Home /News /sports /

VIRAL VIDEO: ਰੋਹਿਤ ਦੇ ਸੰਗੀਤ ਪ੍ਰੋਗਰਾਮ 'ਚ ਕੋਹਲੀ ਨੇ ਸੋਨਾਕਸ਼ੀ ਨਾਲ ਨੱਚ ਕੇ ਪੁੱਟੀਆਂ ਸੀ ਧੂੜਾਂ

VIRAL VIDEO: ਰੋਹਿਤ ਦੇ ਸੰਗੀਤ ਪ੍ਰੋਗਰਾਮ 'ਚ ਕੋਹਲੀ ਨੇ ਸੋਨਾਕਸ਼ੀ ਨਾਲ ਨੱਚ ਕੇ ਪੁੱਟੀਆਂ ਸੀ ਧੂੜਾਂ

VIRAL VIDEO: ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ (Viral Video) 'ਚ ਵਿਰਾਟ ਕੋਹਲੀ, ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ (Sonakshi Sinha) ਨਾਲ 'ਸਾੜੀ ਕੇ ਫਾਲ ਸਾ ਕਭੀ ਮੈਚ ਕਿਆ ਰੇ' ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

VIRAL VIDEO: ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ (Viral Video) 'ਚ ਵਿਰਾਟ ਕੋਹਲੀ, ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ (Sonakshi Sinha) ਨਾਲ 'ਸਾੜੀ ਕੇ ਫਾਲ ਸਾ ਕਭੀ ਮੈਚ ਕਿਆ ਰੇ' ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

VIRAL VIDEO: ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ (Viral Video) 'ਚ ਵਿਰਾਟ ਕੋਹਲੀ, ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ (Sonakshi Sinha) ਨਾਲ 'ਸਾੜੀ ਕੇ ਫਾਲ ਸਾ ਕਭੀ ਮੈਚ ਕਿਆ ਰੇ' ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ।

 • Share this:

  ਨਵੀਂ ਦਿੱਲੀ: ਭਾਰਤੀ ਕ੍ਰਿਕਟਰ (Indian Crickter) ਰੋਹਿਤ ਸ਼ਰਮਾ (Rohit Sharma) ਨੇ 13 ਦਸੰਬਰ 2015 ਨੂੰ ਆਪਣੀ ਲੰਬੇ ਸਮੇਂ ਦੀ ਪ੍ਰੇਮਿਕਾ ਰਿਤਿਕਾ ਸਜਦੇਹ (Ritika Sajdeh) ਨਾਲ ਵਿਆਹ ਕੀਤਾ ਸੀ। ਸੋਮਵਾਰ ਰੋਹਿਤ ਅਤੇ ਰਿਤਿਕਾ ਦੇ ਵਿਆਹ ਨੂੰ 6 ਸਾਲ ਪੂਰੇ ਹੋ ਗਏ ਹਨ। ਉਨ੍ਹਾਂ ਦੀ ਇੱਕ ਬੇਟੀ ਸਮਾਇਰਾ ਵੀ ਹੈ। ਰੋਹਿਤ ਅਤੇ ਰਿਤਿਕਾ ਦੇ ਵਿਆਹ ਦੀ ਵਰ੍ਹੇਗੰਢ (Marriage Anniversary) ਦੇ ਮੌਕੇ 'ਤੇ ਸੋਸ਼ਲ ਮੀਡੀਆ (Social Media) 'ਤੇ ਉਨ੍ਹਾਂ ਨੂੰ ਕਾਫੀ ਵਧਾਈਆਂ ਮਿਲ ਰਹੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਪੁਰਾਣੀ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜੋ ਰੋਹਿਤ ਅਤੇ ਰਿਤਿਕਾ ਦੀ ਸੰਗੀਤ ਸਮਾਰੋਹ ਦੀ ਹੈ। ਇਸ ਵੀਡੀਓ 'ਚ ਵਿਰਾਟ ਕੋਹਲੀ (Virat Kohli Dance Video) ਨੂੰ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ।

  ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ (Viral Video) 'ਚ ਵਿਰਾਟ ਕੋਹਲੀ, ਬਾਲੀਵੁੱਡ ਅਭਿਨੇਤਰੀ ਸੋਨਾਕਸ਼ੀ ਸਿਨਹਾ (Sonakshi Sinha) ਨਾਲ 'ਸਾੜੀ ਕੇ ਫਾਲ ਸਾ ਕਭੀ ਮੈਚ ਕਿਆ ਰੇ' ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਵਿਰਾਟ ਨੇ ਰੋਹਿਤ ਸ਼ਰਮਾ ਦੇ ਸੰਗੀਤ ਸਮਾਰੋਹ 'ਚ ਸਫੇਦ ਰੰਗ ਦਾ ਪਠਾਨੀ ਸਟਾਈਲ ਦਾ ਕੁੜਤਾ-ਪਜਾਮਾ ਪਾਇਆ ਹੋਇਆ ਹੈ। ਸੋਸ਼ਲ ਮੀਡੀਆ 'ਤੇ ਰੋਹਿਤ ਅਤੇ ਰਿਤਿਕਾ ਦੇ ਵਿਆਹ ਦੀ ਵਰ੍ਹੇਗੰਢ ਦੇ ਮੌਕੇ 'ਤੇ ਇਹ ਵੀਡੀਓ ਇਕ ਵਾਰ ਫਿਰ ਤੋਂ ਖੂਬ ਵਾਇਰਲ ਹੋ ਰਿਹਾ ਹੈ। ਹਾਲਾਂਕਿ ਨਿਊਜ਼18 ਨੇ ਇਸ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਇਹ ਵੀਡੀਓ ਰੋਹਿਤ ਦੇ ਵਿਆਹ ਦੇ ਸਮੇਂ ਤੋਂ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

  ਵਿਰਾਟ ਕੋਹਲੀ ਦੀ ਡਾਂਸ ਸਮਰੱਥਾ ਬਾਰੇ ਤਾਂ ਹਰ ਕੋਈ ਜਾਣਦਾ ਹੈ। ਵਿਰਾਟ (Virat) ਨੇ ਹਰਭਜਨ ਸਿੰਘ, ਯੁਵਰਾਜ ਦੇ ਵਿਆਹ 'ਤੇ ਵੀ ਖੂਬ ਡਾਂਸ ਕੀਤਾ। ਵਿਰਾਟ ਨੂੰ ਅਕਸਰ ਕ੍ਰਿਕਟ (Cricktet) ਦੇ ਮੈਦਾਨ 'ਤੇ ਵੀ ਮੈਚ ਦੇ ਵਿਚਕਾਰ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਉਸ ਦੇ ਵੱਖ-ਵੱਖ ਡਾਂਸ ਮੂਵ ਦੇ ਕਈ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।

  ਰੋਹਿਤ ਸ਼ਰਮਾ ਦੇ ਵਿਆਹ 'ਚ ਕ੍ਰਿਕਟ ਖਿਡਾਰੀਆਂ ਤੋਂ ਲੈ ਕੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਵੀ ਮੌਜੂਦ ਸਨ। ਰੋਹਿਤ ਦੇ ਵਿਆਹ 'ਚ ਸੋਹੇਲ ਖਾਨ ਅਜਿੰਕਿਆ ਰਹਾਣੇ, ਯੁਵਰਾਜ ਸਿੰਘ, ਸ਼ਿਖਰ ਧਵਨ, ਪ੍ਰਗਿਆਨ ਓਝਾ, ਰਾਹੁਲ ਸ਼ਰਮਾ ਪਹੁੰਚੇ। ਤੁਹਾਨੂੰ ਦੱਸ ਦੇਈਏ ਕਿ ਰੋਹਿਤ ਸ਼ਰਮਾ ਅਤੇ ਰਿਤਿਕਾ ਸਜਦੇਹ ਦੀ ਪ੍ਰੇਮ ਕਹਾਣੀ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਰਿਤਿਕਾ ਪਹਿਲਾਂ ਉਨ੍ਹਾਂ ਦੀ ਮੈਨੇਜਰ ਸੀ। ਰਿਤਿਕਾ ਨੂੰ ਮਿਲਣ ਬਾਰੇ ਰੋਹਿਤ ਨੇ ਕਈ ਇੰਟਰਵਿਊਜ਼ 'ਚ ਦੱਸਿਆ ਹੈ ਕਿ ਉਹ ਸ਼ੂਟਿੰਗ ਕਰ ਰਹੇ ਸਨ। ਉਸ ਸਮੇਂ ਉਸ ਕੋਲ ਕੋਈ ਮੈਨੇਜਰ ਨਹੀਂ ਸੀ। ਅਜਿਹੇ 'ਚ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਹ ਦੇਖ ਕੇ ਰਿਤਿਕਾ ਨੇ ਉਸ ਦੀ ਮਦਦ ਕੀਤੀ ਅਤੇ ਇਸ ਤੋਂ ਬਾਅਦ ਦੋਵੇਂ ਨੇੜੇ ਆ ਗਏ ਅਤੇ ਜਲਦੀ ਹੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ।

  6 ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਰੋਹਿਤ ਨੇ ਰਿਤਿਕਾ ਨੂੰ ਇੱਕ ਅਨੋਖੇ ਅੰਦਾਜ਼ ਵਿੱਚ ਪ੍ਰਪੋਜ਼ ਕਰਨ ਦਾ ਫੈਸਲਾ ਕੀਤਾ। ਰੋਹਿਤ ਨੇ ਰਿਤਿਕਾ ਨੂੰ ਬੋਰੀਵਲੀ ਸਪੋਰਟਸ ਕਲੱਬ 'ਚ ਰਿੰਗ ਦੇ ਕੇ ਪ੍ਰਪੋਜ਼ ਕੀਤਾ। ਇਹ ਉਹੀ ਥਾਂ ਹੈ ਜਿੱਥੇ ਰੋਹਿਤ ਨੇ 11 ਸਾਲ ਦੀ ਉਮਰ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਅਤੇ ਇਹ ਉਹ ਥਾਂ ਹੈ ਜਿੱਥੇ ਰੋਹਿਤ ਨੂੰ ਉਸ ਦੇ ਜੀਵਨ ਸਾਥੀ ਵਜੋਂ ਸਭ ਤੋਂ ਵੱਡਾ ਤੋਹਫ਼ਾ ਮਿਲਿਆ।

  Published by:Krishan Sharma
  First published:

  Tags: Anniversary, Cricket News, Cricketer, Indian cricket team, Rohit sharma, Social media, Sonakshi Sinha, Viral video, Virat Kohli