• Home
 • »
 • News
 • »
 • sports
 • »
 • VIDEO CAME AFTER THE NEWS OF THE DEATH OF NATIONAL WRESTLER NISHA DAHIYA SAID I AM ALIVE

ਪਹਿਲਵਾਨ ਨਿਸ਼ਾ ਦਹੀਆ ਦੀ ਮੌਤ ਦੀ ਖਬਰ ਝੂਠੀ, ਵੀਡੀਓ ਸ਼ੇਅਰ ਕਰ ਆਖਿਆ- ਮੈਂ ਤਾਂ ਜ਼ਿੰਦਾ ਹਾਂ

ਨਿਸ਼ਾ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਇਸ ਖਬਰ ਨੂੰ ਗਲਤ ਦੱਸਿਆ ਹੈ। ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਨਿਸ਼ਾ ਤੋਂ ਇਲਾਵਾ ਹਮਲਾਵਰਾਂ ਨੇ ਉਸ ਦੇ ਭਰਾ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਪਹਿਲਵਾਨ ਨਿਸ਼ਾ ਦਹੀਆ ਦੀ ਮੌਤ ਦੀ ਖਬਰ ਝੂਠੀ, ਵੀਡੀਓ ਸ਼ੇਅਰ ਕਰ ਆਖਿਆ- ਮੈਂ ਤਾਂ ਜ਼ਿੰਦਾ ਹਾਂ

ਪਹਿਲਵਾਨ ਨਿਸ਼ਾ ਦਹੀਆ ਦੀ ਮੌਤ ਦੀ ਖਬਰ ਝੂਠੀ, ਵੀਡੀਓ ਸ਼ੇਅਰ ਕਰ ਆਖਿਆ- ਮੈਂ ਤਾਂ ਜ਼ਿੰਦਾ ਹਾਂ

 • Share this:
  ਨਵੀਂ ਦਿੱਲੀ- ਹਰਿਆਣਾ ਦੇ ਸੋਨੀਪਤ 'ਚ ਰਾਸ਼ਟਰੀ ਪੱਧਰ ਦੀ ਮਹਿਲਾ ਪਹਿਲਵਾਨ ਨਿਸ਼ਾ ਦਹੀਆ ਨੂੰ ਗੋਲੀ ਮਾਰਨ ਦੀ ਖਬਰ ਝੂਠੀ ਨਿਕਲੀ ਹੈ। ਨਿਸ਼ਾ ਨੇ ਖੁਦ ਇੱਕ ਵੀਡੀਓ ਜਾਰੀ ਕਰਕੇ ਇਸ ਖਬਰ ਨੂੰ ਗਲਤ ਦੱਸਿਆ ਹੈ। ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਨਿਸ਼ਾ ਤੋਂ ਇਲਾਵਾ ਹਮਲਾਵਰਾਂ ਨੇ ਉਸ ਦੇ ਭਰਾ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਖਬਰਾਂ 'ਚ ਦਾਅਵਾ ਕੀਤਾ ਗਿਆ ਸੀ ਕਿ ਹਮਲੇ 'ਚ ਨਿਸ਼ਾ ਦੀ ਮਾਂ ਵੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਬਾਅਦ 'ਚ ਇਸ ਖਬਰ ਨੂੰ ਨਿਸ਼ਾ ਅਤੇ ਸਾਬਕਾ ਓਲੰਪਿਕ ਤਮਗਾ ਜੇਤੂ ਸਾਕਸ਼ੀ ਮਲਿਕ ਨੇ ਫਰਜ਼ੀ ਦੱਸਿਆ ਸੀ। ਇੰਨਾ ਹੀ ਨਹੀਂ ਰੈਸਲਿੰਗ ਫੈਡਰੇਸ਼ਨ ਵਲੋਂ ਨਿਸ਼ਾ ਦਾ ਇਕ ਵੀਡੀਓ ਵੀ ਜਾਰੀ ਕੀਤਾ ਗਿਆ, ਉਥੇ ਹੀ ਸਾਕਸ਼ੀ ਨੇ ਨਿਸ਼ਾ ਨਾਲ ਇਕ ਫੋਟੋ ਸ਼ੇਅਰ ਕੀਤੀ।

  ਇਸ ਤੋਂ ਪਹਿਲਾਂ ਇੱਕ ਖਬਰ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸੋਨੀਪਤ ਦੇ ਹਲਾਲਪੁਰ ਪਿੰਡ ਵਿੱਚ ਸੁਸ਼ੀਲ ਕੁਮਾਰ ਦੇ ਨਾਮ ਦੀ ਇੱਕ ਕੁਸ਼ਤੀ ਅਕੈਡਮੀ ਚੱਲਦੀ ਹੈ, ਜਿੱਥੇ ਨਿਸ਼ਾ ਅਤੇ ਉਸਦੇ ਭਰਾ ਸਮੇਤ ਮਾਂ 'ਤੇ ਹਮਲਾ ਕੀਤਾ ਗਿਆ ਸੀ। ਦੱਸ ਦੇਈਏ ਕਿ 6 ਨਵੰਬਰ ਨੂੰ ਜਦੋਂ ਨਿਸ਼ਾ ਨੇ ਸਰਬੀਆ 'ਚ ਅੰਡਰ-23 ਵਿਸ਼ਵ ਚੈਂਪੀਅਨਸ਼ਿਪ 'ਚ 65 ਕਿਲੋਗ੍ਰਾਮ ਭਾਰ ਵਰਗ 'ਚ ਕਾਂਸੀ ਦਾ ਤਗਮਾ ਜਿੱਤਿਆ ਸੀ ਤਾਂ ਉਸ ਨੂੰ ਪੀਐੱਮ ਨਰਿੰਦਰ ਮੋਦੀ ਸਮੇਤ ਕਈ ਦਿੱਗਜਾਂ ਨੇ ਵੀ ਵਧਾਈ ਦਿੱਤੀ ਸੀ।  ਨਿਸ਼ਾ ਨਾਲ ਫੋਟੋ ਸ਼ੇਅਰ ਕਰਦੇ ਹੋਏ ਸਾਕਸ਼ੀ ਨੇ ਲਿਖਿਆ, 'ਉਹ ਜ਼ਿੰਦਾ ਹੈ। Fake News' ਫੋਟੋ ਵਿੱਚ ਨਿਸ਼ਾ ਅਤੇ ਸਾਕਸ਼ੀ ਦੋਵੇਂ ਇੱਕ ਕਾਰ ਵਿੱਚ ਬੈਠੇ ਨਜ਼ਰ ਆ ਰਹੇ ਹਨ। ਇਸ ਦੌਰਾਨ ਰੈਸਲਿੰਗ ਫੈਡਰੇਸ਼ਨ ਵੱਲੋਂ ਇੱਕ ਵੀਡੀਓ ਵੀ ਸ਼ੇਅਰ ਕੀਤਾ ਗਿਆ। ANI ਨੇ ਵੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।
  Published by:Ashish Sharma
  First published: