Virat kohli reached baba karuli dham: ਪਿਛਲੇ ਸਮੇਂ ਵਿੱਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਵਿਰਾਟ ਕੋਹਲੀ ਦੀ ਸ਼ਾਨਦਾਰ ਵਾਪਸੀ ਹੋਈ ਹੈ ਅਤੇ ਉਹਨਾਂ ਨੇ ਟੀ-20 ਵਿਸ਼ਵ ਕੱਪ 2022 ਵਿੱਚ ਆਪਣੀ ਬੱਲੇਬਾਜ਼ੀ ਨਾਲ ਕਮਾਲ ਕਰਕੇ ਦਿਖਾਇਆ ਹੈ। ਕ੍ਰਿਕਟ ਮਾਹਰਾਂ ਅਨੁਸਾਰ ਕੋਹਲੀ ਨੇ ਆਪਣੀ ਫਾਰਮ ਨੂੰ ਵਾਪਸ ਟ੍ਰੈਕ 'ਤੇ ਲਿਆਉਣ ਲਈ ਬਹੁਤ ਮਿਹਨਤ ਕੀਤੀ ਹੈ। ਕੋਹਲੀ ਨੇ ਦੱਸਿਆ ਕਿ ਇਸ ਵਿੱਚ ਉਹਨਾਂ ਦੀ ਪਤਨੀ ਅਨੁਸ਼ਕਾਂ ਸ਼ਰਮਾ ਨੇ ਉਹਨਾਂ ਦਾ ਬਹੁਤ ਸਾਥ ਦਿੱਤਾ। ਹੁਣ ਇਹ ਜੋੜੀ ਉੱਤਰਾਖੰਡ ਦੇ ਕੁਮਾਉਂ ਸਥਿਤ ਕੈਚੀ ਧਾਮ ਪਹੁੰਚੀ ਹੈ ਜਿੱਥੇ ਉਹਨਾਂ ਨੇ ਬਾਬਾ ਨੀਮ ਕਰੋਲੀ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਪਣੇ ਪ੍ਰਸ਼ੰਸ਼ਕਾਂ ਨਾਲ ਫ਼ੋਟੋਆਂ ਖਿਚਵਾਈਆਂ।
ਦੱਸ ਦੇਈਏ ਕਿ ਅਨੁਸ਼ਕਾ ਨੇ ਏਸ਼ੀਆ ਕੱਪ ਦੌਰਾਨ ਬਾਬਾ ਕਰੋਲੀ ਦੀ ਇੱਕ ਫੋਟੋ ਨੂੰ ਸ਼ੇਅਰ ਕੀਤਾ ਸੀ ਜੋ ਉਸ ਦੀ ਸ਼ਰਧਾ ਨੂੰ ਪ੍ਰਗਟ ਕਰਦਾ ਹੈ। ਵਿਰਾਟ ਕੋਹਲੀ ਦੇ 100 ਸਕੋਰ ਤੋਂ ਬਾਅਦ ਅਨੁਸ਼ਕਾ ਨੇ ਕੋਹਲੀ ਨੂੰ ਸੰਦੇਸ਼ ਦਿੱਤਾ ਸੀ ਅਤੇ ਲਿਖਿਆ ਸੀ ਕਿ ਤੁਹਾਨੂੰ ਕਿਸੇ ਨੂੰ ਬਦਲਣ ਦੀ ਲੋੜ ਨਹੀਂ ਬਸ ਉਨ੍ਹਾਂ ਨੂੰ ਪਿਆਰ ਕਰਨ ਦੀ ਲੋੜ ਹੈ। ਇਸ ਤਰ੍ਹਾਂ ਉਹ ਟੀ-20 ਵਿਸ਼ਵ ਕੱਪ 2022 ਤੋਂ ਬਾਅਦ ਬਾਬਾ ਨੀਮ ਕਰੋਲੀ ਦਾ ਆਸ਼ੀਰਵਾਦ ਲੈਣ ਲਈ ਕੈਂਚੀ ਧਾਮ ਪਹੁੰਚੇ ਹਨ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਕੋਹਲੀ ਨੇ ਆਪਣੇ ਬੱਲੇ ਨਾਲ ਸ਼ਾਨਦਾਰ ਪਾਰੀਆਂ ਖੇਡੀਆਂ ਹਨ ਅਤੇ ਭਾਰਤ ਨੂੰ ਵਿਸ਼ਵ ਕੱਪ ਦੇ ਨਜ਼ਦੀਕ ਲਿਆਉਣ ਵਿਚ ਯੋਗਦਾਨ ਪਾਇਆ। ਵਿਰਾਟ ਨੇ ਸ਼ੁਰੂ ਤੋਂ ਹੀ ਬੱਲੇ ਨਾਲ ਗੇਂਦਬਾਜ਼ਾਂ ਨੂੰ ਹੈਰਾਨ ਕਰ ਦਿੱਤਾ। ਇਸ ਵਿਸ਼ਵ ਕੱਪ ਵਿੱਚ ਕੋਹਲੀ ਦੇ ਬੱਲੇ ਤੋਂ 4 ਅਰਧ-ਸ਼ਤਕ ਨਿਕਲੇ। ਪਾਕਿਸਤਾਨ ਖਿਲ਼ਾਫ ਮੈਚ ਕਾਫੀ ਯਾਦਗਾਰ ਸੀ। ਕੋਹਲੀ ਨੇ ਆਪਣੇ ਬੱਲੇ ਨਾਲ ਬੋਲਣਾ ਸ਼ੁਰ ਕਰ ਦਿੱਤਾ ਹੈ। ਇਸ ਪਿੱਛੇ ਅਨੁਸ਼ਕਾ ਦਾ ਮੰਨਣਾ ਹੈ ਕਿ ਬਾਬਾ ਨੀਮ ਕਰੋਲੀ ਦਾ ਆਸ਼ੀਰਵਾਦ ਵੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।