ ਨਹੀਂ ਹੈ।
ਜਾਵੇਦ ਮਿਆਂਦਾਦ ਨੇ ਇਸ ਦੌਰਾਨ ਭਾਰਤੀ ਟੀਮ ਦੇ ਪਾਕਿਸਤਾਨ ਨਾ ਆਉਣ ਦਾ ਮਨਘੜਤ ਕਾਰਨ ਵੀ ਜ਼ਾਹਰ ਕੀਤਾ। ਮਿਆਂਦਾਦ ਨੇ ਕਿਹਾ ਕਿ 'ਭਾਰਤੀ ਟੀਮ ਇੱਥੇ ਕਿਉਂ ਨਹੀਂ ਖੇਡਦੀ ਕਿਉਂਕਿ ਜਦੋਂ ਉਹ ਇੱਥੇ ਹਾਰ ਜਾਂਦੀ ਹੈ ਤਾਂ ਉਸ ਦੀਆਂ ਮੁਸੀਬਤਾਂ ਵਧ ਜਾਂਦੀਆਂ ਹਨ । ਮਿਆਂਦਾਦ ਨੇ ਕਿਹਾ ਕਿ ਜਦੋਂ ਵੀ ਭਾਰਤ ਹਾਰਦਾ ਹੈ, ਭਾਵੇਂ ਉਹ ਸਾਡੇ ਤੋਂ ਹਾਰਦਾ ਹੈ ਜਾਂ ਕਿਸੇ ਹੋਰ ਤੋਂ ਹਾਰਦਾ ਹੈ ਤਾਂ ਉਥੋਂ ਦੀ ਜਨਤਾ ਘਰਾਂ ਨੂੰ ਅੱਗ ਲਗਾ ਦਿੰਦੀ ਹੈ।ਇਸ ਦੇ ਨਾਲ ਹੀ ਉਸ ਨੇ ਕਿਹਾ ਕਿ ਸਾਨੂੰ ਯਾਦ ਹੈ ਜਦੋਂ ਅਸੀਂ ਖੇਡਦੇ ਸੀ ਤਾਂ ਉਨ੍ਹਾਂ ਦੇ ਖਿਡਾਰੀਆਂ ਨੂੰ ਬਹੁਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਸੀ ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Asia cup 2023, India, Indian cricket team, Javed miandad, Pakistan, Venkatesh Prasad