ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੇ 3 ਮੈਚਾਂ ਦੀ ਲੜੀ ਦੇ ਦੂਜੇ ਟੀ-20 ਮੈਚ ਵਿੱਚ ਮੇਜ਼ਬਾਨ ਨਿਊਜ਼ੀਲੈਂਡ (India vs New Zealand) ਨੂੰ 65 ਦੌੜਾਂ ਨਾਲ ਹਰਾਇਆ। ਸੂਰਿਆਕੁਮਾਰ ਯਾਦਵ, ਆਲਰਾਊਂਡਰ ਦੀਪਕ ਹੁੱਡਾ ਅਤੇ ਤਜਰਬੇਕਾਰ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਇਸ ਜਿੱਤ 'ਚ ਅਹਿਮ ਭੂਮਿਕਾ ਨਿਭਾਈ। ਟੀ-20 ਵਿਸ਼ਵ ਕੱਪ 'ਚ ਇਕ ਵੀ ਮੈਚ ਖੇਡੇ ਬਿਨਾਂ ਆਸਟ੍ਰੇਲੀਆ ਤੋਂ ਨਿਊਜ਼ੀਲੈਂਡ ਪਹੁੰਚੇ ਚਾਹਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ। ਇਸ ਮੈਚ 'ਚ ਉਸ ਨੇ ਕੀਵੀ ਟੀਮ ਦੇ ਦੋ ਧਮਾਕੇਦਾਰ ਬੱਲੇਬਾਜ਼ਾਂ ਨੂੰ ਪੈਵੇਲੀਅਨ ਦਾ ਰਸਤਾ ਦਿਖਾਇਆ। ਟੀਮ ਇੰਡੀਆ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਤਿੰਨ ਖਿਡਾਰੀ ਇਕ ਸੈਂਡਵਿਚ ਖਾਂਦੇ ਨਜ਼ਰ ਆ ਰਹੇ ਹਨ।.
ਮਾਊਂਟ ਮੌਂਗਾਨੁਈ ਦੇ ਬੇ ਓਵਲ ਮੈਦਾਨ ਵਿੱਚ ਖੇਡੇ ਗਏ ਦੂਜੇ ਟੀ-20 ਵਿੱਚ ਵੀ ਕੁਝ ਸਮੇਂ ਲਈ ਮੀਂਹ ਨੇ ਖੇਲ ਖ਼ਰਾਬ ਕਰ ਦਿੱਤਾ। ਇਸ ਦੌਰਾਨ ਕੈਮਰਾਮੈਨ ਨੇ ਕੈਮਰਾ ਭਾਰਤ ਦੇ ਡਰੈਸਿੰਗ ਰੂਮ ਵੱਲ ਫੋਕਸ ਕੀਤਾ, ਜਿੱਥੇ ਯੁਜਵੇਂਦਰ ਚਾਹਲ ਖੜ੍ਹੇ ਹੋ ਕੇ ਸੈਂਡਵਿਚ ਖਾਂਦੇ ਹੋਏ ਸਾਥੀ ਖਿਡਾਰੀਆਂ ਨਾਲ ਗੱਲਾਂ ਕਰ ਰਹੇ ਸਨ। ਫਿਰ ਕੁਝ ਦੇਰ ਬਾਅਦ ਸ਼ਾਰਦੁਲ ਠਾਕੁਰ ਉੱਥੇ ਆਇਆ ਅਤੇ ਚਾਹਲ ਦੇ ਹੱਥ 'ਤੋਂ ਸੈਂਡਵਿਚ ਖਾਧਾ। ਇੰਨਾ ਹੀ ਨਹੀਂ ਨੇੜੇ ਖੜ੍ਹੇ ਮੁਹੰਮਦ ਸਿਰਾਜ ਵੀ ਪਿੱਛੇ ਨਹੀਂ ਰਹੇ ਅਤੇ ਉਹ ਵੀ ਸੈਂਡਵਿਚ 'ਤੇ ਟੁੱਟ ਪਏ। ਇਸ ਗੱਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਹਾਸੇ-ਮਜ਼ਾਕ ਦੇ ਨਾਲ-ਨਾਲ ਖਿਡਾਰੀਆਂ ਵਿੱਚ ਆਪਸੀ ਪਿਆਰ ਅਤੇ ਭਾਈਚਾਰੇ ਦਾ ਬੰਧਨ ਕਿੰਨਾ ਮਜ਼ਬੂਤ ਹੈ।
pic.twitter.com/M1LnOmkneU #INDvsNZ #TeamIndia
— Shivam Rajvanshi (@social_timepass) November 20, 2022
ਸੋਸ਼ਲ ਮੀਡੀਆ 'ਤੇ ਲੋਕ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ। ਮੈਚ ਦੀ ਗੱਲ ਕਰੀਏ ਤਾਂ ਸੂਰਿਆਕੁਮਾਰ ਯਾਦਵ ਦੇ ਤੂਫਾਨੀ ਸੈਂਕੜੇ ਨਾਲ ਭਾਰਤ ਨੇ 6 ਵਿਕਟਾਂ 'ਤੇ 191 ਦੌੜਾਂ ਦਾ ਵੱਡਾ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਦੇ ਹੋਏ ਨਿਊਜ਼ੀਲੈਂਡ ਨੇ ਲਗਾਤਾਰ ਵਿਕਟਾਂ ਗੁਆ ਦਿੱਤੀਆਂ, ਜਿਸ ਕਾਰਨ ਟੀਮ 18.5 ਓਵਰਾਂ 'ਚ 126 ਦੌੜਾਂ 'ਤੇ ਸਿਮਟ ਗਈ।ਇਸਦੇ ਲਈ ਕਪਤਾਨ ਕੇਨ ਵਿਲੀਅਮਸਨ 61 ਦੌੜਾਂ ਦੇ ਅਰਧ ਸੈਂਕੜੇ ਤੋਂ ਇਲਾਵਾ ਕੋਈ ਵੀ ਵੱਡੀ ਪਾਰੀ ਨਹੀਂ ਬਣਾ ਸਕੇ|
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Sports