ਸੀਰੀਜ਼ ਹਾਰਨ ਤੋਂ ਬਾਅਦ ਵਿਰਾਟ ਕੋਹਲੀ ਦਾ ਹੈਰਾਨੀ ਵਾਲਾ ਬਿਆਨ ਆਇਆ ਸਾਹਮਣੇ


Updated: September 3, 2018, 10:08 AM IST
ਸੀਰੀਜ਼ ਹਾਰਨ ਤੋਂ ਬਾਅਦ ਵਿਰਾਟ ਕੋਹਲੀ ਦਾ ਹੈਰਾਨੀ ਵਾਲਾ ਬਿਆਨ ਆਇਆ ਸਾਹਮਣੇ

Updated: September 3, 2018, 10:08 AM IST
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇੰਗਲੈਂਡ ਖਿਲਾਫ ਚੌਥੇ ਟੈਸਟ 'ਚ ਵਜ੍ਹਾ ਟਾਪ ਆਰਡਰ ਦੀ ਨਾਕਾਮੀ ਨੂੰ ਦੱਸਿਆ ਹੈ। ਹਾਲਾਂਕਿ ਮੈਚ ਤੋਂ ਬਾਅਦ ਉਨ੍ਹਾਂ ਨੇ ਬੇਹੱਦ ਹੀ ਹੈਰਾਨੀ ਵਾਲਾ ਬਿਆਨ ਦਿੱਤਾ ਹੈ। ਕੋਹਲੀ ਦੇ ਮੁਤਾਬਕ ਉਨ੍ਹਾਂ ਦੀ ਟੀਮ ਨੇ ਸਾਊਥੈਮਪਟਨ ਤੋਂ ਜ਼ਿਆਦਾ ਗਲਤੀਆਂ ਨਹੀਂ ਕੀਤੀਆਂ। ਵਿਰਾਟ ਨੇ ਕਿਹਾ, ' ਆਖਰੀ ਮੈਚ ਤੋਂ ਪਹਿਲਾਂ ਸਾਨੂੰ ਇਸ ਮੈਚ ਦੇ ਸਕਾਰਾਤਮਕ ਪੱਖਾਂ ਨੂੰ ਦੇਖਣਾ ਹੋਵੇਗਾ। ਮੈਂ ਨਹੀਂ ਸੋਚਦਾ ਕਿ ਅਸੀਂ ਬਹੁਤ ਸਾਰੀਆਂ ਗ਼ਲਤੀਆਂ ਕੀਤੀਆਂ ਹਨ। ਜਿੱਤ ਦਾ ਕਰੈਡਿਟ ਇੰਗਲੈਂਡ ਦੀ ਟੀਮਨੂੰ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਸਾਡੇ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ।"

ਮੈਨ ਆਫ ਦੀ ਮੈਚ ਮੋਇਨ ਅਲੀ (71/4) ਅਤੇ ਜੇਮਸ ਐਂਡਰਸਨ ਅਤੇ ਸਟੋਕਸ ਦੇ ਦੋ ਵਿਕਟਾਂ ਨੇ ਐਤਵਾਰ ਨੂੰ ਭਾਰਤ ਨੂੰ 60 ਦੌੜਾਂ ਨਾਲ ਮਾਤ ਦੇ ਕੇ ਟੈਸਟ ਸੀਰੀਜ਼ ਵਿਚ 3-1 ਨਾਲ ਅੱਗੇ ਚਲ ਗਏ।

ਕੋਹਲੀ ਨੇ ਮੈਚ ਤੋਂ ਬਾਅਦ ਕਿਹਾ, "ਮੈਂ ਸੋਚਿਆ ਕਿ ਇੰਗਲੈਂਡ ਨੇ ਸਾਨੂੰ ਇਹ ਟੀਚਾ ਦੇਣ ਲਈ ਚੰਗਾ ਪ੍ਰਦਰਸ਼ਨ ਕੀਤਾ ਸੀ ਪਰ ਸਾਡੇ ਲਈ ਇਹ ਚੁਣੌਤੀਪੂਰਨ ਸੀ ਕਿਉਂਕਿ ਇਹ ਪਿੱਚ ਜਿਵੇਂ ਦੀ ਸੀ ਉੱਥੇ ਗੇਂਦ ਆਲੇ-ਦੁਆਲੇ ਘੁੰਮ ਰਹੀ ਸੀ। ਇਹ ਇੱਕ ਵਧੀਆ ਮੌਕਾ ਹੈ, ਪਰ ਅਸੀਂ ਉਹ ਸ਼ੁਰੂਆਤ ਪ੍ਰਾਪਤ ਨਹੀਂ ਕਰ ਸਕੇ ਜੋ ਅਸੀਂ ਚਾਹੁੰਦੇ ਸੀ। "
First published: September 3, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...