ਨਵੀਂ ਦਿੱਲੀ- ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਉਨ੍ਹਾਂ ਦੀ ਮਸਤੀ ਭਰੇ ਵੀਡੀਓ ਸੋਸ਼ਲ ਮੀਡਿਆ 'ਚ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹੀਂ ਦਿਨੀਂ ਵਿਰਾਟ ਕੋਹਲੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਚ ਚਰਚਾ ਦਾ ਵਿਸ਼ੇ ਬਣੀ ਹੋਈ ਹੈ। ਵੀਡੀਓ ਵਿੱਚ ਇਕ ਮਹਿਲਾ ਫੈਨ ਕੋਹਲੀ ਨੂੰ ਕਿਸ ਕਰਦੀ ਨਜ਼ਰ ਆ ਰਹੀ ਹੈ।
ਹਾਲਾਂਕਿ ਜੇਕਰ ਧਿਆਨ ਨਾਲ ਦੇਖਿਆ ਜਾਵੇ ਤਾਂ ਇਸ ਦੀ ਸੱਚਾਈ ਕੁਝ ਹੋਰ ਹੀ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵਿਰਾਟ ਕੋਹਲੀ ਦੀ ਵੀਡੀਓ 'ਚ ਮਹਿਲਾ ਫੈਨ ਕੋਹਲੀ ਦੇ ਮੋਮ ਦੇ ਪੁਤਲੇ ਨੂੰ ਕਿਸ ਕਰ ਰਹੀ ਹੈ। ਦਿੱਲੀ ਦੇ ਮੈਡਮ ਤੁਸਾਦ ਮਿਊਜ਼ੀਅਮ 'ਚ ਵਿਰਾਟ ਦੇ ਮੋਮ ਦਾ ਪੁਤਲਾ ਲਗਾਇਆ ਗਿਆ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਫੈਨ ਜਿਵੇਂ ਹੀ ਵਿਰਾਟ ਦੇ ਪੁਤਲੇ 'ਤੇ ਪਹੁੰਚੀ ਤਾਂ ਖੁਦ ਨੂੰ ਰੋਕ ਨਹੀਂ ਸਕੀ ਅਤੇ ਆਪਣਾ ਪਿਆਰ ਜ਼ਾਹਰ ਕਰਨ ਲਈ ਉਸ ਨੂੰ ਕਿਸ ਕਰਦੀ ਨਜ਼ਰ ਆਈ।ਵਾਇਰਲ ਵੀਡੀਓ ਨੂੰ ਦੇਖ ਕੇ ਲੋਕ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।
ਵਿਰਾਟ ਫਿਲਹਾਲ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ 4 ਮੈਚਾਂ ਦੀ ਟੈਸਟ ਸੀਰੀਜ਼ 'ਚ ਰੁੱਝੇ ਹੋਏ ਹਨ। ਭਾਰਤ ਨੇ 4 ਮੈਚਾਂ ਦੀ ਸੀਰੀਜ਼ 'ਚ 2-0 ਦੀ ਬੜ੍ਹਤ ਬਣਾ ਲਈ ਹੈ। ਸੀਰੀਜ਼ ਦਾ ਤੀਜਾ ਟੈਸਟ ਮੈਚ 1 ਮਾਰਚ ਤੋਂ ਇੰਦੌਰ 'ਚ ਖੇਡਿਆ ਜਾਵੇਗਾ। ਤੀਜੇ ਟੈਸਟ ਮੈਚ ਤੋਂ ਪਹਿਲਾਂ ਖਿਡਾਰੀਆਂ ਨੂੰ ਲੰਬਾ ਬ੍ਰੇਕ ਮਿਲ ਗਿਆ ਹੈ।
— Out Of Context Cricket (@GemsOfCricket) February 20, 2023
ਵਿਰਾਟ ਨੇ ਘਰੇਲੂ ਮੈਦਾਨ 'ਤੇ 25000 ਅੰਤਰਰਾਸ਼ਟਰੀ ਦੌੜਾਂ ਕੀਤੀਆਂ ਪੂਰੀਆਂ
ਵਿਰਾਟ ਕੋਹਲੀ ਨੇ ਦਿੱਲੀ 'ਚ ਆਸਟ੍ਰੇਲੀਆ ਖਿਲਾਫ ਸੀਰੀਜ਼ ਦੇ ਦੂਜੇ ਟੈਸਟ ਮੈਚ 'ਚ ਅੰਤਰਰਾਸ਼ਟਰੀ ਕਰੀਅਰ ਦੀਆਂ 25,000 ਦੌੜਾਂ ਪੂਰੀਆਂ ਕੀਤੀਆਂ। ਫਿਰੋਜ਼ਸ਼ਾਹ ਕੋਟਲਾ ਸਟੇਡੀਅਮ 'ਚ ਖੇਡੇ ਗਏ ਇਸ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਵਿਰਾਟ ਆਊਟ ਹੋ ਗਏ ਸਨ, ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Sports, Viral news, Viral video, Virat Kohli