Home /News /sports /

Video: ਸ਼ੁਭਮਨ ਗਿੱਲ ਨੇ ਰਿਸ਼ਭ ਪੰਤ 'ਤੇ ਉਰਵਸ਼ੀ ਰੌਤੇਲਾ ਦੇ ਰਿਸ਼ਤੇ ਬਾਰੇ ਖੋਲ੍ਹਿਆ ਰਾਜ਼, ਦੱਸੀ ਸਚਾਈ

Video: ਸ਼ੁਭਮਨ ਗਿੱਲ ਨੇ ਰਿਸ਼ਭ ਪੰਤ 'ਤੇ ਉਰਵਸ਼ੀ ਰੌਤੇਲਾ ਦੇ ਰਿਸ਼ਤੇ ਬਾਰੇ ਖੋਲ੍ਹਿਆ ਰਾਜ਼, ਦੱਸੀ ਸਚਾਈ

 ਸ਼ੁਭਮਨ ਗਿੱਲ ਨੇ ਰਿਸ਼ਭ ਪੰਤ 'ਤੇ ਉਰਵਸ਼ੀ ਰੌਤੇਲਾ ਦੇ ਰਿਸ਼ਤੇ ਬਾਰੇ ਖੋਲ੍ਹਿਆ ਰਾਜ਼, ਦੱਸੀ ਸਚਾਈ

ਸ਼ੁਭਮਨ ਗਿੱਲ ਨੇ ਰਿਸ਼ਭ ਪੰਤ 'ਤੇ ਉਰਵਸ਼ੀ ਰੌਤੇਲਾ ਦੇ ਰਿਸ਼ਤੇ ਬਾਰੇ ਖੋਲ੍ਹਿਆ ਰਾਜ਼, ਦੱਸੀ ਸਚਾਈ

Rishabh Pant And Urvashi Rautela Relationship: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ (Urvashi Rautela) ਨਾਲ ਕ੍ਰਿਕਟਰ ਰਿਸ਼ਭ ਪੰਤ(Rishabh Pant) ਦਾ ਰਿਸ਼ਤਾ ਕਾਫੀ ਸਮੇਂ ਤੋਂ ਚਰਚਾ 'ਚ ਹੈ। ਉਰਵਸ਼ੀ ਨੂੰ ਟੀ-20 ਏਸ਼ੀਆ ਕੱਪ ਦੌਰਾਨ ਦੁਬਈ ਅਤੇ ਟੀ-20 ਵਰਲਡ ਕੱਪ ਦੌਰਾਨ ਆਸਟ੍ਰੇਲੀਆ 'ਚ ਟੀਮ ਇੰਡੀਆ ਨੂੰ ਚੀਅਰ ਕਰਦੇ ਦੇਖਿਆ ਗਿਆ ਸੀ। ਇਸ ਦੌਰਾਨ ਪੰਤ ਨਾਲ ਨਿਊਜ਼ੀਲੈਂਡ ਦੌਰੇ 'ਤੇ ਗਏ ਹਨ। ਇਸੇ ਵਿਚਕਾਰ ਨੌਜਵਾਨ ਕ੍ਰਿਕਟਰ ਸ਼ੁਭਮਨ ਗਿੱਲ ਨੇ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।

ਹੋਰ ਪੜ੍ਹੋ ...
  • Share this:

ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ (Urvashi Rautela) ਨਾਲ ਕ੍ਰਿਕਟਰ ਰਿਸ਼ਭ ਪੰਤ(Rishabh Pant) ਦਾ ਰਿਸ਼ਤਾ ਕਾਫੀ ਸਮੇਂ ਤੋਂ ਚਰਚਾ 'ਚ ਹੈ। ਉਰਵਸ਼ੀ ਨੂੰ ਟੀ-20 ਏਸ਼ੀਆ ਕੱਪ ਦੌਰਾਨ ਦੁਬਈ ਅਤੇ ਟੀ-20 ਵਰਲਡ ਕੱਪ ਦੌਰਾਨ ਆਸਟ੍ਰੇਲੀਆ 'ਚ ਟੀਮ ਇੰਡੀਆ ਨੂੰ ਚੀਅਰ ਕਰਦੇ ਦੇਖਿਆ ਗਿਆ ਸੀ। ਇਸ ਦੌਰਾਨ ਪੰਤ ਨਾਲ ਨਿਊਜ਼ੀਲੈਂਡ ਦੌਰੇ 'ਤੇ ਗਏ ਹਨ। ਇਸੇ ਵਿਚਕਾਰ ਨੌਜਵਾਨ ਕ੍ਰਿਕਟਰ ਸ਼ੁਭਮਨ ਗਿੱਲ ਨੇ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਵੱਡਾ ਖੁਲਾਸਾ ਕੀਤਾ ਹੈ।

ਸ਼ੁਭਮਨ ਗਿੱਲ ਨੇ ਖੋਲ੍ਹਿਆ ਰਾਜ਼

ਸ਼ੁਭਮਨ ਗਿੱਲ ਨੂੰ ਚੈਟ ਸ਼ੋਅ 'ਦਿਲ ਦੀਆਂ ਗੱਲਾਂ' ਦੌਰਾਨ ਪੁੱਛਿਆ ਗਿਆ ਸੀ ਕਿ ਰਿਸ਼ਭ ਪੰਤ ਨੂੰ ਉਰਵਸ਼ੀ ਰੌਤੇਲਾ ਦੇ ਨਾਂ 'ਤੇ ਕਾਫੀ ਛੇੜਿਆ ਜਾਂਦਾ ਹੈ। ਕੀ ਟੀਮ ਦੇ ਸਾਥੀ ਵੀ ਅਜਿਹਾ ਕਰਦੇ ਹਨ? ਇਸ 'ਤੇ ਗਿੱਲ ਨੇ ਕਿਹਾ ਕਿ ਉਨ੍ਹਾਂ ਦਾ ਰਿਸ਼ਭ ਪੰਤ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਖੁਦ ਵੀ ਕੁਝ ਨਾ ਕੁਝ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਸ਼ੁਭਮਨ ਗਿੱਲ ਨੂੰ ਅੱਗੇ ਪੁੱਛਿਆ ਗਿਆ ਕਿ ਕੀ ਰਿਸ਼ਭ ਪੰਤ ਇਸ ਸਭ ਤੋਂ ਪ੍ਰਭਾਵਿਤ ਹਨ? ਇਸ 'ਤੇ ਸ਼ੁਭਮਨ ਗਿੱਲ ਨੇ ਕਿਹਾ-ਨਹੀਂ, ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਕਿਉਂਕਿ ਪੰਤ ਨੂੰ ਪਤਾ ਹੈ ਕਿ ਅਜਿਹੀ ਕੋਈ ਗੱਲ ਨਹੀਂ ਹੈ।

ਇਕ ਇੰਟਰਵਿਊ ਤੋਂ ਸ਼ੁਰੂ ਹੋਇਆ ਸੀ ਵਿਵਾਦ

ਦੱਸ ਦੇਈਏ ਕਿ ਉਰਵਸ਼ੀ ਰੌਤੇਲਾ ਅਤੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵਿਚਾਲੇ ਝਗੜਾ ਇਕ ਇੰਟਰਵਿਊ ਤੋਂ ਸ਼ੁਰੂ ਹੋ ਗਿਆ ਸੀ। ਉਰਵਸ਼ੀ ਨੇ ਦਾਅਵਾ ਕੀਤਾ ਸੀ ਕਿ ਇਕ ਵਿਅਕਤੀ, ਜਿਸ ਨੂੰ ਉਹ ਮਿਸਟਰ RP ਕਹਿ ਕੇ ਬੁਲਾਉਂਦੀ ਹੈ, ਉਸ ਨੂੰ ਮਿਲਣ ਲਈ ਕਈ ਵਾਰ ਫੋਨ ਕਰਦਾ ਸੀ। ਉਹ ਵੀ ਉਨ੍ਹਾਂ ਨੂੰ ਪਿਆਰ ਕਰਦਾ ਸੀ। ਆਈਪੀਐਲ ਟੀਮ ਦਿੱਲੀ ਕੈਪੀਟਲਜ਼ ਦੇ ਕਪਤਾਨ ਪੰਤ ਨੇ ਬਾਅਦ ਵਿੱਚ ਇਸ ਬਿਆਨ 'ਤੇ ਹਮਲਾ ਬੋਲਿਆ ਅਤੇ ਉਰਵਸ਼ੀ ਨੂੰ ਆਪਣੀ ਭੈਣ ਕਹਿ ਕੇ ਅਜਿਹਾ ਬਿਆਨ ਨਾ ਦੇਣ ਲਈ ਕਿਹਾ। ਉਨ੍ਹਾਂ ਨੇ ਕਿਹਾ ਸੀ ਕਿ ਲੋਕ ਪ੍ਰਚਾਰ ਲਈ ਕੁਝ ਵੀ ਕਰਦੇ ਹਨ। ਇਸ 'ਤੇ ਉਰਵਸ਼ੀ ਨੇ ਯੁਵਾ ਭਾਰਤੀ ਕ੍ਰਿਕਟਰ ਛੋਟੂ ਭਈਆ ਵੀ ਕਹਿ ਦਿੱਤਾ ਸੀ।

Published by:Drishti Gupta
First published:

Tags: Cricket News, Rishabh Pant, Sports, Urvashi Rautela