Pakistan woman dancing during Cricket match: ਟੀ-20 ਵਿਸ਼ਵ ਕੱਪ 'ਚ ਇੰਗਲੈਂਡ ਤੋਂ ਹਾਰਨ ਤੋਂ ਬਾਅਦ ਪਾਕਿਸਤਾਨ ਅਤੇ ਇੰਗਲੈਂਡ ਇਕ ਵਾਰ ਫਿਰ ਆਹਮੋ-ਸਾਹਮਣੇ ਹਨ। ਪਰ ਇਸ ਵਾਰ ਦੋਵੇਂ ਟੀ-20 ਮੈਚ ਵਿੱਚ ਨਹੀਂ ਬਲਕਿ ਟੈਸਟ ਮੈਚ ਵਿੱਚ ਲੜ ਰਹੇ ਹਨ। 17 ਸਾਲਾਂ ਬਾਅਦ, ਇੰਗਲੈਂਡ ਦੀ ਟੀਮ ਪਾਕਿਸਤਾਨ ਵਿੱਚ 3 ਮੈਚਾਂ ਦੀ ਟੈਸਟ ਸੀਰੀਜ਼ ਖੇਡਣ ਆਈ ਹੈ। ਰਾਵਲਪਿੰਡੀ ਕ੍ਰਿਕਟ ਸਟੇਡੀਅਮ 'ਚ 1 ਦਸੰਬਰ ਨੂੰ ਪਹਿਲਾ ਮੈਚ ਸ਼ੁਰੂ ਹੋ ਗਿਆ ਹੈ ਅਤੇ ਇੰਗਲੈਂਡ ਦੇ ਜ਼ਬਰਦਸਤ ਪ੍ਰਦਰਸ਼ਨ ਨੇ ਪਾਕਿਸਤਾਨ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਪਰ ਮੈਚ ਤੋਂ ਇਲਾਵਾ ਇੱਕ ਪਾਕਿਸਤਾਨੀ ਕੁੜੀ ਦੇ ਪ੍ਰਦਰਸ਼ਨ ਦੀ ਵੀ ਕਾਫੀ ਚਰਚਾ ਹੈ ਜੋ ਮੈਚ ਦੇ ਵਿਚਕਾਰ ਨੱਚਦੀ ਨਜ਼ਰ ਆਈ ਸੀ।
ਮੈਚ ਦੌਰਾਨ ਇੱਕ ਕੁੜੀ ਸਾੜੀ ਪਾ ਕੇ ਡਾਂਸ ਕਰਦੀ ਨਜ਼ਰ ਆਈ
ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜੋ ਇੰਗਲੈਂਡ-ਪਾਕਿਸਤਾਨ ਦੇ ਮੈਚ ਦਾ ਹੈ। ਮੈਚ ਦੇ ਵਿਚਕਾਰ, ਅਚਾਨਕ ਕੈਮਰਾਮੈਨ ਦੀ ਨਜ਼ਰ ਕ੍ਰਿਕਟ ਸਟੇਡੀਅਮ ਦੇ ਬਾਹਰ ਇੱਕ ਇਮਾਰਤ 'ਤੇ ਡਾਂਸ ਕਰ ਰਹੀ ਇੱਕ ਕੁੜੀ 'ਤੇ ਗਈ ਅਤੇ ਉਹ ਸੁਰਖੀਆਂ ਵਿੱਚ ਆ ਗਈ। ਔਰਤ ਦਾ ਡਾਂਸ ਦੇਖ ਕੁਮੈਂਟੇਟਰਾਂ ਦਾ ਵੀ ਧਿਆਨ ਭਟਕ ਗਿਆ ਸੀ।
Beautiful scenes #EnglandvsPakistan #PAKvENG #englandcricket pic.twitter.com/FLtCH9mzQB
— Dz shamrat pradhan (@DzShamrat) December 1, 2022
ਜੋ ਰੂਟ ਅਤੇ ਓਲੀ ਪੋਪ ਮੈਦਾਨ 'ਤੇ ਬੱਲੇਬਾਜ਼ੀ ਕਰ ਰਹੇ ਸਨ ਜਦੋਂ ਕੈਮਰਾਮੈਨ ਦੀ ਨਜ਼ਰ ਗੇਂਦਾਂ ਵਿਚਕਾਰ ਕ੍ਰਿਕਟ ਸਟੇਡੀਅਮ ਦੇ ਬਾਹਰ ਇਕ ਇਮਾਰਤ ਦੀ ਛੱਤ 'ਤੇ ਗਈ। ਉੱਥੇ ਇੱਕ ਪਾਕਿਸਤਾਨੀ ਔਰਤ ਸਾੜੀ ਪਾ ਕੇ ਡਾਂਸ ਕਰ ਰਹੀ ਸੀ। ਵੀਡੀਓ ਬਹੁਤ ਧੁੰਦਲਾ ਹੈ, ਇਸ ਲਈ ਨਾ ਤਾਂ ਚਿਹਰੇ ਨੂੰ ਚੰਗੀ ਤਰ੍ਹਾਂ ਪਤਾ ਚਲ ਰਿਹਾ ਹੈ ਅਤੇ ਨਾ ਹੀ ਇਹ ਪਤਾ ਲੱਗ ਰਿਹਾ ਹੈ ਕਿ ਉਹ ਆਪਣੀ ਵੀਡੀਓ ਰਿਕਾਰਡ ਕਰ ਰਹੀ ਸੀ ਜਾਂ ਸਿਰਫ ਡਾਂਸ ਕਰ ਰਹੀ ਸੀ। ਔਰਤ ਨੂੰ ਦੇਖ ਕੇ ਯੂਜ਼ਰਸ ਨੇ ਕਿਹਾ- "ਖੂਬਸੂਰਤ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ।"
ਇਸ ਵੀਡੀਓ ਨੂੰ 3 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਕ ਨੇ ਕਿਹਾ ਕਿ ਸ਼ਾਇਦ ਪਾਕਿਸਤਾਨ ਅਜਿਹੇ ਦ੍ਰਿਸ਼ਾਂ ਤੋਂ ਇੰਗਲੈਂਡ ਦੇ ਖਿਡਾਰੀਆਂ ਦਾ ਧਿਆਨ ਹਟਾ ਰਿਹਾ ਹੋਵੇਗਾ, ਜਦਕਿ ਇਕ ਵਿਅਕਤੀ ਨੇ ਜਵਾਬ ਵਿਚ ਕਿਹਾ ਕਿ ਪਾਕਿਸਤਾਨ ਦੀ ਖਰਾਬ ਗੇਂਦਬਾਜ਼ੀ ਨੂੰ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਦੇ ਆਪਣੇ ਹੀ ਖਿਡਾਰੀਆਂ ਦਾ ਧਿਆਨ ਇਸ ਪਾਸੇ ਤੋਂ ਹਟਾਇਆ ਜਾ ਰਿਹਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Match, Pakistan, Sports, Test Match