ਨਵੀਂ ਦਿੱਲੀ- SA20 ਲੀਗ ਦਾ ਆਯੋਜਨ ਇਸ ਸਮੇਂ ਦੱਖਣੀ ਅਫਰੀਕਾ ਵਿੱਚ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੀ ਮਹਿਲਾ ਸਪੋਰਟਸ ਐਂਕਰ ਜ਼ੈਨਬ ਅੱਬਾਸ ਵੀ ਪਹਿਲੀ ਵਾਰ ਕਰਵਾਏ ਜਾ ਰਹੇ ਇਸ ਟੀ-20 ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੀ ਹੈ। ਟੂਰਨਾਮੈਂਟ ਦੇ ਇਕ ਮੈਚ ਦੌਰਾਨ ਜ਼ੈਨਬ ਨਾਲ ਲਾਈਵ ਮੈਚ ਦੌਰਾਨ ਕੁਝ ਅਜਿਹਾ ਹੋਇਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦਰਅਸਲ 18 ਜਨਵਰੀ ਨੂੰ ਲੀਗ ਦੇ 12ਵੇਂ ਮੈਚ ਵਿੱਚ MI ਕੇਪ ਟਾਊਨ ਅਤੇ ਸਨਰਾਈਜ਼ਰਜ਼ ਈਸਟਰਨ ਕੇਪ (MI Cape Town vs Sunrisers Eastern Cape) ਦੀਆਂ ਟੀਮਾਂ ਆਹਮੋ-ਸਾਹਮਣੇ ਸਨ। ਉਦੋਂ ਸਨਰਾਈਜ਼ਰਜ਼ ਟੀਮ ਬੱਲੇਬਾਜ਼ੀ ਕਰ ਰਹੀ ਸੀ। ਸੈਮ ਕੁਰਾਨ ਪਾਰੀ ਦਾ 13ਵਾਂ ਓਵਰ ਸੁੱਟ ਰਹੇ ਸੀ। ਜੈਨਸੇਨ ਨੇ ਇਸ ਓਵਰ ਦੀ ਆਖਰੀ ਗੇਂਦ 'ਤੇ ਸ਼ਾਨਦਾਰ ਸ਼ਾਟ ਲਗਾਇਆ। ਗੇਂਦ ਬਾਊਂਡਰੀ ਵੱਲ ਜਾ ਰਹੀ ਸੀ। ਉਸ ਗੇਂਦ ਨੂੰ ਰੋਕਣ ਲਈ ਫੀਲਡਰ ਨੇ ਡਾਈਵਿੰਗ ਕੀਤੀ, ਜਿਸ ਤੋਂ ਬਾਅਦ ਉਸ ਦੀ ਲੱਤ ਬਾਊਂਡਰੀ ਦੇ ਨੇੜੇ ਇੰਟਰਵਿਊ ਕਰ ਰਹੀ ਜ਼ੈਨਬ ਅੱਬਾਸ ਨਾਲ ਟਕਰਾ ਗਈ। ਜ਼ੈਨਬ ਅਚਾਨਕ ਹੇਠਾਂ ਡਿੱਗ ਗਈ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਉਸ ਨੂੰ ਸੱਟ ਨਹੀਂ ਲੱਗੀ।
ਕੌਣ ਹੈ ਜ਼ੈਨਬ ਅੱਬਾਸ?
ਜ਼ੈਨਬ ਅੱਬਾਸ ਪਾਕਿਸਤਾਨ ਦੀ ਮਸ਼ਹੂਰ ਸਪੋਰਟਸ ਐਂਕਰ ਹੈ। ਉਨ੍ਹਾਂ ਨੇ ਆਈਸੀਸੀ ਮੁਕਾਬਲਿਆਂ ਵਿੱਚ ਹੋਸਟ ਦੀ ਭੂਮਿਕਾ ਵੀ ਨਿਭਾਈ ਹੈ। ਪਾਕਿਸਤਾਨ 'ਚ ਜ਼ੈਨਬ ਕਿਸੇ ਸੈਲੀਬ੍ਰਿਟੀ ਤੋਂ ਘੱਟ ਨਹੀਂ ਹੈ। ਇੰਸਟਾਗ੍ਰਾਮ 'ਤੇ ਉਸ ਦੇ ਲੱਖਾਂ ਫਾਲੋਅਰਜ਼ ਹਨ। ਜ਼ੈਨਬ ਦੇ ਪਿਤਾ ਘਰੇਲੂ ਕ੍ਰਿਕਟਰ ਰਹੇ ਹਨ।
"This is coming straight for us.." @ZAbbasOfficial, you good? @CapeTownCityFC your manager somehow avoided the contact! pic.twitter.com/32YPcfLCMf
— SuperSport (@SuperSportTV) January 18, 2023
ਮੈਚ ਦੀ ਗੱਲ ਕਰੀਏ ਤਾਂ MI ਕੇਪ ਟਾਊਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਰਧਾਰਤ 20 ਓਵਰਾਂ 'ਚ 6 ਵਿਕਟਾਂ 'ਤੇ 171 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਸਨਰਾਈਜ਼ਰਜ਼ ਨੇ ਮਾਰਕੋ ਜੈਨਸਨ ਦੀ 27 ਗੇਂਦਾਂ 'ਤੇ ਖੇਡੀ ਗਈ ਤੂਫਾਨੀ ਪਾਰੀ ਦੇ ਦਮ 'ਤੇ 3 ਗੇਂਦਾਂ ਬਾਕੀ ਰਹਿੰਦਿਆਂ ਮੈਚ ਜਿੱਤ ਲਿਆ। ਜੈਨਸਨ ਨੇ 3 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 66 ਦੌੜਾਂ ਦੀ ਪਾਰੀ ਖੇਡੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sports, Viral, Viral news, Viral video