ਨਵੀਂ ਦਿੱਲੀ- ਏਸ਼ੀਆ ਕੱਪ ਦੇ ਸੁਪਰ-4 ਰਾਊਂਡ ਦਾ ਅਹਿਮ ਮੈਚ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡਿਆ ਜਾਣਾ ਹੈ। ਇਸ ਮੈਚ ਤੋਂ ਪਹਿਲਾਂ ਵੀ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਦੇ ਐਂਟਰੀ ਗੇਟ ਦੇ ਕੋਲ ਇਮਾਰਤ ਵਿੱਚ ਅੱਗ ਲੱਗ ਗਈ ਸੀ। ਇਸ ਕਾਰਨ ਸਟੇਡੀਅਮ ਦੇ ਚਾਰੇ ਪਾਸੇ ਧੂੰਏਂ ਦਾ ਗੁਬਾਰ ਖੜ੍ਹਾ ਹੋ ਗਿਆ। ਸ਼ੁਰੂਆਤ 'ਚ ਅਜਿਹੀ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਇਹ ਅੱਗ ਸਟੇਡੀਅਮ ਦੇ ਅੰਦਰ ਹੀ ਲੱਗੀ ਹੈ। ਪਰ, ਬਾਅਦ ਵਿੱਚ ਇਹ ਸਪੱਸ਼ਟ ਹੋ ਗਿਆ ਕਿ ਅੱਗ ਸਟੇਡੀਅਮ ਦੇ ਨੇੜੇ ਇੱਕ ਇਮਾਰਤ ਵਿੱਚ ਸ਼ੁਰੂ ਹੋਈ, ਜਿਸ ਨੂੰ ਫਾਇਰਫਾਈਟਰਾਂ ਨੇ ਕੁਝ ਸਮੇਂ ਵਿੱਚ ਕਾਬੂ ਕਰ ਲਿਆ। ਇਸ ਅੱਗ ਕਾਰਨ ਮੈਚ ਵਿੱਚ ਕੋਈ ਰੁਕਾਵਟ ਨਹੀਂ ਆਈ ਅਤੇ ਦੋਵੇਂ ਟੀਮਾਂ ਮੈਚ ਤੋਂ ਪਹਿਲਾਂ ਦੀ ਰੁਟੀਨ ਲਈ ਸਮੇਂ ਸਿਰ ਸਟੇਡੀਅਮ ਵਿੱਚ ਪਹੁੰਚ ਗਈਆਂ।
Major #fire outside #Dubai stadium right now pic.twitter.com/ilv1mRB3Xz
— Chaudhary Parvez (@ChaudharyParvez) September 8, 2022
ਭਾਰਤ ਅਤੇ ਅਫਗਾਨਿਸਤਾਨ ਦੋਵੇਂ ਹੀ ਏਸ਼ੀਆ ਕੱਪ ਦੇ ਫਾਈਨਲ ਦੀ ਦੌੜ ਤੋਂ ਬਾਹਰ ਹੋ ਗਏ ਹਨ। ਦੋਵਾਂ ਟੀਮਾਂ ਵਿਚਾਲੇ ਸੁਪਰ-4 ਮੈਚ ਤੈਅ ਕਰੇਗਾ ਕਿ ਕਿਹੜੀ ਟੀਮ ਤੀਜੇ ਅਤੇ ਚੌਥੇ ਸਥਾਨ 'ਤੇ ਰਹੇਗੀ। ਸ਼੍ਰੀਲੰਕਾ ਅਤੇ ਪਾਕਿਸਤਾਨ ਦੀਆਂ ਟੀਮਾਂ ਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਹਨ। ਦੋਵਾਂ ਵਿਚਾਲੇ ਖਿਤਾਬੀ ਮੁਕਾਬਲਾ 11 ਸਤੰਬਰ ਨੂੰ ਦੁਬਈ 'ਚ ਖੇਡਿਆ ਜਾਵੇਗਾ।
ਭਾਰਤ ਨੇ ਗਰੁੱਪ ਸਟੇਜ ਦੇ ਆਪਣੇ ਦੋ ਮੈਚ ਜਿੱਤੇ ਸਨ। ਉਸ ਨੇ ਪਹਿਲੇ ਮੈਚ 'ਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ ਸੀ ਅਤੇ ਇਸ ਤੋਂ ਬਾਅਦ ਹਾਂਗਕਾਂਗ ਨੂੰ ਵੀ ਹਰਾਇਆ ਸੀ। ਹਾਲਾਂਕਿ ਸੁਪਰ-4 ਦੌਰ 'ਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾਇਆ। ਇਸ ਤੋਂ ਬਾਅਦ ਟੀਮ ਇੰਡੀਆ ਸ਼੍ਰੀਲੰਕਾ ਖਿਲਾਫ ਮੈਚ ਵੀ ਹਾਰ ਗਈ। ਭਾਰਤ ਦੀ ਫਾਈਨਲ ਵਿੱਚ ਪਹੁੰਚਣ ਦੀ ਆਖਰੀ ਉਮੀਦ ਅਫਗਾਨਿਸਤਾਨ ਸੀ। ਜੇਕਰ ਉਹ ਬੁੱਧਵਾਰ ਨੂੰ ਸੁਪਰ-4 ਮੈਚ 'ਚ ਪਾਕਿਸਤਾਨ ਨੂੰ ਹਰਾ ਦਿੰਦਾ ਤਾਂ ਭਾਰਤ ਕੋਲ ਫਾਈਨਲ 'ਚ ਪਹੁੰਚਣ ਦਾ ਮੌਕਾ ਹੁੰਦਾ। ਪਰ, ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਇਕ ਵਿਕਟ ਨਾਲ ਹਰਾ ਕੇ ਭਾਰਤ ਦੀ ਇਹ ਉਮੀਦ ਵੀ ਖਤਮ ਕਰ ਦਿੱਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Afghanistan, Asia Cup Cricket 2022, Cricket News, Dubai, Fire, Indian cricket team