ਕੋਹਲੀ ਤੋਂ ਵੀ ਫਿੱਟ ਹੈ ਇਹ ਪਾਕਿਸਤਾਨੀ ਖਿਡਾਰੀ, ਯੋ-ਯੋ ਟੈਸਟ 'ਚ ਵਿਰਾਟ ਨੂੰ ਪਛਾੜਿਆ

News18 Punjab
Updated: September 5, 2018, 1:33 PM IST
ਕੋਹਲੀ ਤੋਂ ਵੀ ਫਿੱਟ ਹੈ ਇਹ ਪਾਕਿਸਤਾਨੀ ਖਿਡਾਰੀ, ਯੋ-ਯੋ ਟੈਸਟ 'ਚ ਵਿਰਾਟ ਨੂੰ ਪਛਾੜਿਆ
News18 Punjab
Updated: September 5, 2018, 1:33 PM IST
UAE 'ਚ 15 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਪਾਕਿਸਤਾਨੀ ਟੀਮ ਜੰਮ ਕੇ ਤਿਆਰੀ ਕਰ ਰਹੀ ਹੈ। ਪਾਕਿਸਤਾਨ ਦੀ ਟੀਮ ਨੇ ਲਾਹੌਰ 'ਚ ਇੱਕ ਕੈੰਪ ਲਗਾਇਆ ਹੈ ਜਿੱਥੇ ਖਿਡਾਰੀਆਂ ਦਾ ਯੋ-ਯੋ ਟੈਸਟ ਹੋ ਰਿਹਾ ਹੈ। ਇਸ ਟੈਸਟ ਦੌਰਾਨ ਪਾਕਿਸਤਾਨ ਦੇ ਤੇਜ਼ ਗੇਂਦਬਾਜ ਹਸਨ ਅਲੀ ਨੇ ਲਾਜਵਾਬ ਪ੍ਰਦਰਸ਼ਨ ਕੀਤਾ ਅਤੇ ਵਿਰਾਟ ਕੋਹਲੀ ਦੇ ਯੋ-ਯੋ ਟੈਸਟ ਸਕੋਰ ਨੂੰ ਪਿੱਛੇ ਛੱਡ ਦਿੱਤਾ। ਜਾਣਕਾਰੀ ਮੁਤਾਬਕ ਹਸਨ ਅਲੀ ਨੇ ਯੋ-ਯੋ ਟੈਸਟ ਚ 20 ਸਕੋਰ ਕੀਤੇ। ਜਦਕਿ ਵਿਰਾਟ ਕੋਹਲੀ ਦਾ ਯੋ-ਯੋ ਟੈਸਟ 'ਚ 19 ਸਕੋਰ ਹਨ।

ਯੋ-ਯੋ ਟੈਸਟ 'ਚ ਹਸਨ ਅਲੀ ਦਾ ਵਿਰਾਟ ਕੋਹਲੀ ਤੋਂ ਜ਼ਿਆਦਾ ਸਕੋਰ ਕਰਨਾ ਵੱਡੀ ਗੱਲ ਹੈ। ਕਿਉਂਕਿ ਭਾਰਤੀ ਕਪਤਾਨ ਨੂੰ ਮੌਜੂਦਾ ਸਮੇਂ ਦਾ ਸਭ ਤੋਂ ਫਿੱਟ ਕ੍ਰਿਕਟਰ ਮੰਨਿਆ ਜਾਂਦਾ ਹੈ। ਵੈਸੇ ਹਸਨ ਅਲੀ ਨੇ ਸਿਰਫ ਵਿਰਾਟ ਹੀ ਨਹੀਂ ਬਲਕਿ ਟੀਮ ਇੰਡੀਆ ਦੇ ਸਾਰੇ ਖਿਡਾਰੀਆਂ ਤੋਂ ਜਿਆਦਾ ਸਕੋਰ ਹਾਸਲ ਕੀਤਾ ਹੈ। ਯੋ-ਯੋ ਟੈਸਟ 'ਚ ਭਾਰਤ ਵੱਲੋਂ ਸਭ ਤੋਂ ਜਿਆਦਾ ਸਕੋਰ ਮਨੀਸ਼ ਪਾਂਡੇ ਦੇ ਨਾਂਅ ਦਰਜ ਹਨ। ਉਨ੍ਹਾਂ ਨੇ ਯੋ-ਯੋ ਟੈਸਟ 'ਚ 19.2 ਸਕੋਰ ਹਾਸਲ ਕੀਤੇ ਹਨ।

ਯੋ-ਯੋ ਟੈਸਟ 'ਚ ਹਸਨ ਅਲੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤਾਂ ਉੱਥੇ ਆਲ ਰਾਉਂਡਰ ਇਮਾਦ ਵਸੀਮ ਇਸ ਟੈਸਟ 'ਚ ਫੇਲ ਹੋ ਗਿਆ। ਪਾਕਿਸਤਾਨ ਕ੍ਰਿਕਟ ਨੇ ਯੋ-ਯੋ ਟੈਸਟ ਦੇ ਲਈ ਸੀਮਾ 17.4 ਤੈਅ ਕੀਤੀ ਸੀ ਪਰ ਇਮਾਦ ਵਸੀਮ 0.2 ਦੇ ਮਾਰਜਿਨ ਤੋਂ ਇਸ ਟੈਸਟ 'ਚ ਫੇਲ ਹੋ ਗਏ।
First published: September 5, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...