ਨਵੀਂ ਦਿੱਲੀ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨਾਲ ਫੈਨਜ਼ ਜਿੰਨਾ ਪਿਆਰ ਕਰਦੇ ਹਨ, ਓਨਾ ਹੀ ਉਹ ਉਨ੍ਹਾਂ ਦੀ ਬੇਟੀ ਵਾਮਿਕਾ ਨੂੰ ਵੀ ਪਿਆਰ ਕਰਦੇ ਹਨ। ਫੈਨਜ਼ ਵਾਮੀਕਾ ਦੀ ਫੋਟੋ ਜਾ ਵੀਡੀਓ ਦੇਖਣ ਨੂੰ ਉਤਸ਼ਾਹਿਤ ਰਹਿੰਦੇ ਹਨ। ਦਰਅਸਲ ਵਿਰਾਟ ਕੋਹਲੀ ਬੰਗਲਾਦੇਸ਼ ਦੀ ਟੈਸਟ ਸੀਰੀਜ਼ ਤੋਂ ਬਾਅਦ ਕ੍ਰਿਕਟ ਤੋਂ ਬ੍ਰੇਕ 'ਤੇ ਹਨ। ਦੁਬਈ 'ਚ ਪਰਿਵਾਰ ਨਾਲ ਨਵਾਂ ਸਾਲ ਮਨਾਉਣ ਤੋਂ ਬਾਅਦ ਵਿਰਾਟ ਕੋਹਲੀ ਹੁਣ ਪਤਨੀ ਅਨੁਸ਼ਕਾ ਸ਼ਰਮਾ ਅਤੇ ਬੇਟੀ ਵਾਮਿਕਾ ਨਾਲ ਵਰਿੰਦਾਵਨ 'ਚ ਘੁੰਮ ਰਹੇ ਹਨ।
ਆਪਣੇ ਵ੍ਰਿੰਦਾਵਨ ਟੂਰ ਦੌਰਾਨ, ਵਿਰਾਟ ਅਤੇ ਅਨੁਸ਼ਕਾ ਨੇ ਬਾਬਾ ਨੀਮ ਕਰੋਲੀ ਦੇ ਆਸ਼ਰਮ ਦਾ ਦੌਰਾ ਵੀ ਕੀਤਾ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਬੇਟੀ ਵਾਮਿਕਾ ਕੋਹਲੀ ਵੀ ਸੀ। ਵਿਰਾਟ ਅਤੇ ਅਨੁਸ਼ਕਾ ਦਾ ਆਸ਼ਰਮ 'ਚ ਆਸ਼ੀਰਵਾਦ ਲੈਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਵਿਰਾਟ-ਅਨੁਸ਼ਕਾ ਦੀ ਪਿਆਰੀ ਵਾਮਿਕਾ ਦਾ ਮਸਤੀ ਕਰਦੀ ਨਜ਼ਰ ਆ ਰਹੀ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਫੋਟੋਆਂ 'ਚ ਤੁਸੀਂ ਦੇਖ ਸਕਦੇ ਹੋ ਕਿ ਵਾਮਿਕਾ ਦਾ ਚਿਹਰਾ ਢੱਕਿਆ ਹੋਇਆ ਹੈ ਪਰ ਉਸ ਦੇ ਸ਼ਰਾਰਤੀ ਸੁਭਾਅ ਨੂੰ ਸਾਫ ਦੇਖਿਆ ਜਾ ਸਕਦਾ ਹੈ। ਆਸ਼ੀਰਵਾਦ ਲੈਂਦੇ ਹੋਏ ਅਨੁਸ਼ਕਾ ਨੇ ਵਾਮਿਕਾ ਨੂੰ ਆਪਣੀ ਗੋਦੀ 'ਚ ਬਿਠਾਇਆ ਅਤੇ ਵਿਰਾਟ ਕੋਹਲੀ ਕੋਲ ਬੈਠੇ ਹਨ। ਵਿਰਾਟ ਅਤੇ ਅਨੁਸ਼ਕਾ ਦੋਵੇਂ ਹੱਥ ਜੋੜ ਕੇ ਆਸ਼ੀਰਵਾਦ ਲੈ ਰਹੇ ਹਨ।
ਆਸ਼ੀਰਵਾਦ ਲੈਣ ਤੋਂ ਬਾਅਦ ਵਾਮਿਕਾ ਵਿਰਾਟ ਕੋਹਲੀ ਕੋਲ ਜਾਂਦੀ ਹੈ। ਇਸ ਦੇ ਨਾਲ ਹੀ ਅਨੁਸ਼ਕਾ ਨੇ ਇਕ ਵਾਰ ਫਿਰ ਝੁਕ ਕੇ ਨਮਸਕਾਰ ਕੀਤੀ। ਵਾਮਿਕਾ ਨੇ ਚਿੱਟੇ ਰੰਗ ਦੀ ਡਰੈੱਸ ਪਾਈ ਹੋਈ ਹੈ।
View this post on Instagram
ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਕ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਬੁੱਧਵਾਰ ਸਵੇਰੇ ਵ੍ਰਿੰਦਾਵਨ ਪਹੁੰਚੇ। ਉਨ੍ਹਾਂ ਨੇ ਇੱਥੇ ਆ ਕੇ ਕੰਬਲ ਵੰਡੇ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਸ਼ਰਮ ਵਿੱਚ ਇੱਕ ਘੰਟੇ ਤੱਕ ਮੈਡੀਟੇਸ਼ਨ ਵੀ ਕੀਤੀ। ਅਜਿਹਾ ਲੱਗਦਾ ਹੈ ਕਿ ਵਿਰਾਟ ਅਤੇ ਅਨੁਸ਼ਕਾ ਦੋਵੇਂ ਬਾਬਾ ਨੀਮ ਕਰੋਲੀ ਦੇ ਪੱਕੇ ਸ਼ਰਧਾਲੂ ਬਣ ਗਏ ਹਨ।
ਪਿਛਲੇ ਸਾਲ ਨਵੰਬਰ ਵਿੱਚ ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ ਅਤੇ ਵਾਮਿਕਾ ਉੱਤਰਾਖੰਡ ਵਿੱਚ ਆਸ਼ਰਮ ਗਏ ਸਨ। ਉਦੋਂ ਵੀ ਉਨ੍ਹਾਂ ਨੇ ਕੰਬਲ ਵੰਡੇ ਸਨ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਅਨੁਸ਼ਕਾ ਅਤੇ ਵਿਰਾਟ ਵਾਮਿਕਾ ਦੇ ਨਾਲ ਮਸ਼ਹੂਰ ਕੈਂਚੀ ਧਾਮ ਗਏ ਸਨ।
ਵਿਰਾਟ-ਅਨੁਸ਼ਕਾ ਅਤੇ ਵਾਮਿਕਾ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ। ਪਰ ਸਾਰੀਆਂ ਤਸਵੀਰਾਂ ਵਿੱਚ ਵਾਮਿਕਾ ਦਾ ਚਿਹਰਾ ਛੁਪਿਆ ਹੋਇਆ ਹੈ। ਦੱਸ ਦੇਈਏ ਕਿ ਬੇਟੀ ਦੇ ਜਨਮ ਤੋਂ ਬਾਅਦ ਵਿਰਾਟ ਕੋਹਲੀ ਨੇ ਪਾਪਰਾਜ਼ੀ ਨੂੰ ਬੇਟੀ ਦਾ ਚਿਹਰਾ ਨਾ ਦਿਖਾਉਣ ਦੀ ਅਪੀਲ ਕੀਤੀ ਸੀ।
ਦੱਸ ਦੇਈਏ ਕਿ ਸ਼੍ਰੀਲੰਕਾ ਦੌਰੇ 'ਤੇ ਵਿਰਾਟ ਕੋਹਲੀ ਨੂੰ ਟੀ-20 ਟੀਮ 'ਚ ਸ਼ਾਮਲ ਨਹੀਂ ਕੀਤਾ ਗਿਆ ਸੀ। ਕੁਝ ਰਿਪੋਰਟਾਂ ਮੁਤਾਬਕ ਵਿਰਾਟ ਅਤੇ ਰੋਹਿਤ ਨੂੰ ਹੁਣ ਟੀ-20 ਸੈੱਟਅੱਪ ਦਾ ਹਿੱਸਾ ਨਹੀਂ ਬਣਾਇਆ ਜਾ ਰਿਹਾ ਹੈ। ਉਥੇ ਹੀ ਕੁਝ ਖਬਰਾਂ ਮੁਤਾਬਕ ਵਿਰਾਟ ਨੇ ਖੁਦ ਬ੍ਰੇਕ ਲਈ ਕਿਹਾ ਸੀ। ਵਿਰਾਟ ਕੋਹਲੀ ਸ਼੍ਰੀਲੰਕਾ ਖਿਲਾਫ 10 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਵਨਡੇ ਸੀਰੀਜ਼ 'ਚ ਵਾਪਸੀ ਕਰਨਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anushka Sharma, Cricket, Hindi Films, Sports, Virat, Virat Anushka, Virat Kohli