ਆਪਣੇ ਤੋਂ ਲੰਬੀ ਟੈਨਿਸ ਸਟਾਰ ਕਰਮਨ ਕੌਰ ਦੇ ਬਰਾਬਰ ਖੜੇ ਹੋਣ ਲਈ ਵਿਰਾਟ ਕੋਹਲੀ ਨੇ ਲਿਆ ਪੌੜੀ ਦਾ ਸਹਾਰਾ

Updated: October 10, 2018, 4:22 PM IST

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਇਨ੍ਹਾਂ ਦਿਨਾਂ 'ਚ ਆਪਣੀ ਬਿਹਤਰੀਨ ਬੱਲੇਬਾਜ਼ੀ ਅਤੇ ਕਪਤਾਨੀ ਤੋਂ ਇਲਾਵਾ ਐਂਡੋਰਸਮੈਂਟ ਦੀ ਵਜ੍ਹਾ ਨਾਲ ਕਾਫੀ ਸੁਰਖੀਆਂ 'ਚ ਰਹਿੰਦੇ ਹਨ। ਹਾਲਾਂਕਿ ਹਾਲ ਹੀ 'ਚ ਇਕ ਈਵੈਂਟ ਦੇ ਦੌਰਾਨ ਵਿਰਾਟ ਕੋਹਲੀ ਦੇ ਨਾਲ ਹੈਰਾਨ ਕਰਨ ਵਾਲੀ ਘਟਨਾ ਹੋਈ। ਘੜੀ ਬਣਾਉਣ ਵਾਲੀ ਦੁਨੀਆ ਦੀ ਮਸ਼ਹੂਰ ਕੰਪਨੀ ਟਿਸਾ (Tissot) ਦੇ ਈਵੈਂਟ ਦੇ ਦੌਰਾਨ ਵਿਰਾਟ ਕੋਹਲੀ 20 ਸਾਲਾਂ ਦੀ ਉਭਰਦੀ ਭਾਰਤੀ ਟੈਨਿਸ ਸਟਾਰ ਕਰਮਨ ਕੌਰ ਥਾਂਡੀ ਦੇ ਬਰਾਬਰ ਹਾਈਟ ਕਰਨ ਲਈ ਪੌੜੀ 'ਤੇ ਚੜੇ ਨਜ਼ਰ ਆਏ। ਦੇ ਬਾਂਦਰਾ 'ਚ ਟਿਸਾ (Tissot) ਕੰਪਨੀ ਦੇ ਸਪੈਸ਼ਲ ਐਡੀਸ਼ਨ ਦੇ ਲਾਂਚ ਦੇ ਮੌਕੇ 'ਤੇ ਜਦੋਂ ਦੋਹਾਂ ਨੂੰ ਟਿਸਾ ਦੀ ਘੜੀ ਪਹਿਨਕੇ ਦਿਖਾਉਣੀ ਸੀ ਤਾਂ ਵਿਰਾਟ ਨੂੰ ਕਰਮਨ ਦੇ ਬਰਾਬਰ ਹਾਈਟ ਕਰਨ ਲਈ ਸਟੇਜ 'ਤੇ ਬਣੇ ਬਲਾਕ ਦਾ ਸਹਾਰਾ ਲੈਣਾ ਪਿਆ ਅਤੇ ਇਸ ਦੌਰਾਨ ਉੱਥੇ ਮੌਜੂਦ ਹਰ ਸ਼ਖਸ ਮੁਸਕੁਰਾਉਂਦਾ ਨਜ਼ਰ ਆਇਆ, ਜਦਕਿ ਵਿਰਾਟ ਦੀ ਇਸ ਹਰਕਤ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਖੂਬ ਚਰਚਾ ਹੋ ਰਹੀ ਹੈ ਤੇ ਉਹ ਟਰੋਲ ਹੋ ਰਹੇ ਹਨ।First published: October 10, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...